ਫਤਿਹਗੜ੍ਹ ਚੂੜੀਆਂ, 15 ਫਰਵਰੀ (ਪੰਕਜ ਪਾਂਧੀ)- ਬੀਤੇ ਦਿਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਸੀਆਰਪੀਐਫ਼ ਦੇ ਕਾਫ਼ਲੇ ਤੇ ਦਹਿਸ਼ਤੀ ਹਮਲਾ ਕੀਤਾ ਗਿਆ ਇਸ ਵਿਚ 45ਜਵਾਨ ਸ਼ਹੀਦ ਹੋਣ ਤੇ ਕਈ ਹੋਰਨਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਮਿਲੀ ਸੀ ਇਹ ਹਮਲਾ ਸਾਲ 2016 ਦੇ ਉੜੀ ਦਹਿਸ਼ਤੀ ਹਮਲੇ ਮਗਰੋਂ ਤਾਜ਼ਾ ਘਟਨਾ ਨੂੰ ਸੁਰਖਿਆ ਬਲਾਂ ਨੇ ਵਡਾ ਹਮਲਾ ਮੰਨਿਆ ਜਾ ਰਿਹਾ ਹੈ।ਇਸ ਦਰਦਨਾਕ ਘਟਨਾ ਤੋਂ ਬਾਅਦ ਪੂਰੇ ਭਾਰਤ ਦੇਸ਼ ਵਿਚ ਆਪਣੇ ਸੈਨਿਕਾਂ ਦੀ ਮੌਤ ਤੇ ਭਾਰੀ ਸ਼ੌਕ ਤੇ ਦਹਿਸ਼ਤਗਰਦਾਂ ਤੇ ਗੁਸਾ ਪਾਇਆ ਜਾ ਰਿਹਾ ਹੈ।ਇਸੇ ਰੋਸ ਵਜੋਂ ਫਤਹਿਗੜ੍ਹ ਚੂੜੀਆਂ ਦੇ ਵਿਚ ਸ਼ਹਿਰ ਦੇ ਪਤਵੰਤਿਆਂ ਤੇ ਕਾਂਗਰਸੀਆਂ ਵਲੋਂ ਪੁਲਵਾਮਾ ਵਿਚ ਸ਼ਹੀਦ ਹੋਏ ਸੈਨਿਕਾਂ ਦੀ ਆਤਮਿਕ ਸ਼ਾਂਤੀ ਦੇ ਲਈ ਇਕ ਕੈਂਡਲ ਮਾਰਚ ਕਢਿਆ ਗਿਆ ਜੋ ਨਗਰ ਕੌਂਸਲ ਦਫ਼ਤਰ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਚੌਕ ਜਾ ਕੇ ਸਮਾਪਤ ਹੋਇਆ।ਸ਼ਹਿਰ ਵਾਸੀਆਂ ਵਲੋਂ ਸਾਂਝੇ ਤੌਰ ਤੇ ਇਸ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਗਈ ਤੇ ਕਿਹਾ ਦੇਸ਼ ਲਈ ਸਾਡੇ ਸਰੀਰ ਦਾ ਇਕ ਕਤਰਾ ਹਾਜ਼ਰ ਹੈ। ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਜੋਸਫ ,ਸ਼ਹਿਰੀ ਪ੍ਰਧਾਨ ਕੇਵਲ ਕ੍ਰਿਸ਼ਨ ਕੌਡੇ ਸ਼ਾਹ ,ਕੁਲਵਿੰਦਰ ਲਾਲੀ, ਰਜਿੰਦਰ
ਬਿੰਦੂ, ਬਬਲੂ ਵਰਮਾ, ਦਵਿੰਦਰ ਮੰਗਾ, ਰਾਕੇਸ਼ ਲਕੀ, ਰਾਜੀਵ ਸੋਨੀ, ਬਲਵਿੰਦਰ ਸਿੰਘ ਭਾਲੋਵਾਲੀ, ਅਸ਼ਵਨੀ ਸ਼ਰਮਾ, ਨਿਸ਼ਾਨ ਸਿੰਘ ਬੰਦੇਸ਼ਾ, ਸੁਨੀਲ ਮਸੀਹ, ਚੇਅਰਮੈਨ ਸਤਨਾਮ ਸਿੰਘ ਗਿਲ, ਰਣਜੋਧ ਦਿਓ, ਡਾ ਜਸਵੰਤ ਖਹਿਰਾ, ਅਕਾਸ਼ ਸ਼ਰਮਾ ਅਮਿਤ ਸਿਆਲ, ਰਾਜੀਵ ਕੁੰਦਰਾ, ਆਸ਼ੀਸ਼ ਡੋਗਰਾ, ਸੰਦੀਪ ਸਿੰਘ ਹਵੇਲੀਆਂ, ਰਾਜੂ ਡੀਲਰ, ਕਿਰਪਾਲ ਸਿੰਘ ਸੰਧੂ, ਲਾਰੰਸ ਕੁਕੂ, ਲਾਲੀ ਮਸੀਹ, ਚੇਅਰਮੈਨ ਦਲਬੀਰ ਸਿੰਘ ਆਦਿ ਹਾਜ਼ਰ ਸਨ।