May 13, 2026 5:03 pm

ਸਰਕਾਰ ਨੇ ਵਖਵਾਦੀ ਆਗੂਆਂ ਦੀ ਸੁਰਖਿਆ ਵਾਪਸ ਲਈ

ਨਵੀਂ ਦਿਲੀ, 17 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਨੇ ਜੰਮੂ ਕਸ਼ਮੀਰ ’ਚ ਵਖਵਾਦੀ ਆਗੂਆਂ ਖ਼ਿਲਾਫ਼ ਸਖ਼ਤ ਕਦਮ ਚੁਕਦੇ ਹੋਏ ਉਨ੍ਹਾਂ ਦੀ ਸਾਰੀ ਸੁਰਖਿਆ ਅਤੇ ਸਹੂਲਤਾਵਾਂ ਵਾਪਸ ਲੈਣ ਦਾ ਵਡਾ ਫੈਸਲਾ ਕੀਤਾ ਹੈ। ਜੰਮੂ ਕਸ਼ਮੀਰ ਸਰਕਾਰ ਦੇ ਉਚ ਅਧਿਕਾਰੀਆਂ ਨੇ ਦਸਿਆ ਕਿ ਵਖਵਾਦੀ ਆਗੂਆਂ ਮੀਰਵਾਈਜ਼ ਫਾਰੂਕ, ਅਬਦੁਲ ਗਨੀ ਭਟ, ਬਿਲਾਲ ਲੋਨ, ਹਾਸ਼ਿਮ, ਕੁਰੈਸ਼ੀ ਅਤੇ ਸ਼ਬੀਰ ਸ਼ਾਹ ਨੂੰ ਉਪਲਬਧ ਸੁਰਖਿਆ ਅਤੇ ਵਾਹਨਾਂ ਦੀ ਸਹੂਲਤ ਵਾਪਸ ਲੈ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਵਖਵਾਦੀ ਆਗੂਆਂ ਨੂੰ ਕਿਸੇ ਵੀ ਕਾਰਨ ਸਰਕਾਰ ਨੇ ਸਹੂਲਤ ਉਪਲਬਧ ਕਰਵਾਈ ਹੈ, ਉਸ ਨੂੰ ਵਾਪਸ ਲੈ ਲਿਆ ਜਾਵੇਗਾ।

Send this to a friend