May 14, 2026 6:09 am

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੌੜ ਮੰਡੀ ਦੇ ਵੱਖ-ਵੱਖ ਵਾਰਡਾਂ ਅੰਦਰ ਮੀਟਿੰਗਾਂ

ਮੌੜ ਮੰਡੀ, 24 ਫਰਵਰੀ (ਹਰਮਿੰਦਰ ਸਿੰਘ ਅਵਿਨਾਸ਼, ਸੰਜੀਵ ਕੁਮਾਰ ਨੋਟੀ)- ਕੇਂਦਰੀ ਕੈਬਨਿਟ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵੱਲੋਂ ਅੱਜ ਮੌੜ ਮੰਡੀ ਦੇ ਵੱਖ ਵੱਖ ਵਾਰਡਾਂ ਅੰਦਰ ਜਾ ਕੇ ਸ਼ਹਿਰ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਦੀ ਮੁਸ਼ਕਲਾਂ ਸੁਣੀਆਂ। ਮੌੜ ਮੰਡੀ ਦੇ ਪੀਰਖਾਨਾ, ਮੌੜ ਕਲਾਂ ਅਤੇ ਸ਼ਹਿਰ ਦੇ ਅੰਦਰ ਰੱਖੇ ਗਏ ਤਿੰਨੇ ਪ੍ਰੋਗਰਾਮਾਂ ਵਿਚ ਸ਼ਹਿਰ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤਾ। ਸਭ ਤੋਂ ਵੱਧ ਵਿਸ਼ੇਸ਼ ਗੱਲ ਇਹ ਰਹੀ ਕਿ ਅੱਜ ਦੇ ਪ੍ਰੋਗਰਾਮਾਂ ਵਿਚ ਇਸਤਰੀਆਂ ਦੀ ਗਿਣਤੀ ਵਿਚ ਕਾਫੀ ਜ਼ਿਆਦਾ ਰਹੀ। ਵੱਖ ਵੱਖ ਪ੍ਰੋਗਰਾਮਾਂ ਦੌਰਾਨ ਬੋਲਦੇ ਹੋਏ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਏ ਨੂੰ 2 ਸਾਲਾਂ ਤੋਂ ਉਪਰ ਦਾ ਸਮਾ ਹੋ ਚੁੱਕਾ ਹੈ ਪਰ ਪੰਜਾਬ ਅੰਦਰ ਅੱਜ ਲੋਕ ਇਸ ਸਰਕਾਰ ਤੋਂ ਬੁਰੀ ਤਰ੍ਹਾਂ ਨਾਲ ਅੱਜ ਚੁੱਕੇ ਹਨ। ਵਿਕਾਸ ਨਾਲ ਚੀ ਚੀਜ਼ ਕਿਧਰੇ ਵੀ ਨਹੀ। ਪੰਜਾਬ ਸਰਕਾਰ ਦੇ ਮੰਤਰੀ ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੇ ਲੱਗੇ ਹੋਏ ਹਨ। ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆਂ ਸਕੀਮਾਂ ਅੱਜ ਠੱਪ ਹੋ ਕੇ ਰਹਿ ਚੁੱਕੀਆਂ ਹਨ। ਅੱਜ ਪੰਜਾਬ ਅੰਦਰ ਸਿੱਖਿਆ ਦਾ ਬਹੁਤ ਬੁਰਾ ਹਾਲ ਹੈ। ਬੱਚਿਆਂ ਨੂੰ ਵਰਦੀਆਂ ਅਤੇ ਗਰਮ ਕੱਪੜੇ ਨਹੀ ਮਿਲੇ। ਅਧਿਆਪਕਾਂ ਦੀਆਂ ਤਨਖਾਹਾਂ ਵਿਚ ਕਟੌਤੀ ਕੀਤੀ ਜਾ ਰਹੀ ਹੈ ਜਦ ਅਧਿਆਪਕ ਸੰਘਰਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਅੰਦਰ ਲੋਕਾਂ ਦੀ ਬਿਲਕੁਲ ਵੀ ਪੁੱਛ ਪੜਤਾਲ ਨਹੀ ਹੋ ਰਹੀ। ਉਨ੍ਹਾਂ ਅਕਾਲੀ ਭਾਜਪਾ ਸਰਕਾਰ ਦੇ ਬਾਰੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਗਰੀਬ ਲੋਕਾਂ ਦੇ ਬੈਂਕ ਖਾਤਿਆਂ ਵਿਚ ਪੈਸੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ। ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਇੱਥੋਂ ਦੇ ਲੋਕ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਵੱਡੇ ਫਰਕ ਨਾਲ ਜਿਤਾਉਣਗੇ। ਇਸ ਮੌਕੇ ਹਰਵਿੰਦਰ ਸਿੰਘ ਕਾਕਾ ਸਰਕਲ ਪ੍ਰਧਾਨ ਮੌੜ, ਹਰਭਜਨ ਸਿੰਘ ਮਾਈਸਰਖਾਨਾ, ਚਰਨਜੀਤ ਸਿੰਘ ਥੰਮਣਗੜ੍ਹ, ਹਰਜਿੰਦਰ ਸਿੰਘ ਕੱਪੀ, ਬਲਵੀਰ ਸਿੰਘ ਚਾਉਕੇ ਪ੍ਰਧਾਨ ਨਗਰ ਪੰਚਾਇਤ ,ਬਲਪ੍ਰੀਤ ਸਿੰਘ ਮਾਨ , ਹਰਜਸ ਸਿੰਘ ਸਰਕਲ ਪ੍ਰਧਾਨ ਮੌੜ,ਗੁਰਜੀਤਪਾਲ ਸਿੰਘ ਗਿੰਨੀ ਕੌਸਲਰ, ਗੁਰਬਚਨ ਸਿੰਘ ਬਾਬੇਕਾ, ਗਿਆਨ ਸਿੰਘ ਪ੍ਰਧਾਨ ਨਗਰ ਕੌਸਲ, ਰਵੀ ਕੁਮਾਰ ਉਭਾ, ਓਮ ਪ੍ਰਕਾਸ਼ ਘੁੰਮਣੀਆ, ਕ੍ਰਿਸ਼ਨ ਤਾਇਲ, ਵਿਜੇ ਕੁਮਾਰ ਭੋਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਵੀ ਹਾਜ਼ਰ ਸਨ।

Send this to a friend