ਸ੍ਰੀ ਗੋਇੰਦਵਾਲ ਸਾਹਿਬ, 7 ਫ਼ਰਵਰੀ (ਰਣਜੀਤ ਦਿਉਲ)- ਥਾਣਾ ਸ੍ਰੀ ਗੋਇੰਦਵਾਲ ਸਾਹਿਬ ਤੋਂ ਕੇਵਲ 50 ਮੀਟਰ ਦੀ ਦੂਰੀ ਤੇ ਸਥਿਤ ਬਾਵਾ ਸ਼ੂ ਫੈਕਟਰੀ ਵਿਚੋਂ ਲੋਹੇ ਦੀਆਂ ਗਰਿਲਾਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਮਰੇਡ ਬਲਦੇਵ ਸਿੰਘ ਧੂੰਦਾ ਹਰਪ੍ਰੀਤ ਸਿੰਘ ਧੁੰਨਾ ਨੇ ਦਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਾਵਾ ਸੂ ਫੈਕਟਰੀ ਵਿਚੋਂ ਕੁਝ ਲੋਕ ਕਥਿਤ ਤੌਰ ਤੇ ਲੋਹੇ ਦੀਆਂ ਗਰਿਲਾਂ ਚੋਰੀ ਕਰਦੇ ਹਨ ਉਨ੍ਹਾਂ ਦਸਿਆ ਕਿ ਅਜ ਸੁਭਾਵਕ ਹੀ ਜਦ ?ੁਹ ਆਪਣੇ ਕੁਝ ਸਾਥੀਆਂ ਨਾਲ ਬਾਵਾ ਸੂ ਫੈਕਟਰੀ ਪੁਜੇ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਜਦ ਉਹ ਅੰਦਰ ਪਹੁੰਚੇ ਤਾਂ ਤਿੰਨ ਅਣਪਛਾਤੇ ਵਿਅਕਤੀ ਗੈਸ ਕਟਰ ਨਾਲ ਗਰਿਲਾਂ ਨੂੰ ਕਟ ਰਹੇ ਸਨ ਅਤੇ ਸਾਨੂੰ ਦੇਖਦਿਆਂ ਹੀ ਦੌੜ ਗਏ ਉਨ੍ਹਾਂ ਮੌਕੇ ਤੋਂ ਹੀ ਥਾਣਾ ਮੁਖੀ ਨੂੰ ਇਸਦੀ ਇਤਲਾਹ ਦਿਤੀ ਪਰ 50 ਮੀਟਰ ਦੀ ਦੂਰੀ ਤੋਂ ਪੁਲਿਸ ਨੂੰ ਪਹੁੰਚਣ ਲਈ ਅਧੇ ਘੰਟੇ ਦੇ ਕਰੀਬ ਦਾ ਸਮਾਂ ਲਗ ਗਿਆ ਉਕਤ ਆਗੂਆਂ ਨੇ ਕਿਹਾ ਕਿ ਇਹ ਲੋਕ ਸਧਾਰਨ ਚੋਰ ਨਹੀਂ ਸਨ ਕਿਉਂਕਿ ਮੌਕੇ ਤੋਂ ਦੋ ਵਡੇ ਆਕਸੀਜਨ ਸਿਲੰਡਰ ਦੋ ਰਸੋਈ ਗੈਸ ਸਿਲੰਡਰ ਅਤੇ ਇਕ ਤੇਜ਼ਧਾਰ ਹਥਿਆਰ ਬਰਾਮਦ ਹੋਇਆ ਹੈ ਜੋ ਕਿ ਸਧਾਰਨ ਚੋਰ ਦੇ ਵਸ ਦੀ ਗਲ ਨਹੀਂ ਹੈ ਬਰਾਮਦ ਹੋਏ ਸਾਮਾਨ ਤੋਂ ਸਾਫ ਪਤਾ ਲਗਦਾ ਹੈ ਕਿ ਇਸ ਪਿਛੇ ਕੋਈ ਸਿਆਸੀ ਪਹੁੰਚ ਰਖਣ ਵਾਲਾ ਵਿਅਕਤੀ ਹੈ ਉਕਤ ਆਗੂਆਂ ਨੇ ਕਿਹਾ ਕਿ ਇਹ ਕੋਈ ਪਹਿਲਾਂ ਮਸਲਾ ਨਹੀਂ ਇਸ ਤੋਂ ਪਹਿਲਾਂ ਵੀ ?ਿੰਡਸਟਰੀ ਏਰੀਏ ਦੀਆਂ ਬਹੁਤ ਸਾਰੀਆਂ ਬੰਦ ਪਈਆਂ ਫੈਕਟਰੀਆਂ ਵਿਚੋਂ ਚੋਰੀਆਂ ਹੋ ਚੁਕੀਆਂ ਹਨ ਹਰਪ੍ਰੀਤ ਸਿੰਘ ਧੁੰਨਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਤੋਂ ਵਿਕਾਸ ਦੇ ਨਾਂ ਤੇ ਪਹਿਲਾਂ ਜ਼ਮੀਨ ਲੈ ਕੇ ਫੈਕਟਰੀਆਂ ਸਥਾਪਤ ਕੀਤੀਆਂ ਅਜ ਇਹੀ ਫੈਕਟਰੀਆਂ ਸਰਕਾਰ ਦੀ ਨਾਲਾਇਕੀ ਕਾਰਨ ਖੰਡਰ ਬਣ ਗਈਆਂ ਹਨ ਅਤੇ ਲਾਵਾਰਸ ਹਾਲਤ ਵਿਚ ਹੋਣ ਕਰਕੇ ਸਰਕਾਰੀ ਦਰਬਾਰੇ ਪਹੁੰਚ ਰਖਣ ਵਾਲੇ ਵਿਅਕਤੀ ਇਨ੍ਹਾਂ ਫੈਕਟਰੀਆਂ ਵਿਚ ਜੋ ਸਾਮਾਨ ਬਚਿਆ ਹੈ ਚੋਰੀ ਕਰਕੇ ਵੇਚੀ ਜਾ ਰਹੇ ਹਨ ਅਤੇ ਪੁਲਸ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਚੁਪ ਕਰਕੇ ਬੈਠਾ ਹੈ ਉਕਤ ਆਗੂਆਂ ਨੇ ਸਾਂਝੇ ਤੌਰ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਸਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਇਸ ਪਿਛੇ ਲੁਕੇ ਅਸਲ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ?ੁਜੜ ਚੁਕੀ ਇੰਡਸਟਰੀ ਨੂੰ ਮੁੜ ਸੁਰਜੀਤ ਕਰਨ ਲਈ ਸਾਰਥਿਕ ਉਪਰਾਲੇ ਕੀਤੇ ਜਾਣ ?ਿਸ ਸਬੰਧੀ ਜਦ ਡੀ ਐਸ ਪੀ ਹਰਦੇਵ ਸਿੰਘ ਬੋਪਾਰਾ?ੇ ਨਾਲ ਸੰਪਰਕ ਕੀਤਾ ਗਿਆ ਤਾਂ ?ੁਹਨਾਂ ਕਿਹਾ ਕਿ ਮਸਲਾ ?ੁਹਨਾਂ ਦੇ ਧਿਆਨ ਵਿਚ ਹੈ ਪੁਲੀਸ ਜਾਂਚ ਕਰ ਰਹੀ ਹੈ ਜਲਦ ਹੀ ਦੋਸ਼ੀ ਕਾਬੂ ਕਰ ਲ?ੇ ਜਾਣਗੇ