May 13, 2026 2:23 pm

ਚੋਰੀ ਦੇ ਮੋਟਰਸਾਇਕਲਾਂ ਸਮੇਤ 2 ਕਾਬੂ

ਕੋਟਕਪੂਰਾ, 15 ਫ਼ਰਵਰੀ (ਚੰਦਰ ਗਰਗ)- ਸ. ਰਾਜਬਚਨ ਸਿੰਘ ਸੰਧੂ ਕਪਤਾਨ ਪੁਲਿਸ ਫਰੀਦਕੋਟ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਮਨਵਿੰਦਰਬੀਰ ਸਿੰਘ ਉਪ ਕਪਤਾਨ ਪੁਲਿਸ (ਸ:ਡ:) ਕੋਟਕਪੂਰਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਸੰਜੀਵ ਕੁਮਾਰ ਐਸ.ਐਚ.ੳ ਥਾਣਾ ਸਿਟੀ ਕੋਟਕਪੂਰਾ ਅਤੇ ਇੰਚਾਰਜ ਸੀ.ਆਈ.ਏ. ਸਟਾਫ ਜੈਤੋ ਦੀ ਅਗਵਾਈ ਹੇਠ ਮਾੜੇ ਅਨਸਰਾਂ ਖਿਲਾਫ ਮੁਹਿੰਮ ਤਹਿਤ ਏ.ਐਸ.ਆਈ. ਜੰਗ ਸਿੰਘ 252 ਸੀ.ਆਈ.ਏ. ਸਟਾਫ ਜੈਤੋ ਨੇ ਸਮੇਤ ਸਾਥੀ ਕਰਮਚਾਰੀਆ ਦੇ ਦੌਰਾਨੇ ਗਸ਼ਤ ਵਾ ਚੈਕਿੰਗ ਪੁਰਸ਼ਾਂ ਥਾਣਾ ਸਿਟੀ ਏਰੀਆ ਕੋਟਕਪੂਰਾ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਪਰ ਜੰਗ ਸਿੰਘ ਨੇ ਮੁੱਕਦਮਾ ਨੰਬਰ 25 ਮਿਤੀ 13.02.19 ਅਧੀਨ 379/411 ਆਈ.ਪੀ.ਸੀ.ਪੀ.ਐਸ. ਸਿਟੀ ਕੋਟਕਪੂਰਾ ਦਰਜ
ਰਜਿਸਟਰ ਕਰਵਾ ਕੇ ਅਕਾਸ਼ਦੀਪ ਸਿੰਘ ਉਰਫ ਰਾਣਾ ਪੁੱਤਰ ਮੰਨਾ ਸਿੰਘ ਕੌਮ ਮਜਬੀ ਸਿੱਖ ਵਾਸੀ ਝੋਕ ਹਰੀਹਰ ਜਿਲਾ ਫਿਰੋਜ਼ਪੁਰ ਅਤੇ ਬਲਦੇਵ ਸਿੰਘ ਉਰਫ ਸ਼ੋਕੀ ਪੁੱਤਰ ਦਰਸ਼ਨ ਸਿੰਘ ਕੌਮ ਮਜਬੀ ਸਿੱਖ ਵਾਸੀ ਨੇੜੇ ਰਾਮਗੜੀਆ ਗੁਰਦੂਆਰਾ ਸਾਹਿਬ, ਗਲੀ ਨੰਬਰ-3, ਬਰਨਾਲਾ ਨੂੰ ਕਾਬੂ ਕਰਕੇ ਉਹਨਾ ਦੇ ਕਬਜਾ ਵਿੱਚੋਂ 05 ਮੋਟਰਸਾਈਕਲ ਬ੍ਰਾਮਦ ਕੀਤੇ। ਮੁੱਕਦਮੇ ਦੀ ਤਫ਼ਤੀਸ਼ ਜਾਰੀ ਹੈ।

Send this to a friend