ਸ੍ਰੀ ਮਾਛੀਵਾੜਾ ਸਾਹਿਬ, 15 ਫ਼ਰਵਰੀ (ਜਗਰੂਪ ਸਿੰਘ ਮਾਨ)- ਸ੍ਰੀ ਮਾਛੀਵਾੜਾ ਸਾਹਿਬ ਸਾਹਿਬ ਦੀ ਇੰਦਰਾ ਕਲੋਨੀ ਦੇ ਵਸਨੀਕ ਵੇਟਰ ਦਾ ਕੰਮ ਕਰਦੇ ਤਿੰਨ ਨੌਜਵਾਨਾਂ ਦਾ ਮੋਟਰਸਾਈਕਲ ਬੀਤੀ ਦੇਰ ਰਾਤ ਗੜੀ ਪੁਲ ਨੇੜੇ ਪਿੰਡ ਪਾਲਮਾਜਰਾ ਕੋਲ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਅਸ਼ੀਸ਼ਪਾਲ ਦੀ ਮੌਤ ਹੋ ਗਈ ਤੇ ਨਾਲ ਬੈਠੇ ਦੋ ਨੌਜਵਾਨ ਕਰਨ ਅਤੇ ਗੁਰਦਿਤ ਜਖਮੀ ਹੋ ਗਏ । ਜਾਣਕਾਰੀ ਅਨੁਸਾਰ ਸੜਕ ਤੇ ਖੜੇ ਟਰਾਲੇ ਵਿਚ ਵਜਣ ਕਾਰਨ ਇਹ ਹਾਦਸਾ ਹੋਇਆ ਜਿਸ ਦੌਰਾਨ ਚਾਲਕ ਅਸ਼ੀਸ਼ਪਾਲ (18)ਸਾਲ ਦੀ ਮੌਕੇ ਤੇ ਈ ਮੌਤ ਹੋ ਗਈ ਤੇ ਦੂਜਾ ਨੌਜਵਾਨ ਗੁਰਿੰਦਰ ਗੰਭੀਰ ਹੈ ਤੇ ਤੀਜਾ ਕਰਨ ਖਤਰੇ ਤੋਂ ਬਾਹਰ ਦਸਿਆ ਜਾਂਦਾ। ਸਥਾਨਕ ਪੁਲਿਸ ਨੇ ਮੌਕੇ ਤੇ ਪਹੁੰਚ ਜਖਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿਤੀ ਹੈ ਤੇ ਪੁਲਿਸ ਅਨੁਸਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।