ਸ੍ਰੀ ਅਨੰਦਪੁਰ ਸਾਹਿਬ/ਨੂਰਪੁਰ ਬੇਦੀ, 19 ਫਰਵੀਰੀ (ਦਵਿੰਦਰਪਾਲ ਸਿੰਘ, ਅੰਕੁਸ਼, ਬਲਜਿੰਦਰ ਸਿੱਧੂ)- ਪੁਲਵਾਮਾ ਅਤਵਾਦੀ ਹਮਲੇ ਤੋਂ ਬਾਅਦ ਜਿਥੇ ਪੰਜਾਬ ਦੇ ਕੁਝ ਨਾਮੀ ਗਾਇਕ ਅਤੇ ਅਦਾਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਅਗੇ ਆਏ ਹਨ ਉਥੇ ਹੀ ਪੁਲਵਾਮਾ ਹਮਲੇ ਵਿਚ ਸ਼ਹੀਦ ਹੋਏ ਜਵਾਨ ਕੁਲਵਿੰਦਰ ਸਿੰਘ ਦੇ ਘਰ ਪਿੰਡ ਰੋਲੀ ਵਿਖੇ ਦੁਖ ਸਾਂਝਾ ਕਰਨ ਪਹੁੰਚੇ ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ ਨੇ ਵੀ ਸ਼ਹੀਦ ਕੁਲਵਿੰਦਰ ਸਿੰਘ ਦੇ ਪਿਤਾ ਦਰਸ਼ਨ ਸਿੰਘ ਨਾਲ ਦੁਖ ਸਾਂਝਾ ਕੀਤਾ ਅਤੇ ਕੁਲਵਿੰਦਰ ਸਿੰਘ ਦੇ ਪਰਿਵਾਰ ਨੂੰ ਆਪਣੇ ਵਲੋਂ 2.50 ਲਖ ਰੁਪਏ ਦੀ ਮਦਦ ਦਾ ਚੈਕ ਵੀ ਸੌਂਪਿਆ। ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ ‘ਅਜ ਵੀਰ ਦੇ ਘਰ ਜਾ ਕੇ ਆਇਆ।ਬਹੁਤ ਜ਼ਿਆਦਾ ਦੁਖ ਲਗਿਆ ਕਿ ਸਾਰਾ ਘਰ ਸੁੰਨਾ ਹੋ ਗਿਆ।ਬਹੁਤ ਵਡਾ ਦੁਖ ਹੈ ਬਾਪੂ ਜੀ ਤੇ ਸਾਰੇ ਪਰਿਵਾਰ ਲਈ, ਜੋ ਕਿ ਵੰਡਾਇਆ ਨਹੀਂ ਜਾ ਸਕਦਾ ,ਬਸ ਹੌਂਸਲਾ ਹੀ ਦੇ ਸਕਦੇ ਹਾਂ।ਅਸੀਂ ਆਪਣੇ ਵਲੋਂ ਬਾਪੂ ਜੀ ਨੂੰ 2.50 ਲਖ ਰੁਪਏ ਦਾ ਚੈਕ ਦੇ ਕੇ ਆਏ ਤੇ ਸ਼ਹੀਦ ਕੁਲਵਿੰਦਰ ਸਿੰਘ ਨੂੰ ਸਲੂਟ ਕਰਦੇ ਹਾਂ।ਬਾਵਾ ਨੇ ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪੁਤਰ ਨੇ ਦੇਸ਼ ਦੇ ਲਈ ਜਾਨ ਦਿਤੀ ਹੈ ਅਤੇ ਉਹ ਸਦਾ ਅਮਰ ਰਹੇਗਾ।