ਜਲੰਧਰ, 17 ਫਰਵਰੀ (ਹਰਪਾਲ ਸਿੰਘ ਬਜਵਾ)- ਸਪੈਸ਼ਲ ਬ੍ਰਾਂਚ ਦੀ ਪੁਲਿਸ ਨੇ ਥਰੀਵੀਲਰ ਗੈਂਗ ਜੋ ਥਰੀਵੀਲਰਾਂ ਤੇ ਜਾਅਲੀ ਨੰਬਰ ਲਗਾ ਕੇ ਸਵਾਰੀਆਂ ਨੂੰ ਥਰੀਵੀਲਰ ਵਿਚ ਬਿਠਾ ਕੇ ਉਹਨਾਂ ਦੀਆਂ ਜੇਬਾਂ ਕਟ ਕੇ ਉਹਨਾਂ ਦੇ ਪੈਸੇ ਤੇ ਏ.ਟੀ.ਐਮ. (8) ਕਢਣ ਵਾਲੇ ਅਤੇ ਨਾਂ ਦੇ ਏ.ਟੀ.ਐਮ (8) ਕਾਰਡ ’ਚੋਂ ਏ.ਟੀ.ਐਮ (8) ਮਸ਼ੀਨ ਵਿਚੋਂ ਲਖਾਂ ਰੁਪਏ ਚੋਰੀ ਕਰਨ ਵਾਲੇ ਗੈਂਗ ਦੇ 5 ਦੋਸ਼ੀਆਂ ਨੂੰ ਕਾਬੂ ਕਰਕੇ ਇਨਾਂ ਕੋਲੋ 1ਥਰੀਵਹੀਲਰ ਬਿਨਾਂ ਨੰਬਰੀ ,2 ਥਰੀਵੀਲਰ ਨੰਬਰੀ ਅਤੇ ਵਖ-ਵਖ ਬੈਂਕਾ ਏ.ਟੀ.ਐਮ (8) ਬ੍ਰਾਮਦ ਹੋਏ ਹੈ,ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਨੇ ਦਸਿਆ ਕਿ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਪੁਲਿਸ ਟੀਮ ਦੇ ਐਸ.ਆਈ ਸੁਰਿੰਦਰ ਸਿੰਘ ਨੂੰ ਇਤਲਾਹ ਮਿਲੀ ਸੀ ਕਿ ਇਕ ਥਰੀਵੀਲਰ ਗੈਂਗ ਜੋ ਥਰੀਵੀਲਰਾਂ ਤੇ ਜਾਅਲੀ ਨੰਬਰ ਲਗਾ ਕੇ ਸਵਾਰੀਆਂ ਨੂੰ ਥਰੀਵੀਲਰ ਵਿਚ ਬਿਠਾ ਕੇ ਉਹਨਾਂ ਦੀਆਂ ਜੇਬਾਂ ਕਟ ਕੇ ਉਹਨਾਂ ਦੇ ਪੈਸੇ ਤੇ ਏ.ਟੀ.ਐਮ (8) ਕਢ ਲੈਂਦੇ ਹਨ ਅਤੇ ਇਹਨਾਂ ਏ.ਟੀ.ਐਮ (8) ਕਾਰਡ ਰਾਂਹੀ ਏ.ਟੀ.ਐਮ (8) ਮਸ਼ੀਨ ਵਿਚੋਂ ਲਖਾਂ ਰੁਪਏ ਚੋਰੀ ਕਰਦੇ ਹਨ , ਐਸ.ਆਈ.ਸੁਰਿੰਦਰ ਸਿੰਘ, ਏ.ਐਸ.ਆਈ ਸੋਹਣ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਜੀ.ਟੀ.ਰੋਚ ਅਡਾ ਪਚਰੰਗਾ ਤੇ ਨਾਕਾਬੰਦੀ ਦੋਰਾਂਨ ਇਨਾਂ ਨੂੰ ਗ੍ਰਿਫਤਾਰ ਕਰਕੇ ਵਡੀ ਸਫਲਤਾ ਹਸਿਲ ਕੀਤੀ ਹੈ।ਗ੍ਰਿਫਤਾਰ ਕੀਤੇ ਕਥਕ ਦੋਸ਼ੀਆਂ ਦੀ ਪਹਿਚਾਣ ਤਰਲੋਚਨ ਸਿੰਘ ਉਰਫ ਗੋਲਡੀ ਪੁਤਰ ਵਰਿੰਦਰ ਸਿੰਘ ਵਾਸੀ ਸਰਹਾਲਾ ਰਾਣੂਆਂ ਥਾਣਾ ਬਹਿਰਾਮ ਜਿਲਾ ਨਵਾਂ ਸ਼ਹਿਰ (ਉਮਰ 28 ਸਾਲ)ਹਰਜੀਤ ਸਿੰਘ ਉਰਫ ਬਬੂ ਪੁਤਰ ਦਿਲਬਾਗ ਸਿੰਘ ਵਾਸੀ ਪਿੰਡ ਬਾਬਕ ਦਰਿਆ ਥਾਣਾ ਟਾਂਡਾ ਜਿਲਾ ਹੁਸ਼ਿਆਰਪੁਰ, (36) ਅੰਕੁਸ਼ ਉਰਫ ਰਿੰਕੂ ਪੁਤਰ ਸੁਰਿੰਦਰ ਜੇਮਸ ਵਾਸੀ ਪਿੰਡ ਸੁਰਾਨਸੀ ਥਾਣਾ ਡਵੀਜਨ ਨੰਬਰ 1 (28) ਹਰਜਿੰਦਰ ਸਿੰਘ ਉਰਫ ਬਚਾ ਪੁਤਰ ਗੁਰਮੀਤ ਸਿੰਘ ਵਾਸੀ ਬਸਤੀ 9 ਜਲੰਧਰ (22) ਕੁਲਦੀਪ ਸਿੰਘ ਉਰਫ ਪਾਲਾ ਪੁਤਰ ਗੁਰਮੀਤ ਸਿੰਘ ਵਾਸੀ ਬਸਤੀ 9 ਜਲੰਧਰ (23) ਦੇ ਰੂਪ ਵਜੋ ਹੋਈ, ਪੰਜਾਂ ਕਥਕ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਮੁਕਦਮਾ ਨੰਬਰ 23 ਮਿਤੀ 16.02.2019 ਅ:ਧ: 379,380,482 ਭ:ਦ: ਥਾਣਾ ਭੋਗਪੁਰ ਦਰਜ ਰਜਿਸਟਰ ਕੀਤਾ ਗਿਆ।ਦੋਸ਼ੀਆਂ ਪਾਸੋਂ ਡੂੰਗਾਈ ਨਾਲ ਪੁਛ-ਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।