May 14, 2026 1:01 am

ਹਰਿਆਣਾ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਠੋਸ ਯਤਨ ਕੀਤੇ : ਰਾਜਪਾਲ

ਚੰਡੀਗੜ, 20 ਫ਼ਰਵਰੀ (ਹ.ਸ. ਨਾਗਪਾਲ)- ਹਰਿਆਣਾ ਦੇ ਰਾਜਪਾਲ ਸਤਿਅਦੇਵ ਨਰਾਇਣ ਆਰਿਆ ਨੇ ਅਜ ਕਿਹਾ ਕਿ ਮੁਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿਚ ਨੌਜੁਆਨਾ ਨੂੰ ਰੁਜਗਾਰ ਮਹੁਇਆ ਕਰਾਉਣ ਲਈ ਉਨਾਂ ਨੂੰ ਕੌਸ਼ਲ ਵਿਕਾਸ ਰਾਹੀਂ ਰੁਜਗਾਰਪਰਕ ਬਨਾਉਣ ਅਤੇ ਬੇਰੁਜਗਾਰ ਨੌਜੁਆਨਾਂ ਨੂੰ ਬੇਰੁਜਗਾਰੀ ਭਤਾ ਮਹੁਈਆ ਕਰਾਉਣ ਦੇ ਸਾਵਧਾਨੀ ਨਾਲ ਅਤੇ ਠੋਸ ਯਤਨ ਕੀਤੇ ਜਾ ਰਹੇ ਹਨ। ਹਰਿਆਣਾ ਵਿਧਾਨ ਸਭਾ ਦੇ ਸ਼ੁਰੂ ਹੋਏ 5ਵੇਂ ਬਜਟ ਸ਼ੈਸ਼ਨ ਦੇ ਪਹਿਲੇ ਦਿਨ ਰਾਜਪਾਲ ਸ੍ਰੀ ਆਰਿਆ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਪਰਚੀ ਮੁਕਤ ਅਤੇ ਸਿਫ਼ਾਰਿਸ਼ ਮੁਕਤ ਤਰੀਕੇ ਨਾਲ 56,000 ਤਂ ਵੀ ਵਧ ਨੌਜੁਆਨਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਨਾਲ ਸੂਬੇ ਦੇ ਲੋਕਾਂ ਵਿਚ ਉਤਸ਼ਾਹ ਹੈ? ਲਗਭਗ 17,000 ਤੋਂ ਵਧ ਅਹੁਦਿਆਂ ਦੀ ਭਰਤੀ ਪ੍ਰਕ੍ਰਿਆ ਅੰਤਿਮ ਪੜਾਅ ‘ਤੇ ਹੈ। ਸਰਕਾਰ ਨੇ ਇੰਟਰਵਿਊ ਖਤਮ ਕਰਨ ਅਤੇ ਵਿਧਵਾਵਾਂ, ਅਨਾਥਾਂ ਅਤੇ ਅਨੁਸੂਚਿਤ ਜਨਜਾਤੀਆਂ, ਜੋ ਨਾ ਤਾਂ ਅਨੁਸੂਚਿਤ ਜਾਤੀਆਂ ਅਤੇ ਨਾ ਹੀ ਅਨੁਸੂਚਿਤ ਜਨ ਜਾਤੀਆਂ ਵਿਚ ਆਉਂਦੇ ਹਨ ਅਤੇ ਜਿਨਾ ਪਰਿਵਾਰਾਂ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਵਿਚ ਨਹੀਂ ਹੈ, ਦੇ ਲਈ 10 ਫ਼ੀਸਦੀ ਅੰਕਾਂ ਦੇ ਵਿਸ਼ੇਸ਼ ਪ੍ਰਾਵਧਾਨ ਨਾਲ ਦਸ਼ਕਾਂ ਤੋਂ ਹਤਾਸ਼ ਤੇ ਨਿਰਾਸ਼ਾ ਤੋਂ ਗ੍ਰਸਤ ਮੇਧਾਵੀ ਨੌਜੁਆਨਾਂ ਅਤੇ ਵਾਂਝੇ ਦੋਨੋ ਵਰਗਾਂ ਵਿਚ ਇਕ ਨਵੀਂ ਆਸ ਦਾ ਸੰਚਾਰ ਹੋਇਆ ਹੈ? ਉਨਾਂ ਨੇ ਕਿਹਾ ਕਿ ਇੰਨਾ ਫ਼ੈਸਲਿਆਂ ਦੇ ਪਿਛੇ ਸਰਕਾਰ ਦੀ ਸੋਚ ਨੂੰ ਹਾਈ ਕੋਰਟ ਵਲੋਂ ਵੀ ਪ੍ਰਸੰਸਾਂ ਕੀਤੀ ਗਈ ਹੈ? ਇਸ ਤੋਂ ਇਲਾਵਾ, ਆਰਥਿਕ ਰੂਪ ਤੋਂ ਕਮਜੋਰ ਪਰਿਵਾਰਾਂ ਦੇ ਉਮੀਦਵਾਰਾਂ ਨੂੰ ਨੌਕਰੀਆਂ ਵਿਚ 10 ਫ਼ੀਸਦੀ ਰਾਖਵਾਂ ਦੇਣ ਦਾ ਸਰਕਾਰ ਦਾ ਪਿਛਲੇ ਹਫ਼ਤੇ ਦਾ ਫ਼ੈਸਲਾ ਵੀ ਪ੍ਰਸੰਸਾਂਯੋਗ ਹੈ? ਇਸ ਤਰਾਂ ਰੁਜਗਾਰ ਚਾਹੁੰਣ ਵਾਲਿਆਂ ਲਈ ਵਿਚਾਰ-ਬੇਨਤੀ, ਸਲਾਹ ਅਤੇ ਸਿਖਲਾਈ ਰਾਹੀਂ ਉਪਯੋਗੀ ਮਾਰਗਦਰਸ਼ਨ ਪ੍ਰਦਾਨ ਕੀਤਾ ਜਾਂਦਾ ਹੈ? ਨਿਜੀ ਖੇਤਰ ਵਿਚ ਰੁਜਗਾਰ ਮਹੁਈਆ ਕਰਾਉਣ ਅਤੇ ਸੰਗਠਿਤ ਖੇਤਰ ਦੇ ਸੰਸਥਾਵਾਂ ਤੋਂ ਰੁਜਗਾਰ ਦੇ ਆਂਕੜੇ ਇਕਠਾ ਕਰਨ ਲਈ ਨਿਯੁਕਤਾਵਾਂ ਅਤੇ ਰੁਜਗਾਰ ਚਾਹੁੰਣ ਵਾਲਿਆਂ ਲਈ ਰੁਜਗਾਰ ਮੇਲੇ ਆਯੋਜਿਤ ਕੀਤੇ ਜਾਂਦੇ ਹਨ।

Send this to a friend