May 12, 2026 3:00 pm

ਸਿੱਖਿਆ ਸਕੱਤਰ ਵੱਲੋਂ ਪ੍ਰਿੰ. ਨਿਰਮਲ ਸਿੰਘ ਦਾ ਸਨਮਾਨ

ਬੋਹਾ, 6 ਫ਼ਰਵਰੀ (ਸੰਤੋਖ ਸਿੰਘ ਸਾਗਰ)- ਪੰਜਾਬ ਦੇ ਸਕੂਲਾਂ ਵਿੱਚ ਕੁਆਲਿਟੀ ਐਜੂਕੇਸ਼ਨ ਦੇਣ ਅਤੇ ਵਧੀਆ ਪੜ੍ਹਾਈ ਦਾ ਮਾਹੌਲ ਸਿਰਜਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀਂ ਹੈ। ਬਹੁਤੇ ਸਕੂਲ਼ਾਂ ਨੂੰ ਸਮਾਰਟ ਸਕੂਲ਼ਾਂ ਦਾ ਦਰਜਾ ਦੇ ਕੇ ਵਿਸ਼ੇਸ਼ ਪ੍ਰਬੰਧ ਕਰਕੇ ਮਾਡਲ ਸਕੂਲਾਂ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ। ਦੇਖਣ ਵਿੱਚ ਆਇਆ ਹੈ ਕਿ ਸਰਕਾਰ ਦੇ ਇਸ ਮਿਸ਼ਨ ਵਿੱਚ ਪੰਜਾਬ ਦੇ ਬਹੁਤੇ ਸਾਰੇ ਸਕੂਲ ਵਿਸ਼ੇਸ਼ ਤੌਰ ਤੇ ਉਪਰਾਲੇ ਕਰ ਰਹੇ ਹਨ ।ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵਲੋਂ ਵਿਸ਼ੇਸ਼ ਉਪਰਾਲੇ ਕਰਨ ਵਾਲੇ ਸਕੂਲ ਮੁਖੀਆਂ ਦਾ ਸਨਮਾਨ ਕਰਕੇ ਉਹਨਾਂ ਦਾ ਹੌਸਲਾ ਹੋਰ ਵੀਂ ਵਧਾਇਆ ਜਾ ਰਿਹਾ ਹੈ। ਪਿਛਲੇ ਦਿਨੀਂ ਸਿੱਖਿਆ ਸਕੱਤਰ ਜੀ ਵੱਲੋਂ ਮਾਨਸਾ ਜਿਲ੍ਹੇ ਦੇ 6 ਸਕੂਲ ਮੁਖੀਆਂ ਨੂੰ ਵਿਸ਼ੇਸ਼ ਤੋਰ ਤੇ ਚੰਡੀਗੜ੍ਹ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ।ਜਿਨ੍ਹਾਂ ਵਿੱਚ ਇਲਾਕੇ ਦਾ ਸਕੂਲ ਸ ਸ ਸ ਰਾਮਗੜ੍ਹ ਸ਼ਾਹਪੁਰੀਆ ਵੀਂ ਸ਼ਾਮਿਲ ਹੈ, ਜਿਸ ਦੀ ਅਗਵਾਈ ਬਹੁਤ ਹੀ
ਮਿਹਨਤੀ, ਸਿਰੜ੍ਹੀ ਪ੍ਰਿੰ. ਨਿਰਮਲ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਬਾਖੂਬੀ ਕਰ ਰਹੀ ਹੈ।ਜੇਕਰ ਸਕੂਲ ਦੀ ਦਿੱਖ ਦੀ ਗੱਲ ਕਰੀਏ ਤਾਂ ਸਕੂਲ ਦੀ ਦਿੱਖ ਇੱਕ ਅਲੱਗ ਹੀ ਨਜਾਰਾ ਪੇਸ਼ ਕਰਦੀ ਹੈ। ਸਨਮਾਨਿਤ ਸਕੂਲ ਮੁਖੀ ਨਿਰਮਲ ਸਿੰਘ ਜੀ ਨੇ ਦੱਸਿਆ ਕਿ ਇਸ ਸਨਮਾਨ ਪਿੱਛੇ ਉਹਨਾਂ ਦੇ ਸਮੁੱਚੇ ਸਟਾਫ ਦੀ ਮਿਹਨਤ ਅਤੇ ਪਿੰਡ ਦੀਆ ਪੰਚਾਇਤਾਂ ਕਮੇਟੀਆ ਦਾ ਵੱਡਾ ਯੋਗਦਾਨ ਹੈ ਇਹ ਸਨਮਾਨ ਪ੍ਰਾਪਤ ਕਰਕੇ ਜਿੱਥੇ ਉਹਨਾਂ ਨੂੰ ਖੁਸ਼ੀ ਹੋਈ ਹੈ ,ਉਥੇ ਉਹ ਹੁਣ ਵੱਧ ਜਿੰਮੇਵਾਰ ਵੀ ਮਹਿਸੂਸ ਕਰਦੇ ਹਨ।ਉਹ ਉਮੀਦ ਕਰਦੇ ਹਨ ਕਿ ਸਮੁੱਚੀਆਂ ਪੰਚਾਇਤਾਂ ,ਪੀ.ਟੀ.ਏ.,ਐਸ .ਐਮ .ਸੀ ,ਕਮੇਟੀਆ ਪਿੰਡ ਵਾਸੀ ਇਸ ਤਰ੍ਹਾਂ ਸਹਿਯੋਗ ਕਰਦੇ ਰਹਿਣਗੇ ਅਤੇ ਇਹ ਪਿੰਡ ਸਕੂਲ ਇਸੇ ਤਰ੍ਹਾਂ ਪ੍ਰਾਪਤੀਆ ਕਰਦਾ ਰਹੇਗਾ ।ਸਮੁੱਚੇ ਸਕੂਲ ਸਟਾਫ ,ਪਿੰਡ ਵਾਸੀਆਂ ਅਤੇ ਪਿੰਡ ਦੇ ਪਤਵੰਤਿਆਂ ਨੇ ਪ੍ਰਿੰ.ਨਿਰਮਲ ਸਿੰਘ ਨੂੰ ਵਧਾਈ ਦਿੱਤੀ।

Send this to a friend