ਪਰਥ, 11 ਅਪ੍ਰੈਲ (ਪੀ.ਟੀ.)- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਏਬਾਟ ਨੇ ਅੱਜ ਕਿਹਾ ਕਿ ਮਲੇਸ਼ੀਆ ਦੇ ਲਾਪਤਾ ਜਹਾਜ਼ ਦੀ ਤਲਾਸ਼ ਵਿੱਚ ਲੱਗੇ ਜਾਂਚ ਕਰਤਾਵਾਂ ਨੂੰ ਇਸ ਬਾਰੇ ’ਚ ਪੂਰਾ ਵਿਸ਼ਵਾਸ ਹੈ ਕਿ ਹਿੰਦ ਮਹਾਸਾਗਰ ’ਚ ਦੂਰ ਦੁਰਾਡੇ ਖੇਤਰ ਵਿੱਚ ਪਾਣੀ ਦੇ ਥੱਲਿਉਂ ਮਿਲੇ ਸਿਲਸਿਲੇਵਾਰ ਸੰਕੇਤ ਜਹਾਜ਼ ਦੇ ਬਲੈਕ ਬਾਕਸ ਤੋਂ ਹਨ। ਏਬਾਟ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਦਾ ਦਾਇਰਾ ਸੀਮਿਤ ਕਰ ਦਿੱਤਾ ਗਿਆ ਹੈ ਕਿਉਂਕਿ ਹੁਣ ਸਾਡੇ ਕੋਲ ਸੰਕੇਤਾਂ ਦੀ ਲੜੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਜਿਹੇ ਪੜਾਅ ਵਿੱਚ ਹਾਂ, ਜਿਥੇ ਸੰਕੇਤਾਂ ਦੇ ਬਾਰੇ ’ਚ ਸਾਨੂੰ ਯਕੀਨ ਹੈ ਕਿ ਇਹ ਬਲੈਕ ਬਾਕਸ ਤੋਂ ਹੀ ਹਨ। ਅਸੀਂ ਸੰਕੇਤਾਂ ਦੇ ਅੰਤਿਮ ਤੌਰ ’ਤੇ ਖਤਮ ਹੋਣ ਤੋਂ ਪਹਿਲੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਦੀ ਆਸ ਕਰ ਰਹੇ ਹਾਂ।


