May 13, 2026 2:23 pm

ਅੱਤਵਾਦੀ ਹਮਲੇ ’ਚ ਸ਼ਹੀਦ ਜਵਾਨ ਸੁਖਜਿੰਦਰ ਸਿੰਘ ਦੇ ਪਰਿਵਾਰ ਨਾਲ ਸ. ਕੈਰੋਂ ਵੱਲੋਂ ਦੁੱਖ ਪ੍ਰਗਟ

ਪੱਟੀ, 15 ਫਰਵਰੀ (ਬਲਦੇਵ ਸਿੰਘ ਸੰਧੂ)- ਅੱਤਵਾਦੀਆ ਵੱਲੋਂ ਪੁਲਵਾਮਾ ਵਿਖੇ ਸੀ.ਆਰ.ਪੀ ਐਫ ਤੇ ਹੋਏ ਫਿਦਾਈਨ ਹਮਲੇ ਦੀ ਨਿੰਦਾ ਜਿੰਨੀ ਕੀਤੀ ਜਾਵੇ ਥੋੜੀ ਹੈ ਅਤੇ ਦੇਸ਼ ਨੂੰ ਕਦੇ ਨਾ ਪੂਰਾ ਹੋਣ ਵਾਲਾ ਪਿਆ ਘਾਟਾ ਸ਼ਹੀਦ ਹੋਏ ਪਰਿਵਾਰਾ ਨਾਲ ਉਹ ਦੁੱਖ ਦੀ ਘੜੀ ਵਿਚ ਨਾਲ ਖੜੇ ਹਨ ਇਹਨਾ ਸ਼ਬਦਾ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਪੱਟੀ ਤੋ
ਸਾਬਕਾ ਕੈਬਨਿਟ ਮੰਤਰੀ ਸ੍ਰ ਆਦੇਸ਼ ਪ੍ਰਤਾਪ ਸਿੰਘ ਕੇੈਰੋ ਨੇ ਕੀਤਾ ਉਹਨਾ ਨੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾ ਨਾਲ ਹਮਦਰਦੀ ਜਿਤਾਉਦੇ ਹੋਏ ਕਿ ਅੱਤਵਾਦੀਆਂ ਦਾ ਕੋਈ ਮਹਜਬ ਨਹੀ ਹੁੰਦਾ ਇਹਨਾ ਦਾ ਇਕੋ ਇੱਕ ਉਦੇਸ਼ ਹੁੰਦਾ ਹੈ ਲੋਕਾਂ ਵਿਚ ਦਹਿਸ਼ਤ ਫੈਲਾਉਣਾ ਅਤੇ ਇਨਸਾਨੀਅਤ ਦਾ ਘਾਣ ਕਰਨਾ ਉਹਨਾ ਇਸ ਹਮਲੇ ਦੀ ਕਰੜੇ ਸ਼ਬਦਾ ਵਿਚ ਨਿੰਦਾ ਕੀਤੀ। ਪੱਟੀ ਹਲਕੇ ਦੇ ਪਿੰਡ ਗੰਡੀਵਿੰਡ ਧੱਤਲ ਦੇ ਸ਼ਹੀਦ ਹੋਏ ਨੌਜਵਾਨ ਸੁਖਜਿੰਦਰ ਸਿੰਘ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਉਹ ਹਰ ਵੇਲੇ ਦੇਸ਼ ਦੇ ਜਵਾਨਾਂ ਅਤੇ ਉਹਨਾ ਦੇ ਪਰਿਵਾਰਾ ਦੇ ਨਾਲ ਖੜੇ ਹਨ।ਇਸ ਮੌਕੇ ਤੇ ਉਹਨਾ ਨਾਲ ਉਹਨਾ ਦੇ ਸਿਆਸੀ ਸਕੱਤਰ ਗੁਰਮੁੱਖ ਸਿੰਘ ਬਲੇਰ, ਅਜੈੇਪਾਲ ਸਿੰਘ ਮੀਰਾਕੋਟ,ਜਸਕਰਨ ਸਿੰਘ ਧਨੋਆ, ਸਕੱਤਰ ਸਿੰਘ ਭੁੱਲਰ, ਬਲਵਿੰਦਰ ਸਿੰਘ ਚੱਕਵਾਲੀਆ, ਰਾਜਬਿੰਦਰ ਸਿੰਘ ਬੂਹ, ਸੋਨੂੰ ਸਭਰਾ, ਪਹਿਲਵਾਨ ਬੱਗਾ ਸਭਰਾ, ਸੋਨੂੰ ਭੁੱਲਰ ਕਿਰਤੋਵਾਲ ਖੁਰਦ ਆਦਿ ਹਾਜ਼ਰ ਸਨ।

Send this to a friend