ਜਲੰਧਰ, 11 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਪੱਗੜੀਧਾਰੀ ਸਿੱਖਾਂ ਨੂੰ ਅਕਸਰ ਹੀ 12 ਵਜੇ ਦੇ ਸਬੰਧ ਵਿੱਚ ਮਜ਼ਾਕ ਦੀ ਪਾਤਰ ਬਣਾਇਆ ਜਾਂਦਾ ਹੈ, ਜਦੋਂ ਕਿ 12 ਵਜੇ ਦੇ ਇਸ ਮਜ਼ਾਕ ਪਿੱਛੇ ਇੱਕ ਸ਼ਾਨਾਮਤੀ ਇਤਿਹਾਸ ਜੁੜਿਆ ਹੋਇਆ ਹੈ ਜੋ ਸਿੱਖ ਧਰਮ ਦੇ ਲੋਕਾਂ ਦਾ ਹੀ ਨਹੀਂ ਸਗੋਂ ਪੰਜਾਬੀ ਕੌਮ ਦਾ ਸਿਰ ਇੱਜ਼ਤ ਨਾਲ ਉ¤ਚਾ ਕਰਦਾ ਹੈ। ਇਸੇ ਹੀ ਤੱਥ ਨੂੰ ਉਜਾਗਰ ਕਰਦਾ ਹੋਇਆ ਇੱਕ ਗੀਤ ਸਿੱਖ ਚੇਤਨਾ ਮੰਚ ਦੇ ਉਪਰਾਲੇ ਨਾਲ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਿੱਖ ਚੇਤਨਾ ਮੰਚ ਦੇ ਸੀਨੀਅਰ ਮੈਂਬਰ ਅਤੇ ਇਸ ਗੀਤ ਦੇ ਲੇਖਕ ਭਾਈ ਬਲਰਾਜ ਸਿੰਘ ਕਾਲਾ ਬਾਲਾ ਨੇ ਪ੍ਰੈ¤ਸ ਕਲੱਬ ਜਲੰਧਰ ਵਿੱਚ ਪਾਤਰਕਾਰਾਂ ਨੂੰ ਵਿਸ਼ੇਸ਼ ਮਿਲਣੀ ਦੌਰਾਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 12 ਵਜੇ ਦਾ ਇਤਿਹਾਸ ਉਸ ਸਮੇਂ ਨਾਲ ਜੁੜਿਆ
ਹੈ ਜਦੋਂ ਅਫ਼ਗਾਨ ਧਾੜਵੀ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਉ¤ਤੇ ਹਮਲਾ ਕਰਕੇ ਇੱਥੋਂ ਵੱਡੀ ਮਾਤਰਾ ਵਿੱਚ ਸੋਨਾ, ਚਾਂਦੀ, ਹੀਰੇ ਜਵਾਹਰਾਤ ਅਤੇ ਔਰਤਾਂ ਨੂੰ ਲੁੱਟ ਕੇ ਲੈ ਜਾਂਦਾ ਸੀ, ਪਰ ਉਨ੍ਹਾਂ ਨੂੰ ਪੰਜਾਬ ਦੇ ਰਸਤੇ ਤੋਂ ਹੋ ਕੇ ਗੁਜਰਨਾ ਪੈਂਦਾ ਸੀ ਤਾਂ ਸਥਾਨਿਕ ਨਿਹੰਗ ਸਿੰਘ ਜੋ ਆਮ ਲੋਕਾਂ ਦੀ ਰਖਵਾਲੀ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ, ਉਹ ਇਨ੍ਹਾਂ ਧਾੜਵੀਆਂ ਦੀ ਲੁੱਟ ਦਾ ਸਾਮਾਨ ਅਤੇ ਭਾਰਤੀ ਹਿੰਦੁ ਔਰਤਾਂ ਨੂੰ ਬਚਾਉਣ ਲਈ ਰਾਤ ਦੇ 12 ਵਜੇ ਪੂਰੀ ਬਹਾਦਰੀ ਅਤੇ ਲਲਕਾਰ ਨਾਲ ਦੁਸ਼ਮਣ ਉ¤ਤੇ ਟੁੱਟ ਪੈਂਦੇ ਅਤੇ ਲੁੱਟ ਦਾ ਸਾਮਾਨ ਅਤੇ ਕੈਦ ਔਰਤਾਂ ਨੂੰ ਉਨ੍ਹਾਂ ਦੇ ਚੁੰਗਲ ਤੋਂ ਛੁਡਾ ਕੇ ਉਨ੍ਹਾਂ ਦੇ ਘਰਾਂ ਵਿੱਚ ਬਾਇੱਜ਼ਤ ਵਾਪਿਸ ਭੇਜਦੇ। ਇਸੇ ਹੀ ਇਤਿਹਾਸ ਨੂੰ ਉਜਾਗਰ ਕਰਦਾ ਗੀਤ ‘ਵੱਜੇ ਜਦੋਂ ਸਿੰਘਾਂ ਦੇ ਬਾਰਾਂ’ ਅੱਜ ਇੱਥੇ ਭਾਈ ਕਰਨੈਲ ਸਿੰਘ ਪੀਰਮੁਹੰਮਦ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਮਨੋਹਰ ਸਿੰਘ ਅਤੇ ਜਸਕੀਰਤ ਸਿੰਘ ਨੇ ਆਵਾੜ ਦਿੱਤੀ ਹੈ ਅਤੇ ਇਸ ਦਾ ਮਿਊਜ਼ਿਕ ਮਨੋਹਰ ਸਿੰਘ ਨੇ ਤਿਆਰ ਕੀਤਾ ਹੈ, ਜਦ ਕਿ ਕੁਮੈਂਟਰੀ ਭਾਈ ਬਲਰਾਜ ਸਿੰਘ ਨੇ ਕੀਤੀ ਹੈ। ਇਸ ਗੀਤ ਦਾ ਫਿਲਮਾਂਕਣ ਉ¤ਘੇ ਵਿਡੀਓ ਡਾਇਰੈਕਟਰ ਜਤਿੰਦਰ ਸਿੰਘ ਜੀਤੂ ਵੱਲੋਂ ਕੀਤਾ ਗਿਆ ਹੈ ਅਤੇ ਐ¤ਚ.ਐ¤ਮ. ਇੰਟਰਨੈਸ਼ਨਲ ਕੰਪਨੀ ਵੱਲੋਂ ਇਸ ਗੀਤ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਿੱਖ ਚੇਤਨਾ ਮੰਚ ਦੇ ਇਸ ਉਪਰਾਲੇ ਦੇ ਸਿੱਖ ਸੰਗਤਾਂ ਅਤੇ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਇਸ ਮੌਕੇ ਐ¤ਚ.ਐ¤ਮ. ਇੰਟਰਨੈਸ਼ਨਲ ਕੰਪਨੀ ਤੋਂ ਹਰਜੀਤ ਸਿੰਘ ਮਠਾਰੂ, ਬਲਜੀਤ ਸਿੰਘ ਗੁਲਸ਼ਨ, ਸੁਖਦੀਪ ਸਿੰਘ, ਏ.ਪੀ. ਸਿੰਘ, ਸੁਖਪਾਲਬੀਰ ਸਿੰਘ ਕਾਲਾ ਬਾਲਾ, ਜਸਵੰਤ ਸਿੰਘ ਨਿਮਾਣਾ, ਕੰਵਲਜੀਤ ਸਿੰਘ ਪੰਡੋਰੀ, ਮਨਿੰਦਰਪਾਲ ਸਿੰਘ ਘੁੰਮਣ, ਰਾਜਿੰਦਰ ਸਿੰਘ ਜੱਫਰਵਾਲ, ਪੱਪੂ ਜੋਗਰ ਪੰਜਾਬੀ ਸਿੰਗਰ, ਉ¤ਘੇ ਗੀਤਕਾਰ ਹਰਵਿੰਦਰ ਉਹੜਪੁਰੀ ਆਦਿ ਹਾਜ਼ਰ ਸਨ।



