Skip to content
Independent perspectives. Global stories.
BREAKING

ਨਰਿੰਦਰ ਮੋਦੀ ਨੇ ਖੁਦ ਨੂੰ ਸ਼ਾਦੀਸ਼ੁਦਾ ਐਲਾਨਿਆ

Share this story

ਵਡੋਦਰਾ, 10 ਅਪ੍ਰੈਲ (ਪੀ.ਟੀ.)- ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕੱਲ੍ਹ ਇਥੇ ਚੋਣ ਕਮਿਸ਼ਨ ਦੇ ਸਾਹਮਣੇ ਦਾਖ਼ਲ ਆਪਣੇ ਹਲਫ਼ਨਾਮੇ ਵਿਚ ਖੁਦ ਨੂੰ ਸ਼ਾਦੀਸ਼ੁਦਾ ਦੱਸ ਕੇ ਇਹ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਦਾ ਨਾਮ ਜਸ਼ੋਦਾਬੇਨ ਹੈ। ਵਡੋਦਰਾ ਲੋਕ ਸਭਾ ਸੀਟ ਲਈ ਆਪਣੇ ਨਾਮਜ਼ਦਗੀ ਪੱਤਰ ਨਾਲ ਦਾਖ਼ਲ ਹਲਫ਼ਨਾਮੇ ਵਿਚ ਮੋਦੀ ਨੇ ਪਹਿਲੀ ਵਾਰੀ ਖੁਦ ਦੇ ਸ਼ਾਦੀਸ਼ੁਦ ਹੋਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਦੀ ਹਾਲੇ ਤੱਕ ਪਤਨੀ ਬਾਰੇ ਜਾਣਕਾਰੀ ਦੇਣ ਵਾਲੇ ਕਾਲਮ ਨੂੰ ਖਾਲੀ ਛੱਡ ਦਿੰਦੇ ਸਨ। ਮੋਦੀ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਕਾਲਮ ਖਾਲੀ ਛੱਡ ਦਿੱਤਾ ਸੀ। ਹਾਲਾਂਕਿ 2014 ਦੇ ਲੋਕ ਸਭਾ ਚੋਣਾਂ ਵਿਚ ਮੋਦੀ ਨੇ ਆਪਣੀ ਪਤਨੀ ਦੇ ਨਾਮ ਨਾਲ ਸੰਪਤੀ ਦਾ ਐਲਾਨ ਕੀਤੇ ਜਾਣ ਵਾਲੇ ਕਾਲਮ ਵਿਚ ਲਿਖਿਆ ਸੀ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

WRITTEN BY