May 12, 2026 6:30 am

ਭਗਵੰਤ ਮਾਨ ਵੱਲੋਂ ਸ਼ਰਾਬ ਪੀਣੀ ਛੱਡਣ ਦੇ ਐਲਾਨ ਦੀ ਚਰਚਾ ਜਾਰੀ

ਤਪਾ ਮੰਡੀ, 3 ਫ਼ਰਵਰੀ (ਰਾਕੇਸ਼ ਗੋਇਲ)- ਲੋਕ ਸਭਾ ਹਲਕਾ ਸੰਗਰੂਰ ਤੋ ਮੌਜੂਦਾ ਮੈਬਰ ਪਾਰਲੀਮੈਟ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਪ੍ਰਸਿਧ ਕਮੇਡੀਅਨ ਭਗਵੰਤ ਮਾਨ ਵਲੋ ਆਪਣੀ ਹੀ ਪਾਰਟੀ ਦੀ ਬਰਨਾਲਾ ਵਿਖੇ ਚਲ ਰਹੀ ਰੈਲੀ ਦੌਰਾਨ ਆਪਣੇ ਭਾਸਣ ਵਿਚ ਸ਼ਰਾਬ ਪੀਣਾ ਕਬੂਲ ਕਰਨ ਅਤੇ 1 ਜਨਵਰੀ ਤੋ ਆਪਣੀ ਮਾਂ ਦੇ ਕਹਿਣ ਤੇ ਸ਼ਰਾਬ ਪੀਣੀ ਬੰਦ ਕਰਨ ਦੇ ਐਲਾਨ ਦੀ ਚਰਚਾ ਸਥਾਨਕ ਮੰਡੀ ਅਤੇ ਏਰੀਆ ਵਿਚ ਹੁਣ ਤਕ ਜਾਰੀ ਹੈ।ਭਗਵੰਤ ਮਾਨ ਦੇ ਸ਼ਰਾਬ ਪੀਣ ਦੀ ਚਰਚਾ ਇਸ ਤੋ ਪਹਿਲਾ ਵੀ ਕਈ ਵਾਰ ਅਕਸਰ ਹੀ ਹੁੰਦੀ ਆਈ ਹੈ ਪਰ ਹਰ ਸਮੇ ਭਗਵੰਤ ਮਾਨ ਇਸ ਤੋ ਮੁਕਰਦਾ ਹੀ ਰਿਹਾ ਹੈ ਹੁਣ ਲੋਕ ਸਭਾ ਚੋਣਾ ਸਿਰ ਤੇ ਹਨ ਅਤੇ ਇਸ ਦੇ ਜੁੰਮੇ ਪਾਰਟੀ ਦੀ ਪੂਰੇ ਪੰਜਾਬ ਦੀ ਜੁੰਮੇਵਾਰੀ ਹੈ ਅਤੇ ਆਪ ਵੀ ਸੰਗਰੂਰ ਹਲਕੇ ਤੋ ਓੁਮਦੀਵਾਰ ਹੈ ਅਤੇ ਆਪਣੀ ਪਹਿਲੀ ਹੀ ਚੋਣ ਰੈਲੀ ਵਿਚ ਸ਼ਰਾਬ ਨਾ ਪੀਣ ਦਾ ਐਲਾਨ ਕਰਕੇ ਸਭ ਨੂੰ ਪਾਵੇ ਹੈਰਾਨ ਤਾ ਜਰੂਰ ਕਰ ਦਿਤਾ ਹੈ ਪਰ ਹੁਣ ਲੋਕ ਕਲਾਕਾਰਾ ਤੇ ਲੀਡਰਾ ਨਾਲੋ ਵੀ ਵਧ ਤੇਜ਼ ਹੋ ਗਏ ਹਨ ਤੇ ਇਸ ਦੇ ਐਲਾਨ ਕਰਨ ਦੇ ਨਾਲ ਨਾਲ ਹੀ ਲੋਕਾ ਨੇ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਨੂੰ ਯਾਦ ਕਰਦਿਆ ਕਿਹਾ ਕਿ ਇਹਨਾ ਨੇ ਵੀ 2017 ਵਿਚ ਵਿਧਾਨ ਸਭਾ ਚੋਣਾ ਤੋ ਪਹਿਲਾ ਸੁੰਹ ਖਾਕੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਅੰਦਰ 4 ਹਫਤਿਆ ਦੇ ਅੰਦਰ ਨਸਾ ਖਤਮ ਕਰ ਦੇਵੇਗਾ ਇਸ ਕਰਕੇ ਇਹਨਾ ਲੀਡਰਾ ਤੇ ਜਿਆਦਾ ਯਕੀਨ ਨਹੀ ਕੀਤਾ ਜਾ ਸਕਦਾ ਕਿਓੁਕਿ ਨਸਾ ਅਜ ਵੀ ਪੰਜਾਬ ਦੇ ਅੰਦਰ ਜਿਓੁਦਾ ਤਿਓੁ ਜਾਰੀ ਹੈ।ਰਹੀ ਗਲ ਭਗਵੰਤ ਮਾਨ ਦੇ ਸ਼ਰਾਬ ਛਡਣ ਦੀ ਇਸਨੇ ਤਾ ਸਪਸਟ ਹੀ ਕਰ ਦਿਤਾ ਹੈ ਕਿ ਕਲਾਕਾਰ ਤਾ ਇਸ ਦਾ ਪ੍ਰਯੋਗ ਕਰ ਹੀ ਲੈਦੇ ਹਨ ਅਤੇ ਇਸ ਦੇ ਐਲਾਨ ਨੇ ਰਾਜਸੀ ਲੀਡਰਾ ਨੂੰ ਜਰੂਰ ਬਚਾ ਦਿਤਾ ਹੈ ਕਿਓੁਕਿ ਇਸ ਨੇ ਸ਼ਰਾਬ ਛਡਣ ਦੀ ਗਲ ਸਮੇ ਇਹ ਕਿਹਾ ਸੀ ਕਿ ਓੁਹ ਕਲਾਕਾਰ ਹੁੰਦੇ ਹੋਏ ਅਜਿਹਾ ਕਰ ਲੈਦੇ ਸਨ ਤੇ ਹੁਣ ਰਾਜਸੀ ਲੀਡਰ ਹੋਣ ਕਾਰਨ ਇਸ ਨੂੰ ਛਡ ਰਹੇ ਹਨ ਇਸ ਦੇ ਨਾਲ ਹੀ ਭਗਵੰਤਮਾਨ ਨੇ ਆਪਣੀ ਮਾਤਾ ਦੀ ਇਜਤ ਵਧਾਓੁਦਿਆ ਇਹ ਵੀ ਕਿਹਾ ਕਿ ਮੇਰੀ ਮਾਤਾ ਅਕਸਰ ਮੈਨੂੰ ਇਹ ਕਹਿੰਦੀ ਹੁੰਦੀ ਸੀ ਕਿ ਟੈਲੀਵੀਜਨ ਤੇ ਤੇਰੇ ਵਾਰੇ ਸ਼ਰਾਬ ਪੀਣ ਦੀ ਚਲਦੀ ਗਲ ਮੈਨੂੰ ਚੰਗੀ ਨਹੀ ਲਗਦੀ ਇਸ ਕਰਕੇ ਮੈਨੂੰ ਸ਼ਰਾਬ ਛਡਣ ਨੂੰ ਅਕਸਰ ਹੀ ਕਹਿੰਦੀ ਸੀ ਜਿਸ ਦੇ ਅਮਲ ਕਰਦਿਆ ਆਪਣੀ ਮਾਤਾ ਦੀ ਗਲ ਨੂ ਮੰਨਦਿਆ ਇਸ ਨੂੰ ਛਡ ਰਿਹਾ ਹਾ ਇਕ ਵਡੇ ਇਕਠੇ ਵਿਚ ਭਗਵੰਤ ਮਾਨ ਵਲੋ ਇਹ ਐਲਾਨ ਕਰਨ ਦੀ ਚਰਚਾ ਸਥਾਨਕ ਮੰਡੀ ਅਤੇ ਪੂਰੇ ਇਲਾਕੇ ਦੇ ਲੋਕਾ ਦੇ ਜਵਾਨ ਤੇ ਰਹੀ।

Send this to a friend