May 12, 2026 6:30 am

ਲੁਟੇਰਾ ਗਿਰੋਹ ਦੇ 2 ਮੈਂਬਰ ਕਾਬੂ

ਲੁਧਿਆਣਾ, 3 ਫ਼ਰਵਰੀ (ਜਸਪਾਲ ਅਰੋੜਾ)- ਥਾਣਾ ਮਾਡਲ ਟਾਊਨ ਦੀ ਪੁਲਸ ਪਾਰਟੀ ਨੇ ਸ਼ਮਸ਼ਾਨ ਘਾਟ ਟੀ ਪੁਆਇੰਟ ਤੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ 2 ਲੁਟੇਰਾ ਗਿਰੋਹ ਦੇ ਮੈਂਬਰਾ ਨੂੰ ਕਾਬੂ ਕਰਕੇ ਉਹਨਾਂ ਦੇ ਕਬਜੇ ਚੋਂ ਖੋਹ ਕੀਤਾ ਮੋਟਰਸਾਈਕਲ , ਐਕਟਿਵਾ ਸਕੂਟਰ ਅਤੇ, 2 ਮੋਬਾਈਲ ਬਰਾਮਦ ਕੀਤੇ ਹਨ। ਏ ਸੀ ਪੀ ਸਿਵਲ ਲਾਇਨ ਸਰਤਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਓਹਨਾ ਦੇ ਥਾਣਾ ਮਾਡਲ ਟਾਊਨ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੂੰ ਗੁਪਤ ਸੁਚਨਾ ਮਿਲੀ ਕਿ ਵਾਹਨ ਅਤੇ ਮੋਬਾਈਲਾਂ ਦੀ ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਓਹਨਾ ਦੇ ਇਲਾਕੇ ਚ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਤਾਕ ਚ ਘੁੰਮ ਰਹੇ ਹਨ ਉਹਨਾਂ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਮਾਡਲ ਟਾਊਨ ਸ਼ਮਸ਼ਾਨ ਘਾਟ ਕੋਲ ਨਾਕੇਬੰਦੀ ਕਰਕੇ ਲੁਟੇਰਾ ਗਿਰੋਹ ਦੇ 2 ਮੈਂਬਰਾ ਨੂੰ ਕਾਬੂ ਕਰ ਲਿਆ ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸ਼ਿਮਲਾ ਪੁਰੀ ਨਿਵਾਸੀ ਰਾਜ ਮੋਹੰਮਦ , ਅਤੇ ਹਰਦੀਪ ਸਿੰਘ ਵਜੋਂ ਹੋਈ ਪੁਲਸ ਨੇ ਦੋਸ਼ੀਆਂ ਦੇ ਕਬਜੇ ਚੋ 2 ਖੋਹ ਕੀਤੇ ਵਾਹਨ ਅਤੇ 2 ਮੋਬਾਈਲ ਬਰਾਮਦ ਕੀਤੇ ਹਨ ਪੁਲਸ ਨੂੰ ਜਾਂਚ ਦੌਰਾਨ ਪਤਾ ਚਲਿਆ ਕਿ ਦੋਸ਼ੀ ਪਹਿਲਾ ਵਾਹਨ ਚੋਰੀ ਕਰਦੇ ਸਨ ਬਾਅਦ ਵਿਚ ਓਸੇ ਵਾਹਨ ਤੇ ਬੈਠ ਕੇ ਮੋਬਾਈਲ ਖੋਹਣ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਪੁਲਸ ਅਨੁਸਾਰ ਦੋਸ਼ੀ ਰਾਜ ਮੋਹੰਮਦ ਤੇ ਸ਼ਹਿਰ ਦੇ ਵਖ ਵਖ ਥਾਣਿਆਂ ਚ ਕਰੀਬ 7 ਮੁਕਦਮੇ ਲੁਟਾਂ ਖੋਹਾਂ ਦੇ ਦਰਜ ਹਨ ਅਤੇ ਹਰਦੀਪ ਸਿੰਘ ਤੇ 2 ਥਾਣਿਆਂ ਚ ਵਖ ਵਖ ਮਾਮਲੇ ਦਰਜ ਹਨ ਪੁਲਸ ਨੇ ਦੋਸ਼ੀਆਂ ਨੂੰ ਕੋਰਟ ਚ ਭੇਜ ਕੇ ਉਹਨਾਂ ਰਿਮਾਂਡ ਹਾਸਿਲ ਕੀਤਾ ਹੈ ਤੇ ਪੁਲਸ ਦੋਸ਼ੀਆਂ ਕੋਲੋ ਹੋਰ ਪੁਛਗਿਛ ਕਰ ਰਹੀ ਹੈ।

Send this to a friend