May 12, 2026 3:00 pm

ਗੋਲੀਆਂ ਮਾਰ ਕੇ ਵਪਾਰੀ ਨੂੰ ਲੁੱਟਣ ਵਾਲੇ ਗਿਰੋਹ ਦਾ ਜਗਰਾਉਂ ਪੁਲਿਸ ਵੱਲੋਂ ਪਰਦਾਫਾਸ਼

ਜਗਰਾਉਂ, 6 ਫ਼ਰਵਰੀ (ਪਰਮਜੀਤ ਸਿੰਘ ਗਰੇਵਾਲ)-ਜਗਰਾਉਂ ਸਹਿਰ ਦੇ ਵਪਾਰੀ ਰਾਕੇਸ਼ ਗੋਗੀ ਨੂੰ ਗੋਲੀਆਂ ਮਾਰ ਕੇ ਲੁੱਟਣ ਵਾਲੇ ਗਰੋਹ 4 ਮੈਂਬਰਾਂ ਨੂੰ ਅੱਜ ਜਗਰਾਉਂ ਪੁਲਿਸ ਵੱਲੋਂ ਕਾਬੂ ਕਰ ਲਿਆ ਤੇ 3 ਦੋਸੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ । ਜਿਨ੍ਹਾਂ ਕੋਲੋ ਵਾਰਦਾਤ ਸਮੇਂ ਵਰਤੇ 4 ਪਿਸਟਲ ਅਤੇ ਲੁੱਟ ਦਾ ਮਾਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ । ਇਸ ਸਬੰਧੀ ਜਿਲ੍ਹਾ ਪੁਲਿਸ ਮੁੱਖੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਕਾਨਫਰੰਸ ਨੂੰ ਸਬੋਧਨ ਕਰਦਿਆ ਦੱਸਿਆ ਕਿ ਲੰਘੀ 25 ਜਨਵਰੀ ਦੀ ਸਾਮ ਨੂੰ ਜਗਰਾਉਂ ਦਾ ਵਪਾਰੀ ਰਾਕੇਸ਼ ਗੁਪਤਾ ਗੋਗੀ ਆੜ੍ਹਤ ਦੀ ਦੁਕਾਨ ਤੋਂ ਐਕਟਿਵਾ ਸਕੂਟਰ ਰਾਹੀ ਆਪਣੇ ਘਰ ਨੂੰ ਆ ਰਿਹਾ ਸੀ । ਇਸ ਦੌਰਾਨ ਕੁਝ ਅਣਪ੍ਰਛਾਤੇ ਨੌਜਾਵਾਨਾਂ ਵੱਲੋਂ ਵਪਾਰੀ ਰਾਕੇਸ਼ ਗੋਗੀ ਨੂੰ ਘਰ ਨਜ਼ਦੀਕ ਰਸਤੇ ‘ਚ ਘੇਰ ਲਿਆ । ਜਿਸ ਕੋਲੋਂ ਉਕਤ ਨੌਜਵਾਨਾਂ ਨੇ ਨਗਦੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ,ਪਰ ਜਦੋਂ ਵਪਾਰੀ ਨੇ ਵਿਰੋਧ ਕੀਤਾ ਤਾ ਉਕਤ ਨੌਜਵਾਨਾਂ ਨੇ ਉਸਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਬੈਗ ਖੋਹ ਕੇ ਫਰਾਰ ਹੋ ਗਿਆ । ਬਾਅਦ ‘ਚ ਜ਼ਖਮੀ ਵਪਾਰੀ ਨੇ ਦੱਸਿਆਂ ਕਿ ਬੈਗ ‘ਚ 1 ਲੱਖ ਰੁਪਏ ਦੀ ਨਗਦੀ ਅਤੇ 2 ਸੋਨੇ ਦੀਆਂ ਮੁੰਦਰੀਆਂ ਸਨ । ਇਸ ਸਬੰਧੀ ਵਪਾਰੀ ਰਾਕੇਸ਼ ਗੋਗੀ ਦੇ ਬਿਆਨਾਂ ਅਨੁਸਾਰ ਜਗਰਾਉਂ ਸਿਟੀ ਪੁਲਿਸ ਥਾਣੇ ‘ਚ ਅਣਪ੍ਰਛਾਤੇ ਲੁਟੇਰਿਆਂ ਖ਼ਿਲਾਫ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ । ਐਸ ਐਸ ਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧੀ ਦੋਸੀਆਂ ਨੂੰ ਕਾਬੂ ਕਰਨ ਲਈ ਐਸ ਪੀ ਤਰੁਣ ਰਤਨ ,ਡੀ ਐਸ ਪੀ ਜਗਰਾਉਂ ਪ੍ਰਭਜੋਤ ਕੌਰ ,ਡੀ ਐਸ ਪੀ ( ਇੰਜ ) ਅਮਨਦੀਪ ਬਰਾੜ ,ਇੰਸਪੈਕਟਰ ਲਖਵੀਰ ਸਿੰਘ, ਇੰਸਪੈਕਟਰ ਰਸਮਿੰਦਰ ਸਿੰਘ ਤੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ‘ਚ 5 ਪੁਲਿਸ ਪਾਰਟੀਆਂ ਦਾ ਗਠਨ ਕਰਕੇ ਦੋਸੀਆਂ ਦੀ ਭਾਲ ਸ਼ੁਰੂ ਕੀਤੀ ਗਈ । ਬੀਤੀ ਰਾਤ ਜਗਰਾਉਂ ਪੁਲਿਸ ਨੇ ਗੁਪਤ ਸੂਚਿਨਾ ਮਿਲੀ ਨੂੰ ਪਿੰਡ ਅਲੀਗੜ੍ਹ ਨਜ਼ਦੀਕ ਕੁਝ ਨੌਜਵਾਨ ਲੁੱਟ ਖੋਹ ਕਰਨ ਲਈ ਇਕੱਠੇ ਹੋਏ ਹਨ । ਜਿਸਤੇ ਤੁਰੰਤ ਪੁਲਿਸ ਪਾਰਟੀ ਨੇ ਛਾਪਾਮਾਰੀ ਕਰਕੇ 4 ਦੋਸੀਆਂ ਨੂੰ ਕਾਬੂ ਕਰ ਲਿਆ ਤੇ 3 ਫਰਾਰ ਹੋ ਗਏ । ਕਾਬੂ ਕੀਤੇ ਦੋਸੀਆਂ ਦੀ ਪਹਿਚਾਨ ਵੀਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਸਿੱਧਵਾਂ ਬੇਟ ,ਸੁਖਜਿੰਦਰ ਸਿੰਘ ਉਰਫ ਕਾਕਾ ਪੁੱਤਰ ਚਮਕੌਰ ਸਿੰਘ ਵਾਸੀ ਭੂੰਦੜੀ ,ਗੁਰਸਿਮਰਨ ਸਿੰਘ ਉਰਫ ਸੰਮੂ ਪੁੱਤਰ ਚਰਨਜੀਤ ਸਿੰਘ ਵਾਸੀ ਸਿੱਧਵਾਂ ਬੇਟ ਤੇ ਮਨਪ੍ਰੀਤ ਸਿੰਘ ਪੁੱਤਰ ਜਗਦੀਸ਼ ਸਿੰਘ ਪਿੰਡ ਗੋਰਸੀਆਂ ਕਾਦਰ ਬਖ਼ਸ ਵੱਜ਼ੋ ਹੋਈ , ਜਦੋਂ ਕਿ ਮੌਕੇ ਤੋਂ ਰਾਜ ਕੁਮਾਰ ਪੁੱਤਰ ਕਸਮੀਰ ਸਿੰਘ ਵਾਸੀ ਖੁਰਸ਼ੈਦਪੁਰਾ, ਗੁਰਵਿੰਦਰ ਸਿੰਘ ਉਰਫ ਕਾਲੂ ਪੁੱਤਰ ਮੇਹਰ ਸਿੰਘ ਵਾਸੀ ਭੈਣੀ ਅਰਾਈਆਂ ਇਕ ਹੋਰ ਆਪਣੇ ਅਣਪ੍ਰਛਾਤੇ ਦੋਸੀ ਸਮੇਤ ਫਰਾਰ ਹੋ ਗਏ । ਜਿਨ੍ਹਾਂ ਪਾਸ਼ੋ 4 ਦੇਸੀ ਪਿਸਟਲ ,ਵਪਾਰੀ ਕੋਲੋ ਖੋਹੀ 1 ਲੱਖ ਰੁਪਏ ਦੀ ਨਗਦੀ ਅਤੇ 2 ਸੋਨੇ ਦੀਆਂ ਮੁੰਦਰੀਆਂ ਬਰਾਮਦ ਹੋਈਆਂ । ਐਸ ਐਸ ਪੀ ਬਰਾੜ ਅਨੁਸਾਰ ਸਾਰੇ ਦੋਸੀਆਂ ਦੀ ਉਮਰ 19 ਤੋਂ 22 ਸਾਲ ਦੇ ਦਰਮਿਆਨ ਹੈ । ਜਿਨ੍ਹਾ ਖਿਲਾਫ਼ ਪਹਿਲਾ ਵੀ ਸਿੱਧਵਾਂ ਬੇਟ ਪੁਲਿਸ ਥਾਣੇ ‘ਚ 307 ਦਾ ਮਾਮਲਾ ਦਰਜ ਹੈ । ਇਸ ਮੌਕੇ ਐਸ ਪੀ ਤਰੁਣ ਰਤਨ ,ਡੀ ਐਸ ਪੀ ਪ੍ਰਭਜੋਤ ਕੌਰ ,ਡੀ ਐਸ ਪੀ ਅਮਨਦੀਪ ਸਿੰਘ ਬਰਾੜ ,ਸੀ ਆਈ ਏ ਸਟਾਫ ਦੇ ਇੰਚਾਰਜ ਲਖਵੀਰ ਸਿੰਘ ,ਐਸ ਐਚ ਓ ਸਿਟੀ ਜਗਰਾਉਂ ਹਰਜਿੰਦਰ ਸਿੰਘ ,ਐਸ ਐਚ ਓ ਸਿੱਧਵਾਂ ਬੇਟ ਰਸਮਿੰਦਰ ਸਿੰਘ ,ਸਬ ਇੰਸਪੈਕਟਰ ਜਸਪਾਲ ਸਿੰਘ ,ਸਬ ਇੰਸਪੈਕਟਰ ਅਵਨੀਤ ਕੌਰ ਆਦਿ ਹਾਜ਼ਰ ਸਨ।

Send this to a friend