May 13, 2026 5:03 pm

‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦਾ ਸਾਦੇ ਢੰਗ ਨਾਲ ਹੋਇਆ ਵਿਆਹ

ਬਠਿੰਡਾ, 17 ਫਰਵਰੀ (ਸੁਖਵਿੰਦਰ ਸਰਾਂ)- ਅੱਜ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਵਿਆਹ ਦੇ ਬੰਧਨ ‘ਚ ਬਧ ਗਈ ਉਹਨਾਂ ਦਾ ਵਿਆਹ ਅੰਮ੍ਰਿਤਸਰ ਚਕ ਤੋਂ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬਲ ਨਾਲ ਸਿਖ ਰਹਿਤ ਮਰਿਆਦਾ ਅਨੁਸਾਰ ਹੋਇਆ ਵਿਆਹ ਸਾਦੇ ਢਗ ਨਾਲ ਕੀਤਾ ਗਿਆ ਇਸ ਮੋਕੇ ਹਲਕਾ ਤਲਵੰਡੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਜਿੰਦਰ ਕੌਰ ਨੇਵਕਿਹਾ ਵਿਆਹ ਤੋਂ ਬਾਅਦ ਵੀ ਮੈਂ ਆਪਣੇ ਹਲਕੇ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਉਸੇ ਤਰ੍ਹਾਂ ਨਿਭਾਵਾਂਗੀ। ਮੇਰੇ ਹਲਕੇ ਦੇ ਲੋਕਾਂ ਨੇ ਮੈਨੂੰ ਜਿਤਾ ਕੇ ਜੋ ਮੇਰੀ ਡਿਊਟੀ ਲਗਾਈ ਹੈ ਮੈਂ ਉਸ ਨੂੰ ਪੂਰੀ ਕਰਾਂਗੀ। ਜਿਸ ਨਾਲ ਮੇਰੇ ਹਲਕੇ ਦੇ ਵਿਕਾਸ ਕਾਰਜਾ ਅਤੇ ਲੋਕਾਂ ਦੀਆਂ ਸੇਵਾਵਾਂ ਵਿਚ ਕੋਈ ਕਮੀ ਨਹੀਂ ਆਵੇਗੀ। ਆਪਣੇ ਪੁਸ਼ਤੈਨੀ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਪ੍ਰੋਫੈਸਰ ਬਲਜਿੰਦਰ ਕੌਰ ਦੇ ਵਿਆਹ ਮੌਕੇ ਵਖ ਵਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਰਿਸ਼ਤੇਦਾਰ ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਪਰਿਵਾਰ ਵਲੋਂ ਮਿਲਣੀ ਸਮੇਂ ਸਰੋਪੇ ਪਾ ਕੇ ਬਰਾਤ ਦਾ ਸਵਾਗਤ ਕੀਤਾ ਗਿਆ ਘਰ ਦੇ ਸਾਹਮਣੇ ਹੀ ਮੈਦਾਨ ਵਿਚ ਟੈਂਟ ਲਗਾ ਕੇ ਸਾਦੇ ਢੰਗ ਨਾਲ ਵਿਆਹ ਦਾ ਆਯੋਜਨ ਕੀਤਾ ਗਿਆ ਸੀ ਬਲਜਿੰਦਰ ਕੌਰ ਦੇ ਪਿਤਾ ਸਰਦਾਰ ਦਰਸ਼ਨ ਸਿੰਘ ਨੇ ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਸਾਰੇ ਹੀ ਰਿਸ਼ਤੇਦਾਰਾਂ ਅਤੇ ਸਿਆਸੀ ਹਸਤੀਆਂ ਦਾ ਧੰਨਵਾਦ ਕੀਤਾ।

Send this to a friend