May 13, 2026 8:30 pm

ਕਾਂਗਰਸ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਵੱਡੀ ਜਿੱਤ ਪ੍ਰਾਪਤ ਕਰੇਗੀ : ਬੀਬੀ ਭੱਠਲ

ਲਹਿਰਾਗਾਗਾ, 19 ਫ਼ਰਵਰੀ (ਜਤਿੰਦਰ ਜਲੂਰ)- ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਵੱਡੀ ਜਿੱਤ ਪ੍ਰਾਪਤ ਕਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੀ ਸਾਬਕਾ ਮੁਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਜਿੰਦਰ ਕੌਰ ਭਠਲ ਨੇ ਨਗਰ ਕੌਂਸਲ ਲਹਿਰਾ ਦੁਆਰਾ ਏ ਆਰ ਕੰਪਲੈਕਸ ਵਿਚ ਉਸਾਰੀਆਂ ਗਈਆਂ ਦੁਕਾਨਾਂ ਦੇ ਉਦਘਾਟਨੀ ਸਮਾਰੋਹ ਦੌਰਾਨ ਇਕਠ ਨੂੰ ਸੰਬੋਧਨ ਕਰਦਿਆਂ ਕੀਤਾ । ਬੀਬੀ ਭਠਲ ਨੇ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਲਈ ਅਕਾਲੀ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਉਮੀਦਵਾਰ ਨਹੀਂ ਲਭ ਰਹੇ ਅਤੇ ਕਾਂਗਰਸ ਪਾਰਟੀ ਕੋਲ ਅਣਗਿਣਤ ਅਰਜੀਆਂ ਲੋਕ ਸਭਾ ਦੀ ਟਿਕਟ ਲਈ ਪਹੁੰਚ ਚੁੱਕੀਆਂ ਅਤੇ ਉਮੀਦਵਾਰਾਂ ਦੀ ਸਿਲੈਕਸ਼ਨ ਕਰਨੀ ਮੁਸ਼ਕਿਲ ਹੋ ਰਹੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਇਕ ਇਕ ਕਰਕੇ ਪੂਰੇ ਕੀਤੇ ਜਾ ਰਹੇ ਹਨ , ਜਿਸ ਕਰਕੇ ਅਜ ਪੂਰੇ ਦੇਸ਼ ਦੇ ਨਾਲ ਪੰਜਾਬ ਵਿਚ ਵੀ ਕਾਂਗਰਸ ਪਖੀ ਲਹਿਰ ਚਲ ਰਹੀ ਹੈ ਅਤੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਕਾਂਗਰਸ ਪਾਰਟੀ ਵਡੀ ਜਿਤ ਪ੍ਰਾਪਤ ਕਰੇਗੀ। ਇਸ ਮੌਕੇ ਪੁਲਵਾਮਾ ਵਿਖੇ ਹੋਏ ਅਤਵਾਦੀ ਹਮਲੇ ਉਪਰ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਬੀਬੀ ਭਠਲ ਨੇ ਕਿਹਾ ਕਿ ਪਾਕਿਸਤਾਨੀ ਅਤਵਾਦੀ ਸਾਡੇ ਦੇਸ਼ ਚ ਆ ਕੇ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਰਹੇ ਹਨ, ਪਰ ਛਪੰਜਾ ਇੰਚ ਦੇ ਸੀਨੇ ਵਾਲੇ ਮੋਦੀ ਕੋਲ ਸਿਵਾਏ ਬਿਆਨਾ ਤੋਂ ਕੁਝ ਨਹੀਂ ਹੈ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਲਹਿਰਾ ਵੱਲੋਂ ਕੀਤੇ ਜਾ ਰਹੇ ਵਿਕਾਸ ਕੰਮਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਕਾਂਗਰਸੀ ਮਿਊਂਸੀਪਲਿਟੀ ਸਮੇਂ ਹੀ ਲਹਿਰੇ ਚ ਵਿਕਾਸ ਕਾਰਜ ਹੋਏ ਹਨ , ਅਕਾਲੀਆਂ ਵੇਲੇ ਤਾ ਹਰ ਸੜਕ ਉਪਰ ਟੋਏ ਹੀ ਟੋਏ ਸੀ । ਇਸ ਮੌਕੇ ਉਨਾਂ ਡਿਊਟੀ ਦੌਰਾਨ ਜਿੰਦਗੀ ਨੂੰ ਅਲਵਿਦਾ ਆਖ ਗਏ ਪੰਜਾਬ ਹੋਮਗਾਰਡ ਦੇ 4 ਜਵਾਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇਣ ਚੈਕ ਭੇਂਟ ਕੀਤੇ ਅਤੇ ਇਕ ਪਰਿਵਾਰਕ ਮੈਂਬਰ ਨੂੰ ਯੋਗਤਾ ਦੇ ਆਧਾਰ ਉਪਰ ਨੌਕਰੀ ਦੇਣ ਦਾ ਪੰਜਾਬ ਹੋਮਗਾਰਡਜ ਸੰਗਰੂਰ ਦੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਦੀ ਹਾਜਰੀ ਵਿਚ ਐਲਾਨ ਕੀਤਾ । ਇਸ ਮੌਕੇ ਬੀਬੀ ਭਠਲ ਦੇ ਓ. ਐਸ. ਡੀ. ਰਵਿੰਦਰ ਸਿੰਘ ਟੁਰਨਾ, ਮੀਡੀਆ ਸਲਾਹਕਾਰ ਸ.ਸਨਮੀਕ ਸਿੰਘ ਹੈਨਰੀ, ਸਹਾਇਕ ਐਡਵੋਕੇਟ ਜਨਰਲ ਅਰਪਿੰਦਰ ਸਿੰਘ ਸਿਧੂ, ਰਵੀਨਾ ਗਰਗ ਪ੍ਰਧਾਨ ਨਗਰ ਕੌਂਸਲ, ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ, ਰਾਜੇਸ਼ ਕੁਮਾਰ ਗਰਗ ਬਲਾਕ ਪ੍ਰਧਾਨ ਸ਼ਹਿਰੀ ਕਾਂਗਰਸ, ਮਹੇਸ਼ ਕੁਮਾਰ ਨੀਟੂ ਮੀਤ ਪ੍ਰਧਾਨ ਨਗਰ ਕੌਂਸਲ, ਕੌਂਸਲਰ ਗੁਰਲਾਲ ਸਿੰਘ, ਕੌਂਸਲਰ ਕਿਰਪਾਲ ਸਿੰਘ ਨਾਥਾਆਦਿ ਹਾਜ਼ਰ ਸਨ ।

Send this to a friend