ਚੀਮਾ ਮੰਡੀ/ ਧਰਮਗੜ੍ਹ, 3 ਫ਼ਰਵਰੀ (ਚਹਿਲ/ ਧਾਲੀਵਾਲ)-ਜਥੇਦਾਰ ਅਮਰਜੀਤ ਸਿੰਘ ਧਰਮਗੜ੍ਹ ਪ੍ਰਧਾਨ ਨਿਰਵੈਰ ਖਾਲਸਾ ਦਲ ਅਤੇ ਬਲਦੇਵ ਸਿੰਘ ਮਡਾਹਲ ਵਲੋ ਆਪਣੇ ਮਾਤਾ ਗੁਰਦਿਆਲ ਕੌਰ ਦਾ ਜਿਉਣ ਯੱਗਕਰਨ ਸਮੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਅਖੰਡਪਾਠ ਪ੍ਰਕਾਸ਼ ਕਰਵਾਕੇ ਭੋਗ ਪਾਏ ਗਏ ।ਬਾਬਾ ਬਲਵੀਰ ਸਿੰਘ ਦੇ ਜਥੇ ਨੇ ਕਥਾ ਕੀਰਤਨ ਕੀਤਾ ਅਤੇ ਮਾਂ ਦੇ ਮਨੁੱਖੀ ਜੀਵਨ ‘ਚ ਅਹਿਮ ਸਥਾਨ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਅਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਗੁਰੂਆਂ ਦੇ ਲੜ੍ਹ ਲੱਗ ਕੇ ਆਪਣਾ ਜੀਵਨ ਸਫਲਾ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਕੁਲਵਿੰਦਰ ਕੌਰ ਸਰਪੰਚ ਧਰਮਗੜ੍ਹ, ਗੁਰਦੀਪ ਸਿੰਘ ਧਰਮਗੜ੍ਹ, ਰਾਣਾ ਸਿੰਘ ਸਰਪੰਚ ਉਗਰਾਹਾਂ, ਸੁਖਵਿੰਦਰ ਸਿੰਘ ਸਾਬਕਾ ਸਰਪੰਚ ਉਗਰਾਹਾਂ, ਡਾ. ਰਾਮ ਲਾਲ ਗੋਇਲ ਪ੍ਰਧਾਨ ਗਊਸ਼ਾਲਾ ਕਮੇਟੀ, ਸ੍ਰੀ ਵਿਜੇ ਪਾਲ ਐਸ.ਐਚ.ਓ. ਧਰਮਗੜ੍ਹ, ਭਗਵਾਨ ਸਿੰਘ ਸਿੱਧੂ ਜਖੇਪਲ ਸੇਵਾਮੁਕਤ ਏ.ਡੀ.ਸੀ., ਸਾਇੰਸ ਮਿਸਟ੍ਰੈਸ ਨਰੇਸ਼ ਗੁਪਤਾ, ਕਾਂਗਰਸੀ ਆਗੂ ਗੁਰਮੋਹਨ ਸਿੰਘ ਸਾਬਕਾ ਸਰਪੰਚ ਪਾਟਿਆਵਾਲੀ, ਯੂਥ ਕਾਂਗਰਸੀ ਆਗੂ ਅਵਤਾਰ ਸਿੰਘ ਏ.ਕੇ., ਜਗਮੋਹਨ ਸਿੰਘ ਪੰਚ, ਜਗਤਾਰ ਸਿੰਘ ਧਾਲੀਵਾਲ ਪੰਚ, ਅੰਮ੍ਰਿਤਪਾਲ ਨੀਟਾ ਪ੍ਰਧਾਨ ਬੱਸ ਅੱਡਾ ਕਮੇਟੀ, ਚਮਕੌਰ ਸਿੰਘ ਕਲੱਬ ਪ੍ਰਧਾਨ ਧਰਮਗੜ੍ਹ ਅਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ।