Skip to content
Independent perspectives. Global stories.
BREAKING

ਅਕਾਲੀ ਦਲ ਲਈ ਹੈ ਟਾਈਮ ਬੰਬ, ਆਪਣਾ ਅੰਤ ਖੁਦ ਕਰਨ ਵਾਲੇ ਹਨ ਸੁਖਬੀਰ : ਬਾਜਵਾ

Share this story

ਬਾਜਵਾ ਨੇ ਕਾਦੀਆਂ ਤੋਂ ਆਪਣੇ ਚੋਣ ਪ੍ਰਚਾਰ ਦੀ ਕੀਤੀ ਸ਼ੁਰੂਆਤ

image ਗੁਰਦਾਸਪੁਰ, 11 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਇਹ ਟਾਈਮ ਬੰਬ ਚੱਲ ਪਿਆ ਹੈ, ਜਿਹੜਾ ਅਕਾਲੀ ਦਲ ਦਾ ਪੰਜਾਬ ਤੋਂ ਸਫਾਇਆ ਕਰ ਦੇਵੇਗਾ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁਦ ਦਾ ਅੰਤ ਕਰਨ ਵਾਲਾ ਦੱਸਿਆ ਹੈ। ਕਾਦੀਆਂ ਵਿਧਾਨ ਸਭਾ ਹਲਕੇ ਤੋਂ ਆਪਣੀ ਚੋਣ ਪ੍ਰਚਾਰ ਦੀ ਸ਼ੁਰੂਆਤ ਦੌਰਾਨ ਲੜੀਵਾਰ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬਾਜਵਾ ਨੇ ਕਿਹਾ ਕਿ ਹਾਂ ਉਹ ਇਕ ਬੰਬ ਹਨ ਤੇ ਇਹ ਬੰਬ ਇਨ੍ਹਾਂ ਲੋਕ ਸਭਾ ਚੋਣਾਂ ’ਚ ਪੰਜਾਬ ਤੋਂ ਅਕਾਲੀ ਦਲ ਦਾ ਸਫਾਇਆ ਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਖੁਦ ਨੂੰ ਖ਼ਤਮ ਕਰਨ ਵਾਲੇ ਜੇਨੇਟਿਕ ਬਦਲਾਅ ਵਾਲੇ ਬੀਜ ਹਨ, ਜਿਹੜਾ ਇਕ ਨਿਸ਼ਚਿਤ ਸਮੇਂ ਤੋਂ ਬਾਅਦ

