May 12, 2026 2:59 pm

ਪ੍ਰੀਤਮ ਸਿੰਘ ਕੋਟਭਾਈ ਬਣੇ ਪੰਜਾਬ ਕਾਂਗਰਸ ਦੀ ਪ੍ਰਚਾਰ ਕਮੇਟੀ ਦੇ ਮੈਂਬਰ-ਸਮਰਥਕਾਂ ਵੱਲੋਂ ਵਧਾਈਆਂ ਦਾ ਤਾਂਤਾ

ਨਥਾਣਾ/ਭੁੱਚੋ ਮੰਡੀ, 6 ਫ਼ਰਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਆਉਦੀਆ ਲੋਕ ਸਭਾ ਚੋਣਾ ਨੂੰ ਲੈ ਕੇ ਕਾਂਗਰਸ ਪੱਬਾ ਭਾਰ ਹੋ ਗਈ ਹੈ ਤੇ ਆਪਣੇ ਮਿਹਨਤੀ ਵਰਕਰ ਤੇ ਉਮੀਦਵਾਰ ਨੂੰ ਆਹੁਦੇਦਾਰੀਆਂ ਦਾ ਦੋਰ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕੁਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੈੇਬਰ ਪਾਰਲੀਮੈਟ ਕੇਸੀ ਵੀਨੂੰ ਗੋਪਾਲ ਵੱਲੋ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਵਾਨਗੀ ਦੁਆਰਾ ਭੁੱਚੋ ਹਲਕੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਚਾਰ ਕਮੇਟੀ ਦਾ ਮੈਬਰ ਨਿਯੁਕਤ ਕੀਤਾ ਗਿਆ ਹੈ।ਇਸ ਦੋਰਾਨ ਹਲਕੇ ਦੇ ਨੋਜ਼ਵਾਨ ਕਾਂਗਰਸੀ ਆਗੂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਅਤਿ ਨਜ਼ਦੀਕੀ ਜਤਿੰਦਰ ਗੋਗੀ ਕਲਿਆਣ ਅਤੇ ਬਲਾਕ ਨਥਾਣਾ ਦੇ ਪ੍ਰਧਾਨ ਤੇਜਾ ਸਿੰਘ ਦੰਦੀਵਾਲ ਨੇ ਕਿਹਾ ਹੈ। ਕਿ ਹਲਕੇ ਦੇ ਵਿਧਾਇਕ (ਕੋਟਭਾਈ) ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਚਾਰ ਕਮੇਟੀ ਦਾ ਮੈਬਰ ਬਣਾਉਣ ਤੇ ਹਲਕੇ ਦੇ ਵਰਕਰਾ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਕੁੱਲ ਹਿੰਦ ਕਾਂਗਰਸ ਦੇ ਜਨਰਲ ਸਕੱਤਰ ਅਤੇ ਮੈੇਬਰ ਪਾਰਲੀਮੈਟ ਕੇਸੀ ਵੀਨੂੰ ਗੋਪਾਲ,ਰਾਹੁਲ ਗਾਂਧੀ,ਸੋਨੀਆ ਗਾਂਧੀ,ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਸੁਨੀਲ ਜਾਖੜ ਦਾ ਤਹਿ ਦਿਲੋ ਧੰਨਵਾਦ ਕੀਤਾ ਹੈ ਤੇ ਹਲਕੇ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੂੰ ਵਧਾਈ ਦਿੰਦਿਆ ਕਿਹਾ ਹੈ,ਕਿ ਇਸ ਨਾਲ ਹਲਕੇ ਵਿੱਚ ਨਵੀ ਜਾਨ ਪਈ ਹੈ।ਇਸ ਦੋਰਾਨ ਉਹਨਾ ਦੇ ਨਾਲ ਕਾਂਗਰਸੀ ਆਗੂ ਮੁਕੇਸ਼ ਸ਼ਰਮਾ,ਗੁਲਜਾਰੀ ਲਾਲਾ ਨੰਦਾ,ਨਾਹਰ ਸਿੰਘ,ਭੂਸ਼ਨ ਲਾਲ ਭੁੱਚੋ ਮੰਡੀ,ਸਰਪੰਚ ਜਗਤਾਰ ਸਿੰਘ ਬੇਗਾ, ਨੋਜ਼ਵਾਨ ਸਰਪੰਚ ਜਸ ਬੱਜੋਆਣਾ,ਸਰਪੰਚ ਕੁਲਵਿੰਦਰ ਸਿੰਘ ਕਿੰਦਰਾ ਕਲਿਆਣ,ਸਰਪੰਚ ਸੁਰਜੀਤ ਸਿੰਘ ਸੇਮਾ,ਸਾਬਕਾ ਸਰਪੰਚ ਧਰਮ ਸਿੰਘ ਮਾੜੀ,ਸਰਪੰਚ ਬੂਟਾ ਸਿੰਘ ਢੇਲਵਾਂ,ਸਰਪੰਚ ਚਮਕੋਰ ਸਿੰਘ ਪੂਹਲੀ,ਸਰਪੰਚ ਭੋਲਾ ਸਿੰਘ ਗੋਬਿੰਦਪੁਰਾ,ਕਾਂਗਰਸੀ ਆਗੂ ਸਰਬਜੀਤ ਸਿੰਘ ਨਥਾਣਾ, ਸਰਪੰਚ ਨਮਤੇਜ ਸਿੰਘ ਹਰਰੰਗਪੁਰਾ,ਸਰਪੰਚ ਨੂਰਦੀਨ ਗਿੱਦੜ,ਸਰਪੰਚ ਨੇਕ ਸਿੰਘ ਮਾੜੀ,ਗੁਰਪਿਆਰ ਸਿੰਘ ਰਿਚੀ ਐਮਸੀ, ਪੰਚ ਪਿੰਦਰ ਸਿੰਘ ਪੂਹਲਾ ਆਦਿ ਮੋਜੂਦ ਸਨ।

Send this to a friend