ਬਰਨਾਲਾ, 6 ਫ਼ਰਵਰੀ (ਅਰਿਹੰਤ ਰਾਏ ਗਰਗ)- ਬਰਨਾਲਾ ਦੇ ਹੰਡਿਆਇਆ ਰੋਡ ਦੀ ਇੱਕ ਨੌਜ਼ਵਾਨ ਲੜਕੀ ਜੋਕਿ ਮੋਬਾਇਲ ਰਿਚਾਰਜ਼ ਕਰਵਾਉਣ ਗਈ ਸੀ। ਇਸੇ ਦੌਰਾਨ ਦੁਕਾਨਦਾਰ ਵੱਲੋਂ ਉਸਦੀਆਂ ਕੁਝ ਗਲਤ ਹਾਲਤ ਦੀਆਂ ਫੋਟੋਆਂ ਖਿੱਚਕੇ ਉਸਨੂੰ ਬਲੈਕਮੇਲ ਕਰ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸ੍ਰੀ ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ ਬਰਨਾਲਾ ਨਿਵਾਸੀ ਇੱਕ ਲੜਕੀ ਰਿਚਾਰਜ਼ ਕਰਵਾਉਣ ਲਈ ਥਾਣਾ ਸਿਟੀ ਨਜਦੀਕ ਇੱਕ ਮੋਬਾਇਲ ਸ਼ਾਪ ਤੇ ਗਈ ਸੀ। ਇਸੇ ਦੌਰਾਨ ਦੁਕਾਨਦਾਰ ਕਰਨ ਗੋਇਲ ਨੇ ਉਸਦੀਆਂ ਗਲਤ ਢੰਗ ਨਾਲ ਫ਼ੋਟੋਆਂ ਖਿੱਚ ਲਈਆਂ। ਜਿਸ ਅਧਾਰ ਉਤੇ ਦੋਸ਼ੀ ਨੇ ਲੜਕੀ ਨੂੰ ਬਲੈਕਮੇਲ ਕਰ ਉਸ ਨਾਲ ¦ਬਾ ਸਮਾਂ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ। ਜਦੋ ਉਕਤ ਲੜਕੀ ਦਾ ਰਿਸ਼ਤਾ ਹੋਇਆ ਤਾਂ ਦਰਿੰਦੇ ਦੋਸ਼ੀ ਨੇ ਉਸਦੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਉਸਦੇ ਹੋਣ ਵਾਲੇ ਸਹੁਰੇ ਪਰਿਵਾਰ ਨੂੰ ਭੇਜ ਦਿੱਤੀਆਂ। ਜਿਸ ਉਤੇ ਲੜਕੀ ਦਾ ਰਿਸ਼ਤਾ ਟੁੱਟ ਗਿਆ। ਉਨ੍ਹਾ ਦੱਸਿਆ ਕਿ ਪੀੜ੍ਹਤ ਲੜਕੀ ਦੇ ਬਿਆਨਾਂ ਦੇ ਅਧਾਰ ਉਤੇ ਦੋਸ਼ੀ ਕਰਨ ਗੋਇਲ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਜਿਸਨੂੰ ਥਾਣਾ ਸਿਟੀ-2 ਦੀ ਪੁਲਿਸ ਵੱਲੋਂ ਕਾਬੂ ਕਰ ਮਾਣਯੋਗ ਸ.ਅਮਰਿੰਦਰਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਕਰ 2 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਗੰਭੀਰਤਾ ਨਾਲ ਹੋਰ ਪੁੱਛਗਿੱਛ ਕੀਤੀ ਜਾ ਸਕੇ।