Skip to content
Independent perspectives. Global stories.
BREAKING

ਖੇਤਰੀ ਨਿਊਜ਼ ਚੈ¤ਨਲ ਨਿਰਪੱਖ ਚੋਣ ਕਵਰੇਜ਼ ਯਕੀਨੀ ਬਣਾਉਣ : ਮੁੱਖ ਚੋਣ ਅਧਿਕਾਰੀ

Share this story

ਚੰਡੀਗੜ੍ਹ, 11 ਅਪ੍ਰੈਲ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ. ਸਿੰਘ ਨੇ ਖੇਤਰੀ ਨਿਊਜ਼ ਚੈਨਲਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਤੇ ਪ੍ਰਤੀਨਿਧੀਆਂ ਨੂੰ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ 2014 ਦੌਰਾਨ ਪੂਰੀ ਤਰ੍ਹਾਂ ਨਿਰਪੱਖ ਚੋਣ ਕਵਰੇਜ਼ ਕਰਨ।
ਅੱਜ ਇੱਥੇ ਮੀਡੀਆ ਸਰਟੀਫੀਕੇਸ਼ਨ ਤੇ ਮੀਡੀਆ ਮੋਨੀਟਰਿੰਗ ਕਮੇਟੀ ਵਲੋਂ ਚੈਨਲਾਂ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਪੇਡ ਨਿਊਜ਼ ਆਜਾਦ ਤੇ ਨਿਰਪੱਖ ਚੋਣਾਂ ਕਰਵਾਉਣ ਵਿਚ ਵੱਡੀ ਦਿੱਕਤ ਹੈ ਤੇ  ਭਾਰਤੀ ਚੋਣ ਕਮਿਸ਼ਨ ਵਲੋਂ ਪੇਡ ਨਿਊਜ਼ ਦੀ ਸਮੱਸਿਆ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੇਡ ਨਿਊਜ਼ ਆਦਰਸ਼ ਚੋਣ ਜਾਬਤੇ ਦੀ ਸਿੱਧੀ ਉਲੰਘਣਾ ਹੈ ਜਿਸ ਨਾਲ ਚੋਣਾਂ ਦੌਰਾਨ ਜਿੱਥੇ ਅਸਿੱਧੇ ਤਰੀਕੇ ਨਾਲ ਨਿਰਧਾਰਿਤ ਸੀਮਾ ਤੋਂ ਵੱਧ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਸਰਟੀਫੀਕੇਸ਼ਨ ਤੇ ਮੀਡੀਆ ਮੋਨੀਟਰਿੰਗ ਕਮੇਟੀ ਵਲੋਂ ਜੇਕਰ ਕੋਈ

ਖਬਰ ਪੇਡ ਪਾਈ ਜਾਂਦੀ ਹੈ ਜਾਂ ਖਬਰ ਸਬੰਧੀ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਕਮੇਟੀ ਵਲੋਂ ਸਬੰਧਿਤ ਚੈਨਲ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਂਚ ਪਿੱਛੋਂ ਜੇਕਰ ਉਹ ਦੋਸ਼  ਸਾਬਿਤ ਹੁੰਦੇ ਹਨ ਤਾਂ ਉਹ ਸਾਰਾ ਖਰਚਾ ਸਬੰਧਿਤ ਪਾਰਟੀ ਜਾਂ ਉਮੀਦਵਾਰ ਦੇ ਖਾਤੇ ਵਿਚ ਪਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਮੀਦਵਾਰ ਜਾਂ ਪਾਰਟੀ ਮੀਡੀਆ ਮੋਨੀਟਰਿੰਗ ਤੇ ਸਰਟੀਫੀਕੇਸਨ ਕਮੇਟੀ ਦੇ ਫੈਸਲੇ ਨਾਲ ਸੰਤੁਸ਼ਟ ਨਹੀਂ ਤਾਂ ਉਹ 48 ਘੰਟੇ ਵਿਚ ਭਾਰਤੀ ਚੋਣ ਕਮਿਸ਼ਨ ਕੋਲ ਪਹੁੰਚ ਕਰ ਸਕਦਾ ਹੈ। ਚੈਨਲਾਂ ਕੋਲੋਂ ਸਹਿਯੋਗ ਦੀ ਮੰਗ ਕਰਦਿਆਂ ਮੁੱਖ ਚੋਣ ਅਧਿਕਾਰੀ  ਨੇ ਕਿਹਾ ਕਿ ਉਹ ਲੋਕਤੰਤਰ ਦੀ ਮਜ਼ਬੂਤੀ ਲਈ ਪਾਰਦਰਸ਼ੀ ਤੇ ਸੰਤੁਲਿਤ ਪ੍ਰਸਾਰਣ ਕਰਨ ਤੇ ਲੋਕਾਂ ਨੂੰ ਜ਼ਮੀਰ ਦੀ ਆਵਾਜ਼ ’ਤੇ ਵੋਟ ਪਾਉਣ ਲਈ ਪ੍ਰੇਰਿਤ ਕਰਨ। ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਰਮਿੰਦਰ ਸਿੰਘ ਤੇ ਬੀ.ਪੁਰੂਸ਼ਾਰਥਾ, ਸੰਯੁਕਤ ਮੁੱਖ ਚੋਣ ਅਧਿਕਾਰੀ ਅਮਿਤ ਤਲਵਾਰ, ਪੀ.ਟੀ.ਸੀ. ਦੇ ਰਬਿੰਦਰ ਨਰਾਇਣ, ਜ਼ੀ ਨਿਊਜ਼ ਦੇ ਵਿਸ਼ਾਲ ਅੰਗਰੀਸ਼ ਤੇ ਟੀ.ਵੀ. 24 ਦੇ ਐਚ.ਐਸ. ਨਾਗਪਾਲ ਹਾਜ਼ਰ ਸਨ।

WRITTEN BY