May 12, 2026 3:02 pm

ਕੌਮੀ ਐਵਾਰਡ ਲੈਣ ਵਾਲੇ ਬੱਚਿਆਂ ਤੇ ਕੱਬ ਮਾਸਟਰ ਦਾ ਸਨਮਾਨ

ਨਥਾਣਾ, 5 ਫ਼ਰਵਰੀ (ਗੁਰਮੀਤ ਸੇਮਾ,ਚਰਨਜੀਤ ਸਿੱਧੂ)- ਸਥਾਨਕ ਸਰਕਾਰੀ ਐਲੀਮੈਟਰੀ (ਲੜਕੇ) ਸਕੂਲ ਵਿਖੇ ਸੇਵਾ ਨਿਭਾ ਰਹੇ ਕੱਬ ਮਾਸਟਰ ਸੁਖਪਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਕੂਲ ਦੇ ਦੋ ਬੱਚੇ ਲਖਵਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਨੇ ਰਾਸ਼ਟਰੀ ਪੱਧਰ ਦੇ ਗੋਲਡਨ ਐਰੋ ਐੈਵਰਡ ਪ੍ਰਾਪਤ ਕੀਤੇ ਹਨ, ਜੋ ਕਿ ਪ੍ਰਇਮਰੀ ਪੱਧਰ ਦੇ ਬੱਚਿਆ ਦੇ ਸਭ ਤੋ ਵੱਡੇ ਰਾਸ਼ਟਰੀ ਐੇਵਾਰਡ ਹੁੰਦੇ ਹਨ। ਇਹਨਾ ਬੱਚਿਆ ਨੇ ਕੋਮੀ ਐੇਵਾਰਡ ਹਾਸਿਲ ਕਰਕੇ ਆਪਣੇ ਆਧਿਆਪਕਾ,ਮਾਪਿਆ ਅਤੇ ਸਕੂਲ ਦਾ ਨਾ ਰੋਸ਼ਨ ਕੀਤਾ ਹੈ,ਜੋ ਕਿ ਦੂਸਰੇ ਬੱਚਿਆ ਲਈ ਵੀ ਪ੍ਰੇਰਨਾ ਸਰੋਤ ਹੈ।ਸੇਟਰ ਮੁਖੀ ਸੁਰਿੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਅੱਜ ਸਕੂਲ਼ ਵਿੱਚ ਇਕ ਸਾਦਾ ਸਮਾਗਮ ਰੱਖਿਆ ਗਿਆ।ਜਿਸ ਤਹਿਤ ਰਾਸ਼ਟਰੀ ਐਵਾਰਡ ਲੈਣ ਵਾਲੇ ਬੱਚੇ ਲ਼ਖਵਿੰਦਰ ਸਿੰਘ ਅਤੇ ਗੁਰਕੀਰਤ ਸਿੰਘ ਦੇ ਸਨਮਾਨ ਦੇ ਨਾਲ ਇਹਨਾ ਬੱਚਿਆ ਦੀ ਤਿਆਰੀ ਕਰਵਾਉਣ ਵਾਲੇ ਅਤੇ ਨਿਪੁੰਨ ਕੁੱਬ ਬਣਾਉਣ ਵਾਲੇ ਮਿਹਨਤੀ ਅਧਿਆਪਕ ਸੁਖਪਾਲ ਸਿੰਘ ਸਿੱਧੂ ਦਾ ਸਨਮਾਨ ਸਕੂਲ ਮਨੇਜਮੈਟ ਕਮੇਟੀ, ਸਕੂਲ ਵਿਕਾਸ ਕਮੇਟੀ, ਨਗਰ ਪੰਚਾਇਤ, ਮਾਪਿਆਂ ਅਤੇ ਸੈਟਰ ਨਥਾਣਾ ਦੇ ਅਧਿਆਪਕਾ ਵੱਲੋਂ ਕੀਤਾ ਗਿਆ।