ਬਠਿੰਡਾ/ਬਾਲਿਆਂਵਾਲੀ, 5 ਫਰਵਰੀ (ਮਨਪ੍ਰੀਤ ਸਿੰਘ ਗਿੱਲ)- ਅੱਜ ਨੇੜਲੇ ਪਿੰਡ ਕੋਟੜਾ ਕੌੜਾ ਵਿਖੇ ਇੱਕ ਨਵ ਵਿਆਹੁਤਾ ਲੜਕੀ ਵਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਮਾਮਲਾ ਸਾਹਮਣੇ ਆਇਆ ਹੈ। ਜਿਕਰਯੋਗ ਹੈ ਕਿ ਰੀਨਾ ਕੌਰ (25) ਪੁੱਤਰੀ ਹਰਪਾਲ ਸਿੰਘ ਵਾਸੀ ਸ਼ਹਿਣਾ (ਬਰਨਾਲਾ) ਦਾ ਵਿਆਹ ਇੱਕ ਸਾਲ ਪਹਿਲਾਂ ਸੁਖਵਿੰਦਰ ਸਿੰਘ ਵਾਸੀ ਕੋਟੜਾ ਕੌੜਾ ਨਾਲ ਹੋਇਆ ਸੀ ਜੋ ਕਿ ਆਪਣੀ ਖੁਦ ਦੀ ਟੈਕਸੀ ਚਲਾਉਂਦਾ ਸੀ। 3-4 ਦਿਨ ਪਹਿਲਾਂ ਰੀਨਾ ਦੇ ਭਰਾ ਦਾ ਵਿਆਹ ਸੀ ਜਿੱਥੇ ਉਹ ਆਪਣੇ ਪਤੀ ਨਾਲ ਗਈ ਸੀ। ਵਿਆਹ ਵਿਚ ਉਸ ਦੇ ਪਤੀ ਦੀ ਆਪਣੇ ਸਹੁਰੇ ਪਰਿਵਾਰ ਨਾਲ ਤਕਰਾਰ ਹੋ ਗਈ ਜਿਸ ਕਾਰਨ ਉਹ ਵਿਆਹ ਵਿਚੋਂ ਰੀਨਾ ਨੂੰ ਨਾਲ ਲੈ ਕੇ ਵਾਪਿਸ ਪਿੰਡ ਆ ਗਿਆ। ਉਸ ਦਿਨ ਤੋਂ ਦੋਵੇਂ ਪਤੀ-ਪਤਨੀ ਇੱਕ ਦੂਜੇ ਨਾਲ ਗੁੱਸੇ ਸਨ। ਅੱਜ ਸਵੇਰੇ ਜਦ ਰੀਨਾ ਨੇ ਆਪਣੇ ਕਮਰੇ ਦਾ ਦਰਵਾਜਾ ਨਾ ਖੋਲਿਆ ਤਾਂ ਉਸ ਦੇ ਮਾਤਾ-ਪਿਤਾ ਨੂੰ ਸ਼ਹਿਣਾ ਤੋਂ ਸੱਦਿਆ ਗਿਆ ਜਦ ਕਰੀਬ 12 ਵਜੇ ਦੁਪਿਹਰ ਦਰਵਾਜਾ ਖੋਲਿਆ ਗਿਆ ਤਾਂ ਰੀਨਾ ਗਲ ਵਿਚ ਚੁੰਨੀ ਪਾ ਕੇ ਪੱਖੇ ਨਾਲ ਲਟਕੀ ਹੋਈ ਸੀ। ਇਸ ਦੌਰਾਨ ਡੀ.ਐਸ.ਪੀ. ਮੌੜ ਜਗਦੀਸ਼ ਬਿਸ਼ਨੋਈ ਦੀ ਅਗਵਾਈ ?ਚ ਪੁਲੀਸ ਪ੍ਰਸ਼ਾਸਨ ਵੀ ਉਥੇ ਪਹੁੰਚ ਗਿਆ। ਕਈ ਘੰਟਿਆਂ ਪਿਛੋਂ ਰੀਨਾ ਦੀ ਲਾਸ਼ ਉਤਾਰ ਕੇ ਪੋਸਟਮਾਰਟਮ ਲਈ ਭੇਜਿਆ ਗਿਆ। ਦੱਸਣਾ ਬਣਦਾ ਹੈ ਕਿ ਦੋਵਾਂ ਦੇ ਕੋਈ ਔਲਾਦ ਨਹੀਂ ਸੀ। ਇਸ ਬਾਰੇ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਜੈ ਸਿੰਘ ਨੇ ਦੱਸਿਆ ਕਿ ਲੜਕੀ ਦੇ ਪਿਤਾ ਹਰਪਾਲ ਸਿੰਘ ਦੇ ਬਿਆਨਾਂ ?ਤੇ ਪਤੀ ਸੁਖਵਿੰਦਰ ਸਿੰਘ, ਸਹੁਰਾ ਅਮਰਜੀਤ ਸਿੰਘ, ਸੱਸ ਪਰਮਜੀਤ ਕੌਰ ਅਤੇ ਨਨਾਣ ਪੂਨਮ ਕੌਰ ਖਿਲਾਫ ਦਾਜ-ਦਹੇਜ ਲਈ ਤੰਗ ਕਰਨ ?ਤੇ ਧਾਰਾ 304-ਬੀ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਸਹੁਰਾ ਪਰਿਵਾਰ ਵਲੋਂ ਕਤਲ ਦੇ ਇਲਜਾਮ ਲਾਏ ਜਾ ਰਹੇ ਹਨ ਜਿਸ ਲਈ ਕਿਸੇ ਉਚ ਅਧਿਕਾਰੀ ਅਧੀਨ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ।