May 13, 2026 2:23 pm

‘ਸ਼ਬਦ ਗੁਰੂ ਯਾਤਰਾ’ ਖਾਲਸਾਈ ਜਾਹੋ ਜਲਾਲ ਨਾਲ ਗੁਰਦੁਆਰਾ ਨੌਵੀਂ ਪਾਤਸ਼ਾਹੀ ਗਾਗਾ ਤੋਂ ਅਗਲੇ ਪੜਾਅ ਲਈ ਰਵਾਨਾ

ਲਹਿਰਾਗਾਗਾ/ਮੂਣਕ 15 ਫਰਵਰੀ- ਸਿਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲ੍ਹਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਸਾਹਿਬ ਦੀ ਕਰਮ ਭੂਮੀ ਸੁਲਤਾਨਪੁਰ ਲੋਧੀ ਤੋਂ ਕਢੀ ਜਾ ਰਹੀ ‘ਸ਼ਬਦ ਗੁਰੂ ਯਾਤਰਾ‘ ਜੋ ਬੀਤੀ ਰਾਤ ਗੁਰੂਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਗਾਗਾ ਪੁਜੀ । ਅਜ ਸਵੇਰੇ ਖਾਲਸਾਈ ਜਾਹੋ ਜਲਾਲ ਨਾਲ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਈ । ਅਜ ਸਵੇਰੇ ਸਭ ਤੋਂ ਪਹਿਲਾਂ ਫੁਲਾਂ ਨਾਲ ਸਜਾਈ ਪਾਲਕੀ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸ਼ੁਸੋਭਿਤ ਕੀਤੇ ਗਏ। ਅਗਲੇ ਪੜਾਅ ਦੀ ਆਰੰਭਤਾ ਦੀ ਅਰਦਾਸ ਭਾਈ ਬਲਵਿੰਦਰ ਸਿੰਘ ਨੇ ਕੀਤੀ । ਸ਼ਬਦ ਗੁਰੂ ਯਾਤਰਾ ਅਗਲੇ ਪੜਾਅ ਲਈ ਗਾਗੇ ਤੋਂ ਚਲ ਕੇ ਬਾਈਪਾਸ ਲਹਿਰਾ, ਓਵਰਬ੍ਰਿਜ, ਲੇਹਲ ਖੁਰਦ, ਲੇਹਲ ਕਲਾਂ, ਦੇਹਲਾ ਸੀਹਾਂ, ਭੁਟਾਲ ਖੁਰਦ, ਢੀਂਡਸਾ, ਜਲੂਰ, ਕਾਲਬੰਜਾਰਾ, ਘੋੜੇਨਬ, ਰਾਮਗੜ੍ਹ ਸੰਧੂਆਂ, ਸੇਖੂਵਾਸ, ਪਿਸ਼ੌਰ ਹੁੰਦੇ ਹੋਏ ਪਿੰਡ ਕੌਹਰੀਆਂ ਤੋਂ ਹਲਕਾ ਦਿੜ੍ਹਬਾ ਵਿਚ ਦਾਖਲ ਹੋਈ। ਸਿਖ ਸੰਗਤ ਵਲੋਂ ਪਿੰਡਾਂ ਵਿਚ ਸਵਾਗਤੀ ਗੇਟ ਅਤੇ ਝੰਡੀਆਂ ਆਦਿ ਲਾਲ ਕੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ਬਦ ਗੁਰੂ ਯਾਤਰਾ ਦਾ ਸਵਾਗਤ ਕੀਤਾ ਗਿਆ , ਪੰਜ ਪਿਆਰਿਆਂ ਨੂੰ ਸਤਿਕਾਰ ਸਾਹਿਤ ਸਿਰੋਪਾਓ ਭੇਟ ਕੀਤੇ ਗਏ । ਸੰਗਤਾਂ ਲਈ ਵਖ ਵਖ ਤਰਾਂ ਦੇ ਲੰਗਰ ਲਗਾਏ ਗਏ । ਸ਼ਬਦ ਗੁਰੂ ਯਾਤਰਾ ਦੌਰਾਨ ਗੁਰੂਆਂ ਦੀਆਂ ਇਤਿਹਾਸਕ ਨਿਸ਼ਾਨੀਆਂ ਜਿਹਨਾਂ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ
ਦੇ ਪਵਿਤਰ ਇਤਿਹਾਸਿਕ ਵਟੇ, ਕੋਰੜਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਕਿਰਪਾਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿਤਰ ਤੀਰ ਅਤੇ ਕਿਰਪਾਨਾਂ ਹਨ, ਦੇ ਸੰਗਤ ਨੇ ਦਰਸ਼ਨ ਕੀਤੇ । ਅਜ ਦੇ ਦਿਨ ਯਾਤਰਾ ਵਿਚ ਸਿਖ ਸੰਗਤ ਤੋਂ ਇਲਾਵਾ ਸਾਬਕਾ ਵਿਤ ਮੰਤਰੀ ਸ ਪਰਮਿੰਦਰ ਸਿੰਘ ਢੀਂਡਸਾ, ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ,ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਦੇਵ ਸਿੰਘ ਰੋਗਲਾ ਅਤੇ ਪ੍ਰੀਤਮਹਿੰਦਰ ਸਿੰਘ ਭਾਈ ਕੀ ਪਿਸ਼ੌਰ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਰਹੇ। ਗਿਆਨੀ ਨਿਰੰਜਨ ਸਿੰਘ ਭੂਟਾਲ , ਪਰਮਜੀਤ ਕੌਰ ਭੰਗੂ ਸ਼੍ਰੋਮਣੀ ਕਮੇਟੀ ਮੈਂਬਰ, ਜਥੇਦਾਰ ਨਰਾਤਾ ਸਿੰਘ ਗਾਗਾ, ਛਜੂ ਸਿੰਘ ਸਰਾਓ ਕਾਲਬੰਜਾਰਾ, ਜਸਪਾਲ ਸਿੰਘ ਦੇਹਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਬਾਬਰਜੀਤ ਸਿੰਘ ਗਰੇਵਾਲ, ਰਣਬੀਰ ਸਿੰਘ ਬਿਟੂ ਦੇਹਲਾ,ਕੁਲਤੇਜ ਸਿੰਘ ਰੰਧਾਵਾ, ਨੈਬ ਸਿੰਘ ਪੂਨੀਆ ਸਾਬਕਾ ਮੈਂਬਰ ਪਲਾਨਿੰਗ ਬੋਰਡ, ਜਗਤਾਰ ਸਿੰਘ ਸਰਪੰਚ ਰਾਮਗੜ੍ਹ, ਡਾ ਨੈਬ ਸਿੰਘ ਸੰਧੂ, ਭੀਮ ਸਿੰਘ ਖਾਲਸਾ ਆਦਿ ਨੇ ਵੀ ਇਸ ਯਾਤਰਾ ਵਿਚ ਸ਼ਮੂਲੀਅਤ ਕੀਤੀ।

Send this to a friend