ਸ੍ਰੀ ਮਾਛੀਵਾੜਾ ਸਾਹਿਬ, 3 ਫ਼ਰਵਰੀ (ਜਗਰੂਪ ਸਿੰਘ ਮਾਨ)- ਅਜ ਸਵੇਰੇ ਤੜਕਸਾਰ ਕਰੀਬ 6.30 ਵਜੇ ਮਾਛੀਵਾੜਾ ਨਜਦੀਕ ਗੜੀ ਦੇ ਪੁਲ ਕੋਲ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਵਿਅਕਤੀਆਂ ਦੀ ਬਹੁਤ ਹੀ ਬੁਰੇ ਤਰੀਕੇ ਨਾਲ ਮੌਕੇ ’ਤੇ ਹੀ ਮੌਤ ਹੋ ਗਈ ਤੇ ਇਕ ਛੋਟੀ ਬਚੀ ਤੇ ਉਸਦੀ ਮਾਂ ਤੇ ਨਾਨੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆ। ਇਹ ਦਰਦਨਾਕ ਮੰਜਰ ਉਸ ਸਮੇ ਵਾਪਰਿਆ ਜਦੋਂ ਗੰਗੂਵਾਲ ਦਾ ਰਹਿਣ ਵਾਲਾ ਇਹ ਪਰਿਵਾਰ ਜਿਸ ਵਿੱਚ ਅਵਤਾਰ ਸਿੰਘ ਗੋਗਾ ਉਸਦੀ ਪਤਨੀ ਹਰਪਾਲ ਕੌਰ (38) ਬੇਟੀ ਸ਼ੈਜਲੀਨ ਕੌਰ (13) ,ਸਸ ਗੁਰਮੀਤ ਕੋਰ ਤੇ ਅਵਤਾਰ ਦਾ ਦੋਸਤ ਰਿਸ਼ੀਪਾਲ (32) ਲੁਧਿਆਣਾ ਦੁਕਾਨ ਕਾਰੋਬਾਰ ਲਈ ਜੁਤੀਆ ਖਰੀਦਣ ਲੁਧਿਆਣਾ ਮਾਰਕੀਟ ਜਾ ਰਹੇ ਸਨ ਕਿ ਜਦੋ ਇਹਨਾਂ ਦੀ ਲੋਗਨ ਕਾਰ ਪੀ ਬੀ 12ਕੇ 8880 ਗੜੀ ਪੁਲ ਨਜ਼ਦੀਕ ਕੋਲ ਪਹੁੰਚੀ ਤਾਂ ਉਥੇ ਸੜਕ ਤੇ ਪਹਿਲਾਂ ਹੀ ਖੜ੍ਹੇ ਟਰਕ ਵਿਚ ਜਾ ਲਗੀ। ਇਹ ਹਾਦਸਾ ਏਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਅਵਤਾਰ ਸਿੰਘ ਤੇ ਉਸਦੇ ਦੋਸਤ ਦੀ ਮੋਕੇ ਤੇ ਹੀ ਮੋਤ ਹੋ ਗਈ ਤੇ ਉਹਨਾਂ ਦੀਆਂ ਲਾਸ਼ਾਂ ਕਾਰ ਦੇ ਮੂਹਰਲੇ ਹਿਸੇ ਵਿਚ ਫਸ ਗਈਆਂ ਤੇ ਬਾਕੀ ਸਵਾਰ ਤਿੰਨ ਜੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਮਾਛੀਵਾੜਾ ਲਿਆਂਦਾ ਗਿਆ ਤੇ ਹਾਲਤ ਨਾਜੁਕ ਦੇਖਦੇ ਹੋਏ ਲੁਧਿਆਣਾ ਸਰਕਾਰੀ ਹਸਪਤਾਲ ਭੇਜ ਦਿਤਾ ਗਿਆ। ਜਿਹਨਾਂ ਵਿਚ ਗੁਰਮੀਤ ਕੋਰ ਨੂੰ ਛਡ ਬਾਕੀ ਦੋਵਾਂ ਦੀ ਹਾਲਤ ਗੰਭੀਰ ਨਜ਼ਰ ਆ ਰਹੀ ਸੀ ਫਿਲਹਾਲ ਪਹਿਲੀ ਨਜਰ ਵਿਚ ਹਾਦਸਾ ਕਾਰ ਦੀ ਤੇਜ਼ ਰਫਤਾਰ ਦਸਿਆ ਜਾ ਰਿਹਾ ਤੇ ਇਕ ਦਮ ਧੁੰਦ ਦੀ ਚਿਟੀ ਚਾਦਰ ਵੀ ਇਸ ਦਰਦਨਾਕ ਮੰਜਰ ਦਾ ਕਾਰਨ ਬਣੀ।