ਨਿਸ਼ਾਨ-ਏ-ਖਾਲਸਾ ਚੌਕ ’ਚ ਜੁੱਤੀਆਂ ਸਮੇਤ ਚੜ੍ਹੇ ਮਜ਼ਦੂਰਾਂ ਨੂੰ ਲਾਹੁਣ ’ਤੇ ਪੱਤਰਕਾਰਾਂ ਨੂੰ ਮਿਲੀ ਚੁਣੌਤੀ
ਤਲਵੰਡੀ ਸਾਬੋ, 11 ਅਪ੍ਰੈਲ (ਰਣਜੀਤ ਸਿੰਘ ਰਾਜੂ)-ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਹਰ ਸਾਲ ਮਨਾਏ ਜਾਂਦੇ ਜੋੜ ਮੇਲੇ ਦੀਆਂ ਤਿਆਰੀਆਂ ਦੇ ਚਲਦਿਆਂ ਅੱਜ ਸਿੱਖ ਮਰਿਯਾਦਾ ਦੀਆਂ ਧੱਜੀਆਂ ਉਡਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਜਦੋਂ ਪੱਤਰਕਾਰਾਂ ਨੇ ਗਲਤੀ ਕਰ ਰਹੇ ਮਜਦੂਰਾਂ ਨੂੰ ਰੋਕਣਾ ਚਾਹਿਆ ਤਾਂ ਪਹਿਲਾਂ ਉਕਤ ਮਜਦੂਰਾਂ ਨੇ ਤੇ ਫਿਰ ਉਕਤ ਕੰਮ ਦਾ ਠੇਕਾ ਲੈਣ ਵਾਲੇ ਇੱਕ ਟੈਂਟ ਹਾਉੂਸ ਦੇ ਮਾਲਿਕ-ਕਮ-ਠੇਕੇਦਾਰ ਨੇ ਪੱਤਰਕਾਰਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਸਾਡਾ ਜੋ ਕਰ ਸਕਦੇ ਹੋ ਕਰ ਲਵੋ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸਥਾਨਕ ਨਿਸ਼ਾਨ-ਏ-ਖਾਲਸਾ ਚੌਕ ਵਿੱਚ ਸਿੱਖ ਸੰਗਤਾਂ ਵੱਲੋਂ ਲੱਖਾਂ ਰੁਪਏ ਦੀ
ਲਾਗਤ ਨਾਲ ਬਣਾਏ ਖਾਲਸਾਈ ਨਿਸ਼ਾਨ ਖੰਡੇ ’ਤੇ ਦੀਪਮਾਲਾ ਲਾਉਣ ਦੇ ਚਲਦਿਆਂ ਮਜਦੂਰ ਖੰਡੇ ਦੇ ਉ¤ਤੇ ਚੱਪਲਾਂ ਲੈ ਕੇ ਤੇ ਨੰਗੇ ਸਿਰ ਚੜ੍ਹੇ ਹੋਏ ਸਨ। ਜਦੋਂ ਉਕਤ ਪੱਤਰਕਾਰ ਅਤੇ ਕੁਝ ਦੁਕਾਨਦਾਰਾਂ ਦਾ ਧਿਆਨ ਇਸ ਮਾਮਲੇ ਵੱਲ ਗਿਆ ਤਾਂ ਮਰਿਯਾਦਾ ਅਨੁਸਾਰ ਮਜਦੂਰਾਂ ਨੂੰ ਚੱਪਲਾਂ ਲਾਹੁਣ ਤੇ ਸਿਰ ਢੱਕਣ ਲਈ ਕਿਹਾ ਗਿਆ ਪ੍ਰੰਤੂ ਮਜਦੂਰਾਂ ਦੇ ਨਾ ਮੰਨਣ ਤੇ ਅਤੇ ਇੱਕ ਦੋ ਹੋਰ ਪੱਤਰਕਾਰਾਂ ਦੇ ਉ¤ਥੇ ਪਹੁੰਚਣ ਤੇ ਜਦੋਂ ਉਨ੍ਹਾਂ ਨੇ ਉਕਤ ਮਜਦੂਰਾਂ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਅੱਗੋਂ ਮਜਦੂਰਾਂ ਨੇ ਕਿਹਾ ਕਿ ਖਿੱਚ ਲਓ ਫੋਟੋਆ ਸਾਡਾ ਜੋ ਕਰਨਾ ਕਰ ਲਵੋ। ਉਕਤ ਪੱਤਰਕਾਰ ਨੇ ਜਦੋਂ ਇਸ ਸਬੰਧੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਤੁਰੰਤ ਦੋ ਮੁਲਾਜ਼ਮ ਭੇਜ ਕੇ ਉਕਤ ਮਜਦੂਰਾਂ ਨੂੰ ਚੱਪਲਾਂ ਉਤਾਰਨ ਅਤੇ ਸਿਰ ਢਕਣ ਲਈ ਕਿਹਾ। ਮਜਦੂਰਾਂ ਵੱਲੋਂ ਨਾਂਹ ਨੁੱਕਰ ਕਰਨ ’ਤੇ ਉ¤ਥੇ ਕਈ ਦੁਕਾਨਦਾਰ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਜਦੋਂ ਮਜਦੂਰਾਂ ਦੀ ਝਾੜਝੰਬ ਕੀਤੀ ਤਾਂ ਉਹ ਚੁੱਪ ਕਰ ਗਏ। ਬਾਅਦ ਵਿੱਚ ਪਤਾ ਲੱਗਾ ਕਿ ਇਸ ਖੰਡਾ ਸਾਹਿਬ ’ਤੇ ਦੀਪਮਾਲਾ ਕਰਨ ਦੀ ਜ਼ਿੰਮੇਵਾਰੀ ਸਥਾਨਿਕ ਨਗਰ ਪੰਚਾਇਤ ਅਧਿਕਾਰੀਆਂ ਵੱਲੋਂ ਨਿਸ਼ਾਨ-ਏ-ਖਾਲਸਾ ਚੌਕ ਵਿੱਚ ਸਥਿੱਤ ਇੱਕ ਟੈਂਟ ਹਾਊਸ ਦੇ ਮਾਲਿਕ ਨੂੰ ਸੌਂਪੀ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਉਕਤ ਟੈਂਟ ਹਾਊਸ ਦਾ ਮਾਲਿਕ ਵੀ ਪੱਤਰਕਾਰਾਂ ਕੋਲ ਆ ਗਿਆ ਤੇ ਉਨ੍ਹਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜਿੰਨੀਆਂ ਮਰਜੀ ਖਬਰਾਂ ਲਾ ਲਓ ਤੁਸੀਂ ਸਾਡਾ ਕੱਖ ਨਹੀਂ ਵਿਗਾੜ ਸਕਦੇ। ਉ¤ਧਰ ਇਸ ਮਾਮਲੇ ਨੂੰ ਲੈ ਕੇ ਜਿੱਥੇ ਨਿਸ਼ਾਨ-ਏ-ਖਾਲਸਾ ਚੌਕ ਦੇ ਦੁਕਾਨਦਾਰਾਂ ਤੇ ਸਿੱਖ ਸੰਗਤਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਉ¤ਥੇ ਹੀ ਦਮਦਮਾ ਸਾਹਿਬ ਪ੍ਰੈ¤ਸ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਰਾਜੂ ਨੇ ਦੱਸਿਆ ਕਿ ਉਹ ਖੁਦ ਇੱਕ ਲਿਖਤੀ ਸ਼ਿਕਾਇਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਸੌਂਪ ਕੇ ਸਬੰਧਤ ਦੋਸ਼ੀਆਂ ਖਿਲਾਫ ਧਾਰਮਿਕ ਮਰਿਯਾਦਾ ਅਨੁਸਾਰ ਬਣਦੀ ਕਾਰਵਾਈ ਕਰਨ ਦੀ ਅਪੀਲ ਕਰਨਗੇ।



