Skip to content
Independent perspectives. Global stories.
BREAKING

ਦੇਸ਼ ਨੂੰ ਗਰੀਬਾਂ ਦੀ ਸਾਰ ਲੈਣ ਵਾਲੀ ਭੈਣ ਮਾਇਆਵਤੀ ਦੀ ਲੋੜ ਨਾ ਕਿ ਮੋਦੀ ਜਾਂ ਰਾਹੁਲ ਦੀ : ਵਾਲੀਆ

Share this story

image ਅੰਮ੍ਰਿਤਸਰ, 9 ਅਪ੍ਰੈਲ (ਮਨਿੰਦਰ ਸਿੰਘ ਗੋਰੀ)-ਬਹੁਜਨ ਸਮਾਜ ਪਾਰਟੀ ਵੱਲੋਂ ਗੰਡਾ ਸਿੰਘ ਕਾਲੋਨੀ ਅਤੇ ਸਥਾਨਕ ਮਕਬੂਲ ਪੁਰਾ ਵਿਖੇ ਭਰਵੀਆਂ ਚੋਣ ਰੈਲੀਆਂ ਦਾ ਅਯੋਜਨ ਕੀਤਾ ਗਿਆ। ਗੰਡਾ ਸਿੰਘ  ਕਲੋਨੀ ਅਤੇ ਮਕਬੂਲ ਪੁਰਾ ਕਾਲੋਨੀ ਵਿਖੇ ਅਯੋਜਿਤ ਚੋਣ ਰੈਲੀਆਂ ਨੂੰ ਸ. ਪ੍ਰਦੀਪ ਸਿੰਘ ਵਾਲੀਆ, ਪਾਰਟੀ ਜਨਰਲ ਸਕੱਤਰ ਰਵਿੰਦਰ ਹੰਸ, ਗੁਰਬਖਸ਼ ਸਿੰਘ ਮਹੇ ਅਤੇ ਸ. ਤਰਲੋਚਨ ਸਿੰਘ ਅਜੀਤ ਨਗਰ ਅਤੇ ਤਰਸੇਮ ਭੋਲਾ ਨੇ ਸੰਬੋਧਨ ਕੀਤਾ। ਸ੍ਰੀ ਰਵਿੰਦਰ ਹੰਸ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦੇਸ਼ ਦੀ ਆਜ਼ਾਦੀ ਦੇ 66 ਸਾਲਾ ਰਾਜ ਵਿੱਚ ਸਿਰਫ ਲੀਡਰ ਹੀ ਬਦਲੇ ਹਨ ਲੇਕਿਨ ਆਮ ਲੋਕਾਂ ਦੀ ਤਕਦੀਰ ਨਹੀਂ ਬਦਲ ਸਕੀ। ਉਨ੍ਹਾ ਕਿਹਾ ਕਿ ਇਸ ਪਿੱਛੇ ਇੱਕ ਡੂੰਘੀ ਸਾਜਿਸ਼ ਹੈ ਕਿ ਦੇਸ਼ ਖਾਤਿਰ ਮਿਹਨਤ ਮਜਦੂਰੀ ਕਰਕੇ ਪੇਟ ਪਾਲਣ

ਵਾਲਿਆਂ ਨੂੰ ਘਸਿਆਰੇ ਬਣਾਕੇ ਰੱਖਿਆ ਜਾਵੇ । ਸ੍ਰੀ ਹੰਸ ਨੇ ਕਿਹਾ ਕਿ ਜੇਕਰ ਕੋਈ ਗਰੀਬਾਂ ਨੂੰ ਇਨਸਾਫ ਦਿਵਾ ਸਕਦਾ ਹੈ ਤਾਂ ਉਹ ਬਹੁਜਨ ਸਮਾਜ ਪਾਰਟੀ ਹੀ ਹੈ । ਸ੍ਰ ਪ੍ਰਦੀਪ ਸਿੰਘ ਵਾਲੀਆ ਨੇ ਕਿਹਾ ਕਿ ਪਾਰਟੀ ਦੀ ਕੌਮੀ ਪ੍ਰਧਾਨ ਭੈਣ ਮਾਇਆ ਵਤੀ ਨੇ ਚਾਰ ਵਾਰ ਉਤਰ ਪ੍ਰਦੇਸ਼ ਦੀ ਮੁਖ ਮੰਤਰੀ ਬਣਕੇ ਗਰੀਬਾਂ ਦਾ ਜੀਵਨ ਬਦਲ ਦਿੱਤਾ ਹੈ ਜਦਕਿ ਦੇਸ਼ ਤੇ ਵਿਸ਼ੇਸ਼ ਕਰਕੇ ਪੰਜਾਬ ਵਿਚ ਗਰੀਬਾਂ ਨੂੰ ਹੋਰ ਗਰੀਬ ਕਰਨ ਲਈ ਸਕੀਮਾਂ ਘੜੀਆਂ ਜਾ ਰਹੀਆਂ ਹਨ । ਉਨ੍ਹਾ ਕਿਹਾ ਕਿ ਦੇਸ਼ ਵਾਸੀਆਂ ਨੇ  ਨਹਿਰੂ ,ਇੰਦਰਾ ,ਰਾਜੀਵ ,ਅਡਵਾਨੀ ਤੇ ਵਾਜਪਾਈ ਦਾ ਰਾਜ ਵੀ ਵੇਖ ਲਿਆ ਹੈ ਇਸ ਲਈ ਹੁਣ ਰਾਹੁਲ ਜਾਂ ਮੋਦੀ ਨੂੰ ਰਾਜ ਭਾਗ ਨਹੀ ਦੇਣਾ ਚਾਹੁੰਦੇ । ਉਨ੍ਹਾਂ ਕਿਹਾ ਕਿ ਜੇਕਰ ਗਰੀਬੀ ਵਿਚ ਪਲੀ ਹੋਈ ਇਕ ਸੂਬੇ ਦੀ ਮੁਖ ਮੰਤਰੀ ਲੋਕਾਂ ਦੀ ਆਰਥਿਕ ਹਲਾਤ ਸੁਧਾਰ ਸਕਦੀ ਹੈ ਤਾਂ ਦੇਸ਼ ਨੂੰ ਲੋੜ ਭੈਣ ਮਾਇਆਵਤੀ ਦੀ ਕੇਂਦਰੀ ਸਰਕਾਰ ਦੀ ਹੈ ਨਾਕਿ ਮੋਦੀ ਜਾਂ ਰਾਹੁਲ ਦੀ ਸਰਕਾਰ ਦੀ ਅਤੇ ਭੈਣ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਨਾਉਣ ਲਈ ਦੇਸ਼ ਵਾਸੀਆਂ ਨੂੰ ਮੋਦੀ ਜਾਂ ਰਾਹੁਲ ਨੂੰ ਨਕਾਰਨਾ ਹੀ ਹੋਵੇਗਾ । ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਯਕੀਨ ਦਿਵਾਇਆ ਕਿ ਉਹ ਨਵਜੋਤ ਸਿੱਧੂ ,ਅਰੁਣ ਜੇਤਲੀ ਜਾਂ ਕੈਪਟਨ ਅਮਰਿੰਦਰ ਵਾਂਗ ਦੇਸ਼ ਦੀ 15 ਫੀਸਦੀ ਅਮੀਰ ਅਬਾਦੀ ਦੇ ਨੁਮਾਇੰਦੇ ਨਹੀ ਬਲਕਿ 85 ਫੀਸਦੀ ਗਰੀਬ ਲੋਕਾਂ ਦੇ ਨੁਮਾਇੰਦੇ ਹੋਣਗੇ। ਇਲਾਕਾ ਗੰਡਾ ਸਿੰਘ ਕਲੋਨੀ ਵਿਖੇ ਸ. ਮਨਜੀਤ ਸਿੰਘ ਅਟਵਾਲ, ਬਲਵਿੰਦਰ ਸਿੰਘ ਤੁੰਗ, ਹਰਜੀਤ ਸਿੰਘ ਅਬਦਾਲ, ਸਲੀਮ ਮਸੀਹ, ਤਰਸੇਮ ਮਸੀਹ, ਸੇਵਾ ਸਿੰਘ ਰਿਟਾਇਰਡ ਜੇ.ਈ. ਸਵਿੰਦਰ ਸਿੰਘ,  ਜਨਕ ਰਾਜ, ਹਰਨੇਕ ਸਿੰਘ ਪ੍ਰਮੁਖ ਤੌਰ ’ਤੇ ਮੌਜੂਸਦ ਸਨ ਜਦਕਿ ਮਕਬੂਲ ਪੁਰਾ ਕਾਲੋਨੀ ਵਿਖੇ ਕਾਮਰੇਡ ਤਰਸੇਮ ਸਿੰਘ ਭੋਲਾ, ਗੁਰਬਖਸ਼ ਸਿੰਘ ਮਹੇ, ਬਲਵੰਤ ਸਿੰਘ ਖਹਿਰਾ, ਭਜਨ ਸਿੰਘ, ਸਤਪਾਲ ਸਿੰਘ ਪਖੋਕੇ, ਅਸਵਨੀ ਕੁਮਾਰ ਘੁੰਗਰੂ, ਬੀਬੀ ਹਰਭਜਨ ਕੌਰ, ਜਸਪ੍ਰੀਤ ਸਿੰਘ ਅਤੇ ਸਿਮਰਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਬੀਬੀਆਂ ਸ਼ਾਮਿਲ ਸਨ।

WRITTEN BY