ਸ਼ੇਰਪੁਰ, 17 ਫਰਵਰੀ (ਹਰਜੀਤ ਕਾਤਿਲ)- ਪਿਛਲੇ ਦਿਨੀਂ ਜੰਮੂ-ਸ੍ਰੀਨਗਰ ਰਾਜ ਮਾਰਗ ਤੇ ਆਤਮਘਾਤੀ ਹਮਲੇ ਚ ਸ਼ਹੀਦ ਹੋਏ ਦੇਸ਼ ਦੇ 41 ਜਵਾਨਾਂ ਦੀ ਸ਼ਹਾਦਤ ‘ਤੇ ਜਿਥੇ ਪੂਰਾ ਦੇਸ਼ ਲਹੂ ਦੇ ਅਥਰੂ ਵਹਾ ਰਿਹਾ ਹੈ ਉਥੇ ਸਾਡੇ ਦੇਸ਼ ਦੀਆਂ ਕੁਝ ਰਾਜਨੀਤਕ ਪਾਰਟੀਆਂ ਦੇ ਆਗੂ ਆਪਣਾ ਨਾਂ ਚਮਕਾਉਣ ਲਈ ਵਿਵਾਦਤ ਬਿਆਨ ਦੇ ਰਹੇ ਹਨ ਜੋ ਅਸਹਿ ਹਨ। ਅਜ ‘ ਰੋਜ਼ਾਨਾ ਪੰਜਾਬ ਟਾਈਮਜ਼ ‘ ਦੇ ਸਥਾਨਕ ਪ੍ਰਤੀਨਿਧੀ ਵਲੋਂ ਸੁਖਪਾਲ ਖਹਿਰਾ ਵਲੋਂ ਮੀਡੀਆ ਨੂੰ ਦਿਤੇ ਸੁਰਖਿਆ ਬਲਾਂ ਪ੍ਰਤੀ ਵਿਵਾਦਤ ਬਿਆਨ ਬਾਰੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਸੰਗਰੂਰ ਤੋ ਨਿਧੜਕ ਅਤੇ ਤੇਜ਼ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨਾਲ ਗਲਬਾਤ ਕੀਤੀ । ਉਸ ਬਿਆਨ ਉਤੇ ਤਿਖਾ ਰੋਸ ਪ੍ਰਗਟ ਕਰਦਿਆਂ ਸ੍ਰੀ ਭਗਵੰਤ ਮਾਨ ਨੇ ਕਿਹਾ, ਠ ਕਿ ਅਜ ਜਿਥੇ ਪੂਰਾ ਦੇਸ਼ ਇਸ ਕਾਇਰਾਨਾ ਹਮਲੇ ਦੇ ਵਿਰੁਧ ਸੈਨਿਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹੈ ਸ਼ਹੀਦਾਂ ਦੇ ਪਰਿਵਾਰਾਂ ਨਾਲ ਦੁਖ ਦੀ ਘੜੀ ਚ ਸ਼ਾਮਿਲ ਹੋਕੇ ਉਹਨਾਂ ਦਾ ਦਰਦ ਵੰਡਾਂ ਰਿਹਾ ਹੈ, ਉਥੇ ਦੂਜੇ ਪਾਸੇ ਕੁਝ ਲੋਕ ਇਸ ਸਮੇਂ ਸੁਰਖੀਆਂ ਬਟੋਰਨ ਲਈ ਫੌਜ ‘ ਚ ਕਮੀਆਂ ਕਢਣ ਤੇ ਲਗੇ ਹੋਏ ਨੇ ਜੋ ਬਹੁਤ ਹੀ ਸ਼ਰਮਨਾਕ ਹੈ। ਉਨ੍ਹਾਂ ਅਜਿਹੇ ਲੋਕਾਂ ਨੂੰ ਸਖ਼ਤ ਸ਼ਬਦਾਂ ਚ ਕਿਹਾ ਕਿ ਠ ਸਾਡੇ ਜਵਾਨਾਂ ਦੀਆਂ ਬਲਦੀਆਂ ਚਿਖਾਵਾਂ ਤੇ ਸਿਆਸਤ ਦੀਆਂ ਰੋਟੀਆਂ ਸੇਕਣੀਆਂ ਬੰਦ ਕਰੋ ।ਠ ਉਨ੍ਹਾਂ ਕਿਹਾ ਅਜ ਅਸੀਂ ਵਿਰੋਧੀ ਧਿਰ ਹੋਣ ਤੇ ਵੀ ਆਪਣੇ ਸਿਆਸੀ ਮਤਭੇਦ ਪਿਛੇ ਰਖ ਕੇ ਸਰਕਾਰ ਦੇ ਨਾਲ ਖੜ੍ਹੇ ਹਾਂ ਉਹ ਜੋ ਵੀ ਫ਼ੈਸਲਾ ਲੈਣਗੇ ਸਮਰਥਨ ਕਰਾਂਗੇ। ਪਰ ! ਦੂਜੇ ਪਾਸੇ ਕੁਝ ਲੋਕਾਂ ਵਲੋਂ ਇਸ ਸਮੇਂ ਸੈਨਿਕਾਂ ਪ੍ਰਤੀ ਇਸ ਤਰ੍ਹਾਂ ਦੇ ਵਿਵਾਦਤ ਬਿਆਨ ਦੇਣਾ ਦੇਸ਼ ਵਿਰੋਧੀ ਹੈ। ਸ਼ਾਇਦ ਉਨ੍ਹਾਂ ਨੂੰ ਪਤਾ ਨਹੀਂ ਕਿ ਫ਼ੌਜੀ ਉਥੇ ਉਸ ਇਲਾਕੇ ਵਿਚ ਕਿਹੜੇ ਹਾਲਾਤਾਂ ਚ ਲੜ ਰਹੇ ਹਨ ਅਤੇ ਉਹ ਜਿਸ ਤਰ੍ਹਾਂ ਮੀਡੀਆ ਸਾਹਮਣੇ ਆਜ਼ਾਦ ਖੜ੍ਹੇ ਹੋ ਕੇ ਆਜ਼ਾਦੀ ਨਾਲ ਬਿਆਨ ਦੇ ਰਹੇ ਹਨ ਉਨ੍ਹਾਂ ਨੂੰ ਇਹ ਬੋਲਣ ਦੀ ਆਜ਼ਾਦੀ ਵੀ ਉਨ੍ਹਾਂ ਜਾਂਬਾਜ ਸੈਨਿਕਾਂ ਕਰਕੇ ਹੀ ਮਿਲ ਰਹੀ ਹੈ । ਸਰਦਾਰ ਭਗਵੰਤ ਮਾਨ ਨੇ ਭਰੇ ਮਨ ਨਾਲ ਫੌਜ ਦੇ ਪ੍ਰਤੀ ਦਿਤੇ ਵਿਵਾਦਤ ਬਿਆਨ ਤੇ ਕਿਹਾ ਜਦੋਂ ਅਸੀਂ ਰਾਤਾਂ ਨੂੰ ਆਰਾਮ ਨਾਲ ਰਜਾਈਆਂ ਲੈ ਕੇ ਸੁਤੇ ਹੁੰਦੇ ਹਾਂ ਸਾਡੇ ਸੈਨਿਕ – 50 ਡਿਗਰੀ ਤਾਪਮਾਨ ਚ ਸਾਡੀ ਰਾਖੀ ਕਰ ਰਹੇ ਹੁੰਦੇ ਨੇ, ਜਦੋਂ ਅਸੀਂ ਆਪਣੇ ਬਚਿਆਂ ਨਾਲ ਏ . ਸੀ ਦਾ ਅਨੰਦ ਮਾਣ ਰਹੇ ਹੁੰਦੇ ਹਾਂ ਸਾਡੇ ਦੇਸ਼ ਦੇ ਰਾਖੇ ਸਾਡੇ ਵੀਰ + 50 ਡਿਗਰੀ ਤਾਪਮਾਨ ‘ ਚ ਜੈਸਲਮੇਰ ਦੇ ਟਿਬਿਆਂ ਵਿਚ ਹਿਕਾਂ ਤਾਣਕੇ ਖੜ੍ਹੇ ਹੁੰਦੇ ਹਨ । ਉਨ੍ਹਾਂ ਅਖੀਰ ਤੇ ਅਜਿਹੇ ਲੋਕਾਂ ਨੂੰ ਸੁਨੇਹਾਂ ਦਿੰਦਿਆਂ ਕਿਹਾ ਅਜ ਦੀ ਘੜੀ ਇਸ ਤਰ੍ਹਾਂ ਦੇ ਬਿਆਨ ਦੇ ਕੇ ਉਹ ਦੇਸ਼ ਦਾ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਅਪਮਾਨ ਨਾ ਕਰਨ ਇਸ ਲਈ ਉਨ੍ਹਾਂ ਲੋਕਾਂ ਨੂੰ ਅਗੇ ਆ ਕੇ ਦੇਸ਼ ਵਾਸੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ।