May 13, 2026 1:38 am

ਭਾਜਪਾ ਮੰਡਲ ਬਾਲਿਆਂਵਾਲੀ ਦੀ ਮੀਟਿੰਗ ਹੋਈ

ਬਠਿੰਡਾ/ਬਾਲਿਆਂਵਾਲੀ, 8 ਫ਼ਰਵਰੀ (ਮਨਪ੍ਰੀਤ ਸਿੰਘ ਗਿੱਲ)-ਭਾਰਤੀਆ ਜਨਤਾ ਪਾਰਟੀ ਮੰਡਲ ਬਾਲਿਆਂਵਾਲੀ ਦੀ ਇਕ ਮੀਟਿੰਗ ਸਥਾਨਕ ਧਰਮਸ਼ਾਲਾ ਵਿਖੇ ਹੋਈ। ਮੰਡਲ ਪ੍ਰਧਾਨ ਸੁਖਮੰਦਰ ਸਿੰਘ ਬੂਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜਰ ਹੋਈ ਇਸ ਮੀਟਿੰਗ ਵਿਚ ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ ਤੇ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਬਿੰਦਰ ਸਿੰਘ ਭਗਤਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਮੂਹ ਭਾਜਪਾ ਵਰਕਰਾਂ ਨੇ ਯਕੀਨ ਦਵਾਇਆ ਕਿ ਉਹ ਬੂਥ-ਬੂਥ ਜਾ ਕੇ ਪੂਰੀ ਮਿਹਨਤ ਕਰਨਗੇ ਅਤੇ ਕੇਂਦਰ ਵਿਚ ਦੁਬਾਰਾ ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਬਣਵਾਉਣਗੇ। ਇਸ ਮੌਕੇ ਸੁਖਮੰਦਰ ਬੂਸਰ ਮੰਡਲ ਪ੍ਰਧਾਨ, ਜਿਲਾ ਮੀਤ ਪ੍ਰਧਾਨ ਮੇਜਰ ਰੰਧਾਵਾ, ਜਨ. ਸਕੱਤਰ ਮਨਜੀਤ ਢੱਡੇ, ਰੇਸ਼ਮ ਝੰਡੂਕੇ, ਬੀਰਬਲ ਬਾਲਿਆਂਵਾਲੀ ਕੱਪੜੇ ਵਾਲੇ, ਪੀਨਾ ਬੀ.ਸੀ. ਸੈਲ ਪ੍ਰਧਾਨ, ਸੱਤਪਾਲ ਭੂੰਦੜ ਸਾਬਕਾ ਚੇਅਰਮੈਨ, ਮਹਿੰਦਰ ਢੱਡੇ, ਕਰਮਪਾਲ ਕੋਟੜਾ ਕੌੜਾ, ਮਲਕੀਤ ਭੂੰਦੜ ਅਤੇ ਗਿੰਦਰ ਰਾਮ ਢੱਡੇ ਆਦਿ ਭਾਜਪਾ ਆਗੂ ਤੇ ਵਰਕਰ ਹਾਜਰ ਸਨ।

Send this to a friend