ਖੰਨਾ, 6 ਫ਼ਰਵਰੀ (ਹਰਪਾਲ ਸਲਾਣਾ, ਬਲਜਿੰਦਰ ਪਨਾਗ)- ਖੰਨਾ ਪੁਲਿਸ ਵੱਲੋਂ ਪ੍ਰਿਸਟੀਨ ਮਾਲ ਜੀ.ਟੀ ਰੋਡ (ਅਲੌੜ) ਖੰਨਾ ਨਾਕਾਬੰਦੀ ਕੀਤੀ ਹੋਈ ਸੀ ਤਾਂ ਚਾਰ ਨੌਜਵਾਨ ਵਿਅਕਤੀ (ਜਿਹਨਾ ਵਿੱਚ ਇੱਕ ਵਿਦੇਸ਼ੀ ਵਿਅਕਤੀ ਵੀ ਸੀ) ਗੋਬਿੰਦਗੜ ਸਾਈਡ ਵੱਲੋ ਪੈਦਲ ਤੁਰੇ ਆ ਰਹੇ ਸਨ, ਜੋ ਪੁਲਿਸ ਪਾਰਟੀ ਨੂੰ ਦੇਖਕੇ ਯਕਦਮ ਘਬਰਾਕੇ ਪਿੱਛੇ ਨੂੰ ਮੁੜ ਪਏੇ, ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਸ਼ੱਕ ਦੀ ਬਿਨਾਹ ਪਰ ਰੋਕਕੇ ਉਹਨਾ ਦਾ ਨਾਮ, ਪਤਾ ਪੁੱਛਿਆ, ਜਿਹਨਾ ਵਿੱਚੋਂ ਪਹਿਲੇ ਵਿਅਕਤੀ ਨੇ ਆਪਣਾ ਨਾਮ ਸਟੇਨਲੀ (ਜੋ ਵਿਦੇਸ਼ੀ ਨਾਗਰਿਕ ਹੈ) ਪੁੱਤਰ ਗੋਦਵਿਨ ਵਾਸੀ ਨਾਈਜੀਰੀਅਨ ਹਾਲ ਵਾਸੀ ਗਾਂਧੀ ਚੌਂਕ, ਉਤਮ ਨਗਰ ਦਿੱਲੀ, ਦੂਸਰੇ ਵਿਅਕਤੀ ਨੇ ਆਪਣਾ ਨਾਮ ਸੁਰਜੀਤ ਕੁਮਾਰ ਉਰਫ ਰਾਣਾ ਪੁੱਤਰ ਦਰਸ਼ਨ ਕੁਮਾਰ ਵਾਸੀ ਸ਼ਾਮ ਚੁਰਾਸੀ ਥਾਣਾ ਬੱਲੋਬਲੀ ਜਿਲਾ ਹੁਸ਼ਿਆਰਪੁਰ, ਤੀਸਰੇ ਵਿਅਕਤੀ ਨੇ ਆਪਣਾ ਨਾਮ ਨਸੀਬ ਚੰਦ ਉਰਫ ਸੀਮਾ ਪੁੱਤਰ ਧਰਮਪਾਲ ਕੌਲ ਵਾਸੀ ਸ਼ਾਮ ਚੁਰਾਸੀ ਥਾਣਾ ਬੱਲੋਬਲੀ ਜਿਲਾ ਹੁਸ਼ਿਆਰਪੁਰ ਅਤੇ ਚੋਥੇ ਵਿਅਕਤੀ ਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ ਗੱਗੂ ਉਰਫ ਲੱਕੀ ਪੁੱਤਰ ਸੁਰਿੰਦਰਪਾਲ ਸਿੰਘ ਵਾਸੀ ਸ਼ਾਮ ਚੁਰਾਸੀ ਥਾਣਾ ਬੱਲੋਬਲੀ ਜਿਲਾ ਹੁਸ਼ਿਆਰਪੁਰ, ਦੱਸਿਆ। ਜਿਹਨਾ ਦੀ ਤਲਾਸ਼ੀ ਕਰਨ ਪਰ ਸਟੇਨਲੀ (ਵਿਦੇਸ਼ੀ ਵਿਅਕਤੀ) ਪਾਸੋ 100 ਗ੍ਰਾਮ ਹੈਰੋਇੰਨ, ਦੂਜਾ ਵਿਅਕਤੀ ਸੁਰਜੀਤ ਕੁਮਾਰ ਉਰਫ ਰਾਣਾ ਪਾਸੋ 25 ਗ੍ਰਾਮ ਹੈਰੋਇੰਨ, ਤੀਜੇ ਵਿਅਕਤੀ ਨਸੀਬ ਚੰਦ ਉਰਫ ਸੀਮਾ ਪਾਸੋ 30 ਗ੍ਰਾਮ ਹੈਰੋਇੰਨ ਅਤੇ ਚੌਥੇ ਵਿਅਕਤੀ ਗਗਨਦੀਪ ਸਿੰਘ ਉਰਫ ਗੱਗੂ ਉਰਫ ਲੱਕੀ ਪਾਸੋ 20 ਗ੍ਰਾਮ ਹੈਰੋਇੰਨ (ਕੁੱਲ 175 ਗ੍ਰਾਮ ਹੈਰੋਇੰਨ) ਬ੍ਰਾਮਦ ਹੋਈ ਦੋਸ਼ੀਆ ਪਾਸੋ ਪੁਛਗਿੱਛ ਜਾਰੀ ਹੈ, ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।