ਸਰਕਲ ਜਥੇਦਾਰ ਮਨਜਿੰਦਰ ਸਿੰਘ ਮਨੀ ਲਾਂਗੜੀਆਂ ਦੀ ਅਗਵਾਈ ’ਚ ਸ. ਢੀਂਡਸਾ ਦਾ ਸਨਮਾਨ

ਅਮਰਗੜ੍ਹ, 14 ਫਰਵਰੀ (ਸੁਖਵਿੰਦਰ ਅਟਵਾਲ)- ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਮੁਦਈ ਸਾਬਕਾ ਕੇਂਦਰੀ ਮੰਤਰੀ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਉਨ੍ਹਾਂ ਦੀ ਵਿਲਖਣ ਸ਼ਖ਼ਸੀਅਤ ਅਤੇ ਵਧੀਆ ਕਾਰੁਜ਼ਗਾਰੀ ਸਦਕਾ ਭਾਰਤ ਸਰਕਾਰ ਵਲੋਂ ‘ਭਾਰਤ ਭੂਸ਼ਣ‘ ਦਾ ਸਾਨਮਾਨ ਮਿਲਣ ਤੇ ਸਰਦਾਰ ਢੀਂਡਸਾ ਦੇ ਚਾਹੁਣ ਵਾਲਿਆਂ ਸਮੇਤ, ਜ਼ਿਲ੍ਹਾ ਸੰਗਰੂਰ ਨੂੰ ਇਹ ਮਾਣ ਹਾਸਲ ਹੋਣ ‘ਤੇ ਪੂਰੇ ਜ਼ਿਲ੍ਹੇ ਵਿਚ ਖੁਸ਼ੀ ਦੀ ਲਹਿਰ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਅਮਰਗੜ੍ਹ ਦੇ ਪ੍ਰਧਾਨ ਜਥੇ: ਮਨਜਿੰਦਰ ਸਿੰਘ ਮਨੀ ਲਾਂਗੜੀਆਂ ਦੀ ਅਗਵਾਈ ਵਿਚ ਪਾਰਟੀ ਆਗੂਆਂ ਵਲੋਂ ਉਨ੍ਹਾਂ ਦੇ ਗ੍ਰਹਿ ਸੰਗਰੂਰ ਵਿਖੇ ਢੀਂਡਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇਦਾਰ ਲਾਂਗੜੀਆਂ,ਸੀਨੀਅਰ ਆਗੂ ਜਗਦੀਸ਼ ਸਿੰਗਲਾ ਅਤੇ ਅੰਬੂ ਰਾਮ ਨਰਸੋਤ ਆਦਿ ਆਗੂਆਂ ਨੇ ਇਸ ਸੁਚਜੀ ਚੋਣ ਲਈ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਅਤੇ ਉਨ੍ਹਾਂ ਦੀ ਕੈਬਨਿਟ ਦਾ ਧੰਨਵਾਦ ਕੀਤਾ।ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੂੰ ਵਧਾਈ ਦੇਣ ਵਾਲਿਆਂ ਵਿਚ ਜਥੇਦਾਰ ਹਰਜੀਤ ਸਿੰਘ ਕਕਰਾਲਾ, ਰਾਜੇਸ਼ ਕੁਮਾਰ ਦੁਗਲ, ਸ੍ਰੀ ਰਾਜਿੰਦਰ ਕੁਮਾਰ, ਦਰਸ਼ਨ ਸਿੰਘ ਜਲਾਲਾਬਾਦ ਅਤੇ ਜੰਗੀਰ ਸਿੰਘ ਆਦਿ ਦੇ ਨਾਮ ਜਿਕਰਯੋਗ ਹਨ।

Send this to a friend