May 13, 2026 5:04 pm

ਓਰੀਐਂਟਲ ਇੰਟਰਨੈਸ਼ਨਲ ਸਕੂਲ ਦਾ ਸਾਲਾਨਾ ਸਮਾਗਮ ਹੋਇਆ

ਸ੍ਰੀ ਮਾਛੀਵਾੜਾ ਸਾਹਿਬ, 17 ਫ਼ਰਵਰੀ (ਜਗਰੂਪ ਸਿੰਘ ਮਾਨ)- ਓਰੀਐਂਟ ਇੰਟਰਨੈਸ਼ਨਲ ਸਕੂਲ ਅਤੇ ਸਪੋਰਟਸ ਅਕੈਡਮੀ ਮਾਛੀਵਾੜਾ ਸਾਹਿਬ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਮਾਰੋਹ ਵਿਚ ਹਲਕਾ ਵਿਧਾਇਕ ਅਮਰੀਕ ਸਿੰਘ ਢਿਲੋਂ ਮੁਖ ਮਹਿਮਾਨ ਵਜੋਂ ਪਹੁੰਚੇ। ਸਕੂਲ ਦੇ ਚੇਅਰਮੈਨ ਵਿਕਰਮ ਸ਼ਰਮਾ, ਸ਼੍ਰੀਮਤੀ ਸ਼ਰਧਾ ਸ਼ਰਮਾ ਅਤੇ ਉਹਨਾਂ ਦੇ ਸ਼?ਮੂਹ ਪਰਿਵਾਰਿਕ ਮੈਬਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਬਚਿਆ ਦੇ ਮਾਤਾ – ਪਿਤਾ ਵੀ ਸ਼ਾਮਿਲ ਹੋਏ। ਬਚਿਆਂ ਵਲੋਂ ਵਖ-ਵਖ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਗਏ। ਫੈਸ਼ਨਸ਼ੋਅ,ਸਕਿਟ, ਘੂੰਮਰ, ਲੁਡੀ, ਭੰਗੜਾ, ਗਿਧਾਆਦਿ? ਇਸ ਮੋਕੇ ਐਮ.ਐਲ ਏ. ਅਮਰੀਕ ਸਿੰਘ ਢਿਲੋਂ ਨੇ ਸਕੂਲ ਦੇ ਸਲਾਨਾ ਪ੍ਰੋਗਰਾਮ ਦੀ ਪ੍ਰਸ਼ੰਸ਼ਾ ਕੀਤੀ ਅਤੇ ਕਿਹਾ ਕਿ ਇਸ ਖੇਤਰ ਦੇ ਇਸ ਸਕੂਲ ਵਿਚ ਨੂੰ ਪੜ੍ਹਾਈ ਦੇ ਨਾਲ ਬਚਿਆਂ ਨੂੰ ਖੇਡਾਂ ਦੀ ਵੀ ਸਿਖਲਾਈ ਦਿਤੀ ਰਹੀ ਹੈ। ਉਹਨਾਂ ਵਲੋਂ ਪਹਿਲੇ ਦੂਜੇ ਨੰਬਰ ਤੇ ਆਉਣ ਵਾਲੇ ਨੂੰ ਬਚਿਆਂ ਨੂੰ ਸਨਮਾਨਿਤ ਕੀਤਾ ਅਤੇ ਇਨਾਮ ਵੰਡੇ ਅਤੇ ਜਿੰਦਗੀ ਵਿਚ ਹੋਰ ਤਰਕੀਆਂ ਕਰਨ ਨੂੰ ਕਿਹਾ ਆਪਣੇ ਪੈਰਾਂ ਤੇ ਖੜੇ ਹੋਣ ਦੀ ਸਿਖਿਆ ਦਿਤੀ? ਸ਼੍ਰੀਮਤੀ ਡਾ. ਪੂਨਮ ਸ਼ਰਮਾ ਵਲੋਂ ਸਕੂਲ ਦੀ ਸਲਾਨਾ ਰਿਪੋਰਟ ਬਚਿਆਂ ਦੇ ਮਾਪਿਆਂ ਨਾਲ ਸਾਂਝੀ ਕੀਤੀ ਅਤੇ ਸਕੂਲ ਦੇ ਬਚਿਆਂ ਵਲੋਂ ਖੇਡਾਂ ਵਿਚ ਲਈਆਂ ਪੁਜ਼ੀਸ਼ਨਾਂ ਦੀ ਪ੍ਰਸ਼ੰਸ਼ਾ ਕੀਤੀ। ਸਮਾਗਮ ਛੋਟੇ ਛੋਟੇ ਬਚਿਆਂ ਵੱਲੋਂ ਸਤਿਕਾਰਯੋਗ ਚੈਅਰਮੈਨ ਉਤੇ ਇਕ ਬਹੁਤ ਪਿਆਰੀ ਸਪੀਚ ਬੋਲੀ ਕਿੰਡਰਗਾਰਡਨ ਵਿੰਗ ਵਲੋਂ ਬਹੁਤ ਸੋਹਣਾ ਡਾਂਸ ਪੇਸ਼ ਕੀਤਾ ਗਿਆ। ਚੇਅਰਮੈਨ ਵਲੋਂ ਬਚਿਆਂ ਨੂੰ ਚੰਗੀ ਜਿੰਦਗੀ ਪ੍ਰਪਤ ਕਰਨ ਲਈਆਂ ਸਚ ਦੇ ਰਾਹ ਚਲਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਕੂਲ ਦੇ ਚੇਅਰਮੈਨ ਵਿਕਰਮ ਸ਼ਰਮਾ ,ਸ਼੍ਰੀ ਮਤੀ ਸ਼ਰਧਾ ਸ਼ਰਮਾ , ਸ਼੍ਰੀ ਰਜਤ ਸ਼ਰਮਾ , ਸ਼੍ਰੀ ਸ਼ੁਭਮ ਸ਼ਰਮਾ ,ਪ੍ਰਿੰਸੀਪਲ ਸ਼੍ਰੀਮਤੀ ਡਾ. ਪੂਨਮ ਸ਼ਰਮਾ ਅਤੇ ਸਮੂਹ ਕਮੇਟੀ ਮੈਬਰ, ਸਟਾਫ਼, ਵਿਦਿਆਰਥੀ ਸਕੂਲ ਵਿਚ ਹਾਜਰ ਸਨ।

Send this to a friend