May 11, 2026 10:05 pm

ਬਰਨਾਲਾ ਪੁਲਿਸ ਹੱਥ ਲੱਗੀ ਵੱਡੀ ਸਫ਼ਲਤਾ, ਅਸਲੇ ਦੀ ਦੁਕਾਨ ਲੁੱਟਣ ਵਾਲੇ ਗਿਰੋਹ ਦਾ ਪਰਦਾਫ਼ਾਸ਼

4 ਦਿਨਾਂ ’ਚ ਸੀ.ਆਈ.ਏ. ਪੁਲਿਸ ਸਮੇਤ ਤਪਾ ਪੁਲਿਸ ਨੇ ਕੀਤਾ ਗਿਰੋਹ ਨੂੰ ਕਾਬੂ

ਬਰਨਾਲਾ, 30 ਜਨਵਰੀ- 26 ਜਨਵਰੀ ਨੂੰ ਜ਼ਿਲ੍ਹਾ ਬਰਨਾਲਾ ਦੇ ਅਧੀਨ ਪੈਂਦੀ ਤਹਿਸੀਲ ਤਪਾ ਵਿਖੇ ਇੱਕ ਅਸਲੇ ਦੀ ਦੁਕਾਨ ਨੂੰ ਆਪਣੀ ਲੁੱਟ ਦਾ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਨੂੰ ਕਾਬੂ ਕਰਨ ਵਿੱਚ ਬਰਨਾਲਾ ਪੁਲਿਸ ਨੇ ਵੱਡੀ ਸਫ਼ਲਤਾ ਹਾਸਿਲ ਕੀ ਤੀ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਰਨਾਲਾ ਦੇ ਐਸ.ਐਸ.ਪੀ. ਸ.ਹਰਜੀਤ ਸਿੰਘ ਆਈ.ਪੀ.ਐਸ.ਅਤੇ ਐਸ.ਪੀ.ਡੀ. ਸ.ਸੁਖਦੇਵ ਸਿੰਘ ਵਿਰਕ ਪੀ.ਪੀ.ਐਸ. ਨੇ ਇੱਕ ਵਿਸੇਸ਼ ਕਾਨਫਰੰਸ ਦੌਰਾਨ ਇਸ ਗਿਰੋਹ ਦਾ ਖੁਲਾਸਾ ਕਰਦਿਆਂ ਦੱਸਿਆ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਤਪਾ ਵਿਖੇ ਅਸਲੇ ਦੀ ਦੁਕਾਨ ਨਾਇਬ ਆਰਮਜ਼ ਕੰਪਨੀ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਦੁਕਾਨ ਵਿੱਚੋਂ ਵੱਡੀ ਪੱਧਰ ਤੇ ਅਸਲਾ ਅਤੇ 50 ਹਜ਼ਾਰ ਦੀ ਨਗਦੀ ਚੋਰੀ ਕਰਨ ਦਾ ਮਾਮਲਾ ਦੁਕਾਨ ਮਾਲਿਕ ਸਤਿਨਾਮ ਸਿੰਘ ਪੁੱਤਰ ਨੀਲਾ ਸਿੰਘ ਨਿਵਾਸੀ ਢਿਲਵਾਂ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸਦੀ ਵੱਡੀ ਪੱਧਰ ਉਤੇ ਗੰਭੀਰਤਾ ਨਾਲ ਜਾਂਚ ਵਿੱਚ ਜੁਟੇ ਡੀ.ਐਸ.ਪੀ.ਡੀ.ਸ.ਸੁਰਜੀਤ ਸਿੰਘ ਧਨੋਆ, ਸੀ.ਆਈ.ਏ.ਸਟਾਫ਼ ਦੇ ਮੁਖੀ ਬਲਜੀਤ ਸਿੰਘ, ਥਾਣਾ ਤਪਾ ਦੇ ਐਸ.ਐਚ.ਓ.੍ਯਇੰਸਪੈਕਟਰ ਕਮਲਜੀਤ ਸਿੰਘ ਗਿੱਲ ਦੀ ਪੁਲਿਸ ਪਾਰਟੀ ਵੱਲੋਂ ਇਸ ਗਿਰੋਹ ਦੇ 4 ਮੈਂਬਰ ਲਵਪ੍ਰੀਤ ਸਿੰਘ ਉਰਫ਼ ਲਵੀ ਪੁੱਤਰ ਜਸਵੰਤ ਸਿੰਘ ਉਰਫ਼ ਗੁੰਡਾ ਨਿਵਾਸੀ ਜਿਉਂਦ, ਗੋਲੂ ਸਿੰਘ ਪੁੱਤਰ ਪਾਲ ਸਿੰਘ ਉਰਫ਼ ਪਾਲੀ ਨਿਵਾਸੀ ਗਿੱਲਾ ਵਾਲੇ ਖੂਹ ਜਿਉਂਦ, ਕਰਮਜੀਤ ਸਿੰਘ ਉਰਫ਼ ਕਰਮਾ ਪੁੱਤਰ ਗੁਰਮੇਲ ਸਿੰਘ ਨਿਵਾਸੀ ਜਿਉਂਦ, ਮਨਜੀਤ ਸਿੰਘ ਉਰਫ਼ ਮਨੀ ਪੁੱਤਰ ਬੂਟਾ ਸਿੰਘ ਨਿਵਾਸੀ ਜਿਉਂਦ ਨੂੰ ਕਾਬੂ ਕਰ ਇੰਨ੍ਹਾਂ ਪਾਸੋਂ 12 ਬੋਰ ਡੀ.ਬੀ.ਬੀ.ਐਲ.ਦੀਆਂ 05 ਗੰਨਾਂ, 12 ਬੋਰ ਐਸ.ਬੀ.ਬੀ.ਐਲ.02 ਦੀਆਂ 2 ਗੰਨਾਂ, ਪੰਪ ਐਕਸ਼ਨ ਗੰਨ 1, ਏਅਰ ਪਿਸਟਲ 2, ਕਾਰਤੂਸ 12 ਬੋਰ 60, ਕਾਰਤੂਸ ਰਿਵਾਲਵਰ 32 ਬੋਰ, ਕਾਰਤੂਸ ਪਿਸਟਲ 32 ਬੋਰ, ਕਾਰਤੂਸ 22 ਬੋਰ ਦੇ 50, ਕਿਟ ਜਿਸ ