ਨਥਾਣਾ, 17 ਫ਼ਰਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਨਜ਼ਦੀਕ ਪਿੰਡ ਹਰਰੰਗਪੁਰਾ ਵਿਖੇ ਸਰਪੰਚ ਨਮਤੇਜ ਸਿੰਘ ਅਤੇ ਉਹਨਾ ਦੀ ਸਮੂਹ ਪੰਚਾਇਤ ਵੱਲੋਂ ਪਿਛਲੇ ਦਿਨੀ ਪੁਲਾਵਾਮਾ ਵਿੱਚ ਸ਼ਹੀਦ ਹੋਏ ਨੋਜ਼ਵਾਨਾ ਨੂੰ ਸ਼ਰਧਾਜਲੀ ਦਿੱਤੀ ਗਈ। ਇਸ ਦੋਰਾਨ ‘ਭਾਰਤ ਮਾਤਾ ਕੀ ਜੈ’, ’ਪਾਕਿਸਤਾਨ ਮੁਰਦਾਬਾਦ’ ਅਤੇ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਾਏ ਗਏ। ਇਸ ਦੋਰਾਨ ਉਹਨਾ ਨੇ ਸ਼ਰਧਾਜਲੀ ਦਿੰਦਿਆ ਪਿੰਡ ਵਿੱਚ ਕੈਡਲ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪੰਚ ਗੁਰਜੰਟ ਸਿੰਘ, ਸੁਖਪਾਲ ਸਿੰਘ, ਹੋਲਦਾਰ ਜੈਲਾ ਸਿੰਘ, ਗੁਰਨੈਬ ਸਿੰਘ, ਪਰਮਜੀਤ ਸਿੰਘ, ਜੰਗੀਰ ਸਿੰਘ, ਰਣਜੀਤ ਸਿੰਘ, ਸਾਬਕਾ ਫੋਜੀ ਜੀਤ ਸਿੰਘ, ਜਗਤਾਰ ਸਿੰਘ, ਚਰਨਜੀਤ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਮੰਦਰ ਸਿੰਘ, ਬਿੰਦਰ ਸਿੰਘ, ਲਾਡੀ ਸਿੰਘ ਆਦਿ ਮੋਜੂਦ ਸਨ।