May 12, 2026 12:29 pm

2 ਫੈਕਟਰੀਆਂ ’ਚ ਵਰਕਰਾਂ ਨੂੰ ਬੰਧਕ ਬਣਾ ਕੇ ਲੁੱਟਣ ਵਾਲੇ 4 ਕਾਬੂ

ਲੁਧਿਆਣਾ 5 ਫਰਵਰੀ (ਜਸਪਾਲ ਅਰੋੜਾ) ਸੀ ਆਈ ਏ 2 ਦੀ ਪੁਲਸ ਪਾਰਟੀ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਿਰਪਾਲ ਨਗਰ ਗੰਦੇ ਨਾਲੇ ਕੋਲ ਨਾਕੇਬੰਦੀ ਦੌਰਾਨ ਛੋਟੇ ਹਾਥੀ ਟੈਂਪੂ ਸਵਾਰ ਲੁਟੇਰਾ ਗਿਰੋਹ ਦੇ 4 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋਂ ਫੈਕਟਰੀ ਵਿਚੋਂ ਲੁਟ ਕੀਤਾ ਛੋਟਾ ਹਾਥੀ ਟੈਂਪੂ,ਬਲੈਰੋ ਗਡੀ ,68 ਕੁਵੈਂਟਲ ਧਾਗਾ,ਇਕ ਪਲਸਰ ਮੋਟਰਸਾਈਕਲ ,ਇਕ ਐਲ ਈ ਡੀ, ਅਤੇ 1 ਲੋਹਾ ਰਾਡ ,3 ਦਾਤ ,ਬਰਾਮਦ ਕੀਤੇ ਹਨ ਜਿਨ੍ਹਾਂ ਨਾਲ ਦੋਸ਼ੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ
ਸੀ ਆਈ ਏ 2 ਦੇ ਏ ਐਸ ਆਈ ਮਹਿੰਦਰਪਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁਝ ਸਮੇਂ ਪਹਿਲਾ ਮੇਹਰਬਾਨ ਇਲਾਕੇ ਚ ਅਣਪਛਾਤੇ ਲੁਟੇਰੇ 2 ਫੈਕਟਰੀਆਂ ਚ ਚੌਕੀਦਾਰ ਅਤੇ ਫੈਕਟਰੀ ਵਰਕਰਾਂ ਨੂੰ ਬੰਧਕ ਬਣਾ ਕੇ ਲਖਾਂ ਦਾ ਧਾਗਾ ਵਾਹਨ ਅਤੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਸਨ ਮਾਮਲਾ ਸੀ ਆਈ ਏ 2 ਦੀ ਟੀਮ ਕੋਲ ਆਉਣ ਤੇ ਪੁਲਸ ਟੀਮ ਨੇ ਟੀਮ ਗਠਿਤ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿਤੀ ਏ ਐਸ ਆਈ ਮਹਿੰਦਰ ਪਾਲ ਅਨੁਸਾਰ ਓਹਨਾ ਨੂੰ ਗੁਪਤ ਸੁਚਨਾ ਮਿਲੀ ਕਿ ਮੇਹਰਬਾਨ ਇਲਾਕੇ ਚ ਫੈਕਟਰੀਆਂ ਚ ਵਰਕਰਾਂ ਨੂੰ ਬੰਧਕ ਬਣਾ ਕੇ ਲੁਟ ਕਰਨ ਵਾਲੇ ਗਿਰੋਹ ਦੇ ਮੈਂਬਰ ਲੁਟ ਕੀਤਾ ਸਾਮਾਨ ਵੇਚਣ ਲਈ ਕਿਰਪਾਲ ਨਗਰ ਗੰਦੇ ਨਾਲ਼ੇ ਵਲ ਨੂੰ ਆ ਰਹੇ ਹਨ ਉਹਨਾਂ ਨੇ ਤੁਰੰਤ ਆਪਣੀ ਟੀਮ ਸਮੇਤ ਨਾਕੇ ਬੰਦੀ ਕਰਕੇ ਛੋਟੇ ਹਾਥੀ ਸਵਾਰ ਲੁਟੇਰਾ ਗਿਰੋਹ ਦੇ 4 ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋ ਫੈਕਟਰੀ ਵਿਚੋਂ ਲੁਟ ਕੀਤਾ ਭਾਰੀ ਮਾਤਰਾ ਚ ਧਾਗਾ ਹੋਰ ਸਮਾਨ ਅਤੇ ਬਲੈਰੋ ਗਡੀ ਤੇਜ਼ਧਾਰ ਹਥਿਆਰ ਬਰਾਮਦ ਕਰ ਲਏ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਪਿੰਡ ਜੁਗਯਾਣਾ ਨਿਵਾਸੀ ਮਹਿੰਦਰ ਸਾਹਨੀ , ਦੁਰਗਾ ਕਾਲੋਨੀ ਨਿਵਾਸੀ ਵਿਜੈ ਗੁਪਤਾ , ਪਿੰਡ ਭਾਮਿਆ ਦੀ ਪ੍ਰੇਮ ਕਾਲੋਨੀ ਨਿਵਾਸੀ ਦੀਪਕ ਕੁਮਾਰ ,ਕੁਲਦੀਪ ਨਗਰ ਨਿਵਾਸੀ ਤਰੁਣ ਕੁਮਾਰ ,ਵਜੋਂ ਹੋਈ ਜਦਕਿ ਓਹਨਾ ਦੇ ਫਰਾਰ ਹੋਏ 4 ਸਾਥੀਆਂ ਦੀ ਪਹਿਚਾਣ ਟਿਬਾ ਰੋਡ ਪ੍ਰੀਤ ਨਗਰ ਨਿਵਾਸੀ ਸ਼ਸ਼ੀ ਸ਼ੁਕਲਾ ,ਗੁਰੂ ਗੋਬਿੰਦ ਸਿੰਘ ਨਗਰ ਨਿਵਾਸੀ ਰਸ਼ੀਦ ਉਰਫ ਛੋਟਾ ਡੌਨ ਮੇਹਰਬਾਨ ਨਿਵਾਸੀ ਪੈਗ਼ਾਮ , ਅਤੇ ਛੋਟੇ ਲਾਲ ਵਜੋਂ ਹੋਈ ਪੁਲਸ ਅਨੁਸਾਰ ਫੜੇ ਗਏ ਦੋਸ਼ੀਆਂ ਨੇਂ ਮੇਹਰਬਾਨ ਇਲਾਕੇ ਦੋ ਫੈਕਟਰੀਆਂ ਚ ਵਰਕਰਾਂ ਨੂੰ ਬੰਧਕ ਬਣਾ ਕੇ ਲੁਟ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ ਜਿਦੇ ਚਲਦੇ ਦੋਸ਼ੀਆਂ ਤੇ ਇਕ ਥਾਣਾ ਟਿਬਾ ਅਤੇ ਦੂਜਾ ਥਾਣਾ ਮੇਹਰਬਾਨ ਚ ਮਾਮਲਾ ਦਰਜ ਹਨ।

Send this to a friend