Skip to content
Independent perspectives. Global stories.
BREAKING

ਪਵਨ ਟੀਨੂੰ ਨੇ ਪਿੰਡ ਹਜ਼ਾਰਾ ਵਾਸੀਆਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ”

Share this story

image ਜੰਡੂ ਸਿੰਘਾ, 9 ਅਪ੍ਰੈਲ (ਕੁਲਵਿੰਦਰ)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਸਰਗਰਮੀ ਤੇਜ਼ ਹੋ ਗਈ, ਤੇ ਵੱਖ ਵੱਖ ਉਮੀਦਵਾਰਾਂ ਵੱਲੋ ਸ਼ਹਿਰਾਂ, ਪਿੰਡਾਂ ਦੇ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਜਲੰਧਰ ਤੋ ਲੋਕ ਸਭਾ ਚੋਣ ਲ੍ਹੜਨ ਲਈ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋ ਗੱਠਜੋੜ ਦੇ ਉਤਾਰੇ ਗਏ ਸਾਂਝੇ ਉਮੀਦਵਾਰ ਪਵਨ ਕੁਮਾਰ ਟੀਨੂੰ ਵੱਲੋ ਪਿੰਡ ਹਜਾਰਾ ਦਾ ਵਿਸ਼ੇਸ਼ ਦੋਰਾ ਕੀਤਾ ਗਿਆ, ਤੇ ਸ਼ੋ.ਅ.ਦਲ ਵੱਲੋ ਪੰਜਾਬ ਵਿੱਚ ਕਰਵਾਏ ਗਏ ਵਿਕਾਸ ਦੇ ਚੱਲਦੇ, ਲੋਕਾਂ ਨੂੰ ਅਪਾਣਾ ਕੀਮਤੀ ਵੋਟ ਸ਼੍ਰੋ.ਅ,ਦਲ ਪਾਉਣ ਦੀ ਅਪੀਲ ਕੀਤੀ, ਇਸ ਦੋਰਾਨ ਸ਼੍ਰੀ ਟੀਨੂੰ ਨਾਲ ਸਰਕਲ ਪਤਾਰਾ ਪ੍ਰਧਾਨ ਦਵਿੰਦਰ ਸਿੰਘ ਬੁਡਿਆਣਾ, ਜਿਲਾ ਜਲੰਧਰ ਭਾਜਪਾ ਦਿਹਾਤੀ ਪ੍ਰਧਾਨ ਅਰੁੱਨ ਸ਼ਰਮਾਂ, ਕੁਲਵਰਨ ਸਿੰਘ, ਸੰਮਤੀ ਮੈਬਰ

ਪ੍ਰਵੀਨ ਨਈਅਰ ਕੰਗਣੀਵਾਲ, ਪ੍ਰਧਾਨ ਅਵਤਾਰ ਸਿੰਘ, ਤੇ ਹੋਰ ਆਗੂਆਂ ਦਾ ਵਿਸ਼ੇਸ਼ ਸਨਮਾਨ ਤੇ ਸਵਾਗਤ ਯੂਥ ਅਕਾਲੀ ਦਲ ਜਿਲਾਂ ਜਲੰਧਰ ਦਿਹਾਤੀ ਦੇ ਸੀਨੀਅਰ ਮੀਤ ਪ੍ਰਧਾਨ ਲਖਵੀਰ ਸਿੰਘ ਹਜਾਰਾ, ਸੁਖਵੀਰ ਸਿੰਘ ਹਜਾਰਾ, ਸਰਪੰਚ ਬਲਜਿੰਦਰ ਸਿੰਘ, ਪੰਚ ਪ੍ਰਦੀਪ ਸਿੰਘ, ਨੰਬਰਦਾਰ ਅਮਨਜੋਤ ਸਿੰਘ ਨੇ ਕੀਤਾ। ਇਸ ਮੋਕੇ ਤੇ ਗੁਰਵਿੰਦਰ ਸਿੰਘ ਸਾਬੀ, ਲਵਪ੍ਰੀਤ ਸਰਪੰਚ, ਸਾਬਕਾ ਸੰਮਤੀ ਮੈਬਰ ਕਿਸ਼ਨ ਸਿੰਘ ਹਜਾਰਾ, ਮੈਨੇਜਰ ਅਵਤਾਰ ਸਿੰਘ, ਕਮਲ ਜੰਡੂ ਸਿੰਘਾ, ਸਰਕਲ ਪਤਾਰਾ ਯੂਥ ਪ੍ਰਧਾਨ ਹਰਜੀਤ ਸਿੰਘ ਪਤਾਰਾ,  ਅਮ੍ਰਿਤਪਾਲ ਪਤਾਰਾ, ਗੁੱਜਰ ਨੇਤਾ ਰਹਿਮਤ ਅਲੀ, ਸਰਪੰਚ ਰਮੇਸ਼ ਕੁਮਾਰ ਜੋਹਲਾਂ, ਜਸਵੰਤ ਸਿੰਘ ਕਾਲਾ, ਪੰਚ ਲਖਵੀਰ ਸਿੰਘ ਜੋਹਲਾਂ, ਸਰਪੰਚ ਕਿਰਨਦੀਪ ਕੋਰ ਢੱਡਾ, ਸਾਬੀ ਢੱਡਾ, ਚਮਨ ਸਿੰਘ ਢੱਡਾ, ਕੰਗਣੀਵਾਲ ਤੋ ਸਾਬਕਾ ਸਰਪੰਚ ਮੱਖਣ ਸਿੰਘ, ਸੁਰਿੰਦਰ ਸਿੰਘ, ਅਨਿਲ ਕਮਲ, ਨੰਬਰਦਾਰ ਤਰਸੇਮ ਸਿੰਘ, ਸਰਪੰਚ ਗੁਰਵਿੰਦਰ ਸਿੰਘ ਕੰਗਣੀਵਾਲ ਤੇ ਹੋਰ ਹਾਜਰ ਸਨ।

WRITTEN BY