May 7, 2026 12:35 am

ਬੋਹਾ ਖੇਤਰ ਦੇ ਪਿੰਡ ਮਲਕੋਂ ’ਚ ਸਵਾਈਨ ਫਲੂ ਨਾਲ ਔਰਤ ਦੀ ਮੌਤ

ਬੋਹਾ, 7 ਫ਼ਰਵਰੀ (ਸੰਤੋਖ ਸਿੰਘ ਸਾਗਰ)-ਬੋਹਾ ਖੇਤਰ ਵਿਚ ਸਵਾਈਨ ਫਲੂ ਦੀ ਜਾਨ ਲੇਵਾ ਬਿਮਾਰੀ ਫੈਲਣ ਦੇ ਸਮਾਚਾਰ ਮਿਲ ਰਹੇ ਹਨ। ਬੀਤੇ ਦਿਨ ਨੇੜਲੇ ਪਿੰਡ ਮਲਕੋਂ ਵਿੱਖੇ ਇਸ ਬਿਮਾਰੀ ਦਾ ਸ਼ਿਕਾਰ ਹੋ ਕੇ ਇੱਕ 45 ਸਾਲਾ ਔਰਤ ਜਸਵੀਰ ਕੌਰ ਪਤਨੀ ਰੂਪ ਸਿੰਘ ਦੀ ਮੌਤ ਹੋ ਗਈ। ਜਸਵੀਰ ਕੋਰ ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਤਿੰਨ ਦਿਨ ਪਹਿਲਾਂ ਇਸ ਔਰਤ ਤੇ ਸਵਾਇਨ ਫਲੂ ਦਾ ਹਮਲਾ ਹੋਇਆ ਤਾਂ ਪਰਿਵਾਰ ਵੱਲੋਂ ਪਹਿਲਾਂ ਉਸਨੂੰ ਮਾਨਸਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।ਪਰਿਵਾਰ ਦੇ ਮੈਂਬਰਾਂ ਨੇ ਜਸਵੀਰ ਕੋਰ ਦੀ ਹਾਲਤ ਵਿਗੜਨ ਤੇ ਉਸਨੂੰ ਮੈਡੀਕਲ ਕਾਲਜ਼ ਫਰੀਦਕੋਟ ਵਿੱਖੇ ਦਾਖਲ ਕਰਵਾ ਦਿੱਤਾ ਗਿਆ ਜਿੱਥੇ ਅਗਲੇ ਦਿਨ ਜਸਵੀਰ ਕੋਰ ਦੀ ਇਸ ਗੰਭੀਰ ਬੀਮਾਰੀ ਕਾਰਨ ਮੌਤ ਹੋ ਗਈ। ਸਮਾਜ ਸੇਵੀ ਤੇ ਕਾਂਗਰਸ ਪਾਰਟੀ ਦੀ ਪਿੰਡ ਇਕਾਈ ਦੇ ਪ੍ਰਧਾਨ ਜਸਪਾਲ ਸਿੰਘ ਅਤੇ ਪਿੰਡ ਦੇ ਪੱਤਵੰਤੇ ਸੱਜਣਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਰੀਬ ਦਲਿਤ ਪਰਿਵਾਰ ਨਾਲ ਸਬੰਧਤ ਇਸ ਔਰਤ ਦੇ ਪਰਿਵਾਰ ਨੂੰ ਆਰਥਿਕ ਮੱਦਦ ਦੇ ਕੇ ਰਾਹਤ ਪਹੁੰਚਾਈ ਜਾਵੇ।

Send this to a friend