ਸਮਾਜ ਸੇਵੀ ਅਤੇ ਸਕੂਲ ਵਿਕਾਸ ਕਮੇਟੀ ਦੇ ਚੈਅਰਮੈਨ ਡਾ:ਜਗਸੀਰ ਸਿੰਘ ਸੀਰਾ ਨੇ ਕੱਬ ਮਾਸਟਰ ਸੁਖਪਾਲ ਸਿੰਘ ਸਿੱਧੂ ਦੀ ਮਿਹਨਤ ਅਤੇ ਲਗਨ ਦੀ ਤਾਰੀਫ ਕਰਦਿਆ ਕਿਹਾ ਕਿ ਸਾਡੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਸਭ ਸਾਡੇ ਹੋਣਹਾਰ ਮਾਸਟਰ ਸੁਖਪਾਲ ਸਿੰਘ ਦੀ ਮਿਹਨਤ ਅਤੇ ਸਕੂਲ ਦੇ ਸਹਿਯੋਗ ਦਾ ਨਤੀਜਾ ਹੈ। ਇਹਨਾ ਬੱਚਿਆਂ ਨੂੰ ਕੋਮੀ ਐਵਾਰਡ ਮਿਲਣ ਤੇ ਹਰਦੀਪ ਸਿੰਘ ਤੱਗੜ ਜਿਲ੍ਹਾ ਸਿਖਿਆ ਅਫਸਰ, ਬਲਜੀਤ ਸਿੰਘ ਸੰਦੋਹਾ ਉਪ ਜਿਲ੍ਹਾ ਸਿੱਖਿਆ ਅਫਸਰ,ਅੰਮ੍ਰਿਤਪਾਲ ਸਿੰਘ ਬਰਾੜ ਜਿਲ੍ਹਾ ਸਕਾਊੁਟ ਕੋਆਰੀਨੇਟਰ, ਰਣਜੀਤ ਸਿੰਘ ਜਿਲ੍ਹਾ ਕੱਬ ਕੋਆਰਡੀਨੇਟਰ, ਕਰਮਜੀਤ ਕੋਰ ਬਲਾਕ ਸਿੱਖਿਆ ਅਫਸਰ ਅਤੇ ਰਜਿੰਦਰ ਸਿੰਘ ਹਿਮਾਲਿਆ ਵੁੱਡ ਵੱਲੋ ਵੀ ਵਧਾਈ ਦਿੱਤੀ ਗਈ ਅਤੇ ਅੱਗੇ ਤੋ ਹੋਰ ਪ੍ਰਾਪਤੀਆ ਲਈ ਪ੍ਰੇਰਿਤ ਕੀਤਾ।ਕੱਬ ਮਾਸਟਰ ਸਿੱਧੂ ਵੱਲੋ ਭਾਰਤ ਸਕਾਊਟ ਐੈਡ ਗਾਈਡ ਦੇ ਸਟੇਟ ਕਮਿਸ਼ਨਰ ਉਕਾਰ ਸਿੰਘ ਜਿਲ੍ਹਾ ਸਕਾਉਟ ਟੀਮ ਅਤੇ ਸਕੂਲ ਦੇ ਸਮੂਹ ਸਟਾਫ ਦਾ ਇਸ ਪ੍ਰਾਪਤੀ ਲਈ ਧੰਨਵਾਦ ਕੀਤਾ। ਇਸ ਮੌਕੇ ਦੋਨੋ ਬੱਚੇ ਅਤੇ ਕੱਬ ਮਾਸਟਰ ਦਾ ਸਨਮਾਨ ਆਏ ਪੱਤਵੰਤੇ ਸੱਜਣ ਅਤੇ ਪਿੰਡ ਵਾਸੀਆ ਵੱਲੋ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੋਕੇ ਸਕੂਲ ਵਿਕਾਸ ਕਮੇਟੀ ਚੈਅਰਮੇਨ ਡਾ: ਜਗਸੀਰ ਸਿੰਘ, ਮਨੇਜਮੈਟ ਕਮੇਟੀ ਚੈਅਰਮੈਨ ਗੁਰਦੀਪ ਸਿੰਘ, ਹਰਿੰਦਰ ਸਿੰਘ ਦਰਵੇਸ਼, ਸਹਿਤਕਾਰ ਠਾਣਾ ਸਿੰਘ, ਹੈਡ ਟੀਚਰ ਜਸਵਿੰਦਰ ਸੇਮਾ, ਡਾ: ਰੂਪ ਖਾਨ, ਗਿਆਨ ਚੰਦ ਆਹੂਜਾ, ਕੁਲਵੰਤ ਸਿੰਘ ਮਧੇਸ਼ਾ,ਪੂਰਨ ਸਿੰਘ ਲਾਡੀ ਐੈਮਸੀ, ਸਰਬਜੀਤ ਸਿੰਘ ਕਾਂਗਰਸੀ ਆਗੂ, ਸ਼ਿਵ ਕੁਮਾਰ,ਹੈਡ ਟੀਚਰ ਸਵਰਨ ਲਤਾ, ਹੈਡ ਟੀਚਰ ਸੁਖਦੇਵ ਸਿੰਘ, ਜਗਸੀਰ ਸਹੋਤਾ, ਜਗਜੀਤ ਕੋਰ, ਪਰਮਜੀਤ ਕੋਰ, ਹਰਪ੍ਰੀਤ ਕੋਰ ਬਲਾਕ ਕੋਆਰਡੀਨੇਟਰ, ਵਰਿੰਦਰ ਕੋਰ, ਯੁਧਵੀਰ ਸਿੰਘ ਅਤੇ ਬੱਚਿਆ ਦੇ ਮਾਪੇ ਆਦਿ ਮੌਜੂਦ ਸਨ।

Send this to a friend