ਆਪਣੀ ਜਿੰਦਗੀ ਖ਼ਤਮ ਕਰ ਲੈਂਦਾ ਹੈ ਤੇ ਅਕਾਲੀ ਦਲ ਮੁਖੀ ਦੀ ਸਿਆਸੀ ਜਿੰਦਗੀ ’ਚ ਅੰਤ ਦੇ ਨੇੜੇ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਬੇਟੇ ਦੇ ਖੁਦ ਨੂੰ ਮਾਰਨ ਵਾਲੇ ਇਸ ਚਰਿੱਤਰ ਦਾ ਚੰਗੀ ਤਰ੍ਹਾਂ ਪਤਾ ਹੈ, ਇਹੋ ਕਾਰਨ ਹੈ ਕਿ ਉਹ ਸੁਖਬੀਰ ਦੀ ਜਿੱਦ ਤੋਂ ਬਾਅਦ ਵੀ ਸਰਕਾਰ ’ਚ ਆਪਣਾ ਜਗ੍ਹਾ ਨਹੀਂ ਛੱਡ ਰਹੇ।
ਉਨ੍ਹਾਂ ਨੇ ਸੁਖਬੀਰ ਨੂੰ ਘਮੰਡ ਤੇ ਅਗਿਆਨਤਾ ਨਾਲ ਭਰਿਆ ਇਨਸਾਨ ਕਰਾਰ ਦਿੱਤਾ ਹੈ, ਜਿਹੜਾ ਚੋਣਾਂ ਤੋਂ ਬਾਅਦ ਦੇ ਮਾਹੌਲ ਤੋਂ ਡਰ ਚੁੱਕੇ ਹਨ, ਕਿਉਂਕਿ ਉਨ੍ਹਾਂ ਦੀ ਸਰਕਾਰ ਨੇ ਹਾਲੇ ਤੱਕ ਵਿਰੋਧ ਦੀ ਸੁਨਾਮੀ ਦਾ ਸਾਹਮਣਾ ਨਹੀਂ ਕੀਤਾ, ਜਿਸ ਦੇ ਲੋਕਾਂ ਦਾ ਗੁੱਸਾ ਵੀ ਸ਼ਾਮਿਲ ਹੈ, ਜਿਹੜਾ ਸੂਬੇ ’ਚ ਅਕਾਲੀ ਗੁੰਡਿਆਂ ਕਾਰਨ ਪੈਦਾ ਹੋਈ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਤੇ ਨਸ਼ਾਖੋਰੀ ਜਿਸਨੂੰ ਅਕਾਲੀ ਆਗੂਆਂ ਦੀ ਸ਼ਹਿ  ਤੇ ’ਚ ਸਮਗਲ ਕੀਤੇ ਜਾ ਰਹੇ ਨਸ਼ਿਆਂ ਕਾਰਨ ਪੈਦਾ ਹੋਇਆ ਹੈ।
ਆਪ ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਉਨ੍ਹਾਂ ਨੇ ਇਸਨੂੰ ਇਕ ਫੇਲ੍ਹ ਪਾਰਟੀ ਕਰਾਰ ਦਿੱਤਾ ਹੈ, ਜਿਸ ’ਚ ਸ਼ਾਸਨ ਚਲਾਉਣ ਦੀ ਕਾਬਲਿਅਤ ਨਹੀਂ ਹੈ, ਜਿਸਦੀ ਉਦਾਹਰਨ ਦਿੱਲੀ ਦੇ ਰੂਪ ’ਚ ਸੱਭ ਦੇ ਸਾਹਮਣੇ ਹੈ। ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਤੇ ਆਪ ਮੁਖੀ ਅਰਵਿੰਦ ਕੇਜਰੀਵਾਲ ਸਿਰਫ ਦੇਸ਼ ਦਾ ਸਮਾਜਿਕ ਮਾਹੌਲ ਤੇ ਸ਼ਾਸਨ ਦਾ ਢਾਂਚਾ ਬਿਗਾੜਨਾ ਜਾਣਦੇ ਹਨ। ਉਨ੍ਹਾਂ ਨੇ ਗੁਰਦਾਸਪੁਰ ਤੋਂ ਆਪ ਉਮੀਦਵਾਰ ਛੋਟੇਪੁਰ ਨੂੰ ਸੱਭ ਤੋਂ ਵੱਡਾ ਮੌਕਾਪ੍ਰਸਤ ਕਰਾਰ ਦਿੱਤਾ। ਆਮ ਆਦਮੀ ਪਾਰਟੀ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸਦੀ ਗੰਭੀਰਤਾ ਦਾ ਖੁਲਾਸਾ ਇਸੇ ਗੱਲ ਤੋਂ ਹੁੰਦਾ ਹੈ ਕਿ ਇਨ੍ਹਾਂ ਨੂੰ ਗੁਰਦਾਸਪੁਰ ਲਈ ਸੁੱਚਾ ਸਿੰਘ ਛੋਟੇਪੁਰ ਵਰਗਾ ਮੌਕਾਪ੍ਰਸਤ ਲੱ੍ਯਭਿਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਆਪ ਨੇ ਦਿੱਲੀ ਦੇ ਵੋਟਰਾਂ ਨੂੰ ਧੋਖਾ ਦਿੱਤਾ ਹੈ, ਤੋਂ ਸਾਬਤ ਹੋ ਗਿਆ ਹੈ ਇਹ ਪਾਰਟੀ ਜਮੀਨੀ ਪੱਧਰ ’ਤੇ ਕੰਮ ਕਰਨ ਤੋਂ ਜਿਆਦਾ ਡਰਾਮੇਬਾਜੀ ’ਚ ਵਿਸ਼ਵਾਸ ਰੱਖਦੀ ਹੈ। ਕਿਸੇ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਉਚਿਤ ਸੰਗਠਨ ਵਿਵਸਥਾ ਚਾਹੀਦੀ ਹੈ, ਜਿਸਦੀ ਇਸ ’ਚ ਭਾਰੀ ਘਾਟ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਪ੍ਰਤੀ ਇਨ੍ਹਾਂ ’ਚ ਗੰਭੀਰਤਾ ਦੀ ਘਾਟ ਛੋਟੇਪੁਰ ਤੋਂ ਖੜ੍ਹਾਉਣ ਦੇ ਰੂਪ ’ਚ ਸਾਹਮਣੇ ਆਉਂਦੀ ਹੈ, ਜਿਹੜਾ ਬਰਸਾਤੀ ਡੱਡੂ ਹੈ ਤੇ ਕਦੇ ਕਿਸੇ ਪਾਰਟੀ ਦਾ ਬਣ ਕੇ ਨਹੀਂ ਰਹਿੰਦਾ।  ਉਨ੍ਹਾਂ ਨੇ ਲੋਕਾਂ ਨੂੰ ਪੋ¦ਿਗ ਬੂਥਾਂ ਨੂੰ ਜਾਣ ਤੋਂ ਪਹਿਲਾਂ ਇਸ ਵਿਅਕਤੀ ਦਾ ਰਿਕਾਰਡ ਧਿਆਨ ’ਚ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਛੋਟੇਪੁਰ ਨੇ ਆਪਣਾ ਸਿਆਸੀ ਕਰਿਅਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸ਼ੁਰੂ ਕੀਤਾ ਸੀ ਤੇ ਫਿਰ ਵਿਧਾਈ ਸਿਆਸਤ ’ਚ ਸ਼ਾਮਿਲ ਹੋ ਗਿਆ। ਉਹ ਹਮੇਸ਼ਾ ਤੋਂ ਮੌਕੇ ਦੀ ਤਲਾਸ਼ ’ਚ ਰਹਿੰਦੇ ਹਨ ਤੇ ਇਹੋ ਕੰਮ ਉਨ੍ਹਾਂ ਨੇ ਇਸ ਵਾਰ ਕੀਤਾ ਹੈ। ਇਸ ਨਾਲ ਆਪ ਆਗੂਆਂ ਦੀ ੈਆਪਣੇ ਉਮੀਦਵਾਰ ਦੀ ਪਛਾਣ ਕਰਨ ਦੀ ਕਾਬਲਿਅਤ ਦਾ ਪਤਾ ਚੱਲਦਾ ਹੈ।
ਬਾਜਵਾ ਨੇ ਤੁਗਲ ਵਾਲਾ, ਭੱਟੀਆਂ, ਨੰਨੂਵਾਲ ਜਿੰਦਰ, ਭੈਣੀ ਮਿਆਂ ਖਾਂ, ਚੱਕ ਸ਼ਰੀਫ, ਗੁਨੌਪੁਰ, ਜੋਗੀ ਚੀਮਾ, ਧਾਰੀਵਾਲ, ਕਾਹਨੂੰਵਾਨ, ਕਾਹਲਵਾਂ, ਕਾਦੀਆਂ ਸ਼ਹਿਰ ’ਚ ਲੜੀਵਾਰ ਮੀਟਿੰਗਾਂ ਨੂੰ ਸੰਬੋਧਨ ਕੀਤਾ।
ਇਸ ਮੌਕੇ ਬਾਜਵਾ ਦੇ ਨਾਲ ਫਤਹਿ ਜੰਗ ਸਿੰਘ ਬਾਜਵਾ ਤੇ ਵੱਡੀ ਗਿਣਤੀ ’ਚ ਹਲਕੇ ਦੇ ਸਮਰਥਕ ਮੌਜ਼ੂਦ ਰਹੇ। ਜਿਨ੍ਹਾਂ ’ਚ ਹੋਰਨਾਂ ਤੋਂ ਇਲਾਵਾ ਬਲਦੀਸ਼ ਸਿੰਘ ਤੂਰ, ਸੁਰਜੀਤ ਸਿੰਘ, ਦਰਸਰਨ ਸਿੰਘ, ਜਗਬੀਰ ਸਿੰਘ, ਮੰਗਲ ਸਿੰਘ, ਮਿੱਟੂ ਘੁੰਮਣ, ਬੱਬੂ ਸ਼ੇਰਪੁਰ, ਦਵਿੰਦਰ ਸਿੰਘ, ਜਸਬੀਰ ਸਿੰਘ, ਦਲਜੀਤ ਲਖਨਪੁਰ, ਵੱਸਣ ਸਿੰਘ, ਰਤਜੀਤ ਸਿੰਘ, ਠਾਕੁਰ ਬਲਰਾਜ, ਮਹਿੰਦਰ ਸਿੰਘ, ਸਤਨਾਮ ਸਿੰਘ, ਸੱਜਣ ਸਿੰਘ, ਮਨਮੋਹਨ ਸਿੰਘ, ਕੁਲਵਿੰਦਰ ਸਿੰਘ, ਸੰਗਤ ਸਿੰਘ, ਲਾਡੀ, ਮੋਹਨ ਸਿੰਘ, ਕੁਲਵੰਤ ਸਿੰਘ, ਭੁਪਿੰਦਰ ਸਿੰਘ, ਅਮਰਬੀਰ ਸਿੰਘ, ਸੋਹਨ ਲਾਲ, ਰਤਨ ਸਿੰਘ, ਸੂਬੇਦਾਰ ਮੇਜਰ ਪ੍ਰੀਤਮ ਸਿੰਘ, ਤਰਸੇਮ ਸਿੰਘ, ਸਰਪੰਚ ਚਮਨ ਲਾਲ, ਅਜੀਤ ਸਿੰਘ ਸਾਬਕਾ ਸਰਪੰਚ, ਨਿਰਮਲ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ, ਧਰਮ ਸਿੰਘ, ਸਵਰਨ ਸਿੰਘ ਲੱਖੋਵਾਲ, ਗੁਰਮੁੱਖ, ਮੁਖਤਿਆਰ ਸਿੰਘ ਵੀ ਮੌਜ਼ੂਦ ਰਹੇ।

WRITTEN BY