Skip to content
Independent perspectives. Global stories.
BREAKING

ਬੇਨੀ ਪ੍ਰਸਾਦ ਵਰਮਾ ਨੂੰ ਚੋਣ ਕਮਿਸ਼ਨ ਦਾ ਨੋਟਿਸ

Share this story

ਲਖਨਊ, 11 ਅਪ੍ਰੈਲ (ਪੀ.ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਰਾਸ਼ਟਰੀ ਸਵੈ ਸੇਵਕ ਸੰਘ ਦਾ ਸਭ ਤੋਂ ਵੱਡਾ ਗੁੰਡਾ ਦੱਸਣ ਵਾਲੇ ਕਾਂਗਰਸ ਦੇ ਉ¤ਘੇ ਨੇਤਾ ਅਤੇ ਕੇਂਦਰੀ ਮੰਤਰੀ ਬੇਨੀ ਪ੍ਰਸਾਦ ਵਰਮਾ ਨੂੰ ਚੋਣ ਕਮਿਸ਼ਨ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬੇਨੀ ਪ੍ਰਸਾਦ ਨੂੰ 12 ਅਪ੍ਰੈਲ ਦੀ ਸ਼ਾਮ 5 ਵਜੇ ਤੱਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਇੱਥੇ ਵਰਣਨਯੋਗ ਹੈ ਕਿ ਬੀਤੇ ਦਿਨੀ ਗੋਂਡਾ ’ਚ ਇੱਕ ਚੋਣ ਰੈਲੀ ਵਿੱਚ ਬੇਨੀ ਨੇ ਕਿਹਾ ਸੀ ਕਿ ਭਾਜਪਾ ’ਚ ਇਸ ਸਮੇਂ ਕੇਵਲ ਮੋਦੀ ਹੀ ਮੋਦੀ ਸੁਣਾਈ ਦੇ ਰਿਹਾ ਹੈ। ਮੋਦੀ ਕੋਈ ਨੇਤਾ ਨਹੀਂ ਬਲਕਿ ਮੋਦੀ ਆਰ.ਐ¤ਸ.ਐ¤ਸ. ਦਾ ਸਭ ਤੋਂ ਵੱਡਾ ਗੁੰਡਾ ਹੈ ਅਤੇ ਰਾਜਨਾਥ ਸਿੰਘ ਮੋਦੀ ਦੇ ਗੁਲਾਮ ਹਨ। ਬੇਨੀ ਨੇ ਮਹਾਤਮਾ ਗਾਂਧੀ ਦੀ ਹੱਤਿਆ ਦਾ ਦੋਸ਼ ਵੀ ਆਰ.ਐ¤ਸ.ਐ¤ਸ. ’ਤੇ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਧਰਮ ਨਿਰਪੱਖ ਸਨ ਅਤੇ ਉਸ ਦੀ ਹੱਤਿਆ ਆਰ.ਐ¤ਸ.ਐ¤ਸ. ਨੇ ਕਰਵਾਈ।

WRITTEN BY