May 13, 2026 2:24 pm

ਮੰਡੀ ਕਲਾਂ ਵਿਖੇ ਲੋੜਵੰਦ ਲੜਕੀ ਦੇ ਵਿਆਹ ਲਈ ਸਾਮਾਨ ਦਿੱਤਾ

ਬਠਿੰਡਾ/ ਬਾਲਿਆਂਵਾਲੀ, 15 ਫਰਵਰੀ (ਮਨਪ੍ਰੀਤ ਸਿੰਘ ਗਿੱਲ)- ਮੰਡੀ ਕਲਾਂ ਵਿਖੇ ਨੌਜਵਾਨਾਂ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਲ਼ੋੜਵੰਦ ਲੜਕੀ ਦੇ ਵਿਆਹ ਲਈ ਸਾਮਾਨ ਦਿੱਤਾ ਗਿਆ। ਡਾ. ਜਗਸੀਰ ਸਿੰਘ ਜੱਗੀ ਤੇ ਰਾਜਿੰਦਰ ਸਿੰਘ ਟਾਈਗਰ ਨੇ ਦੱਸਿਆ ਕਿ ਪਿੰਡ ਦੇ ਭੋਲਾ ਸਿੰਘ ਦੀ ਲੜਕੀ ਦਾ ਵਿਆਹ ਸੀ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦ ਇਸ ਵਿਆਹ ਬਾਰੇ ਪਤਾ ਲੱਗਿਆ ਤਾਂ ਨਗਰ ਦੇ ਬਹੁਤ ਸਾਰੇ ਦਾਨੀ ਸੱਜਣ ਅੱਗੇ ਆਏ ਅਤੇ ਵਿਆਹ ਲਈ ਸਾਮਾਨ ਜਿਵੇਂ ਕਿ ਬੈਡ, ਗੱਦੇ, ਪੱਖਾ, ਅਲਮਾਰੀ, ਪੇਟੀ, ਬਰਤਨ ਅਤੇ ਸ਼ਿੰਗਾਰ ਸ਼ੀਸ਼ਾ ਆਦਿ ਸਾਮਾਨ ਲੜਕੀ ਨੂੰ ਦਿੱਤਾ। ਇਸ ਮੌਕੇ ਸੁਰਮੁਖ ਸਿੰਘ ਮੰਡੀ ਕਲਾਂ, ਜਗਜੀਤ ਸਿੰਘ ਤੋਤਾ ਸਾਬਕਾ ਪ੍ਰਧਾਨ, ਜਗਜੀਤ ਸਿੰਘ ਕਾਕਾ ਸਾਬਕਾ ਪ੍ਰਧਾਨ, ਬਿੰਦਰੀ ਸਿੰਘ, ਰਾਜੂ ਪੇਂਟਰ, ਕੁਲਵਿੰਦਰ ਸਿੰਘ ਬਾਸੀ, ਅਮਨਦੀਪ ਸਿੰਘ, ਨੈਬ ਸਿੰਘ ਢਿੱਲੋਂ ਅਤੇ ਐਨ.ਆਰ.ਆਈ ਵੀਰਾਂ ਨੇ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ।

Send this to a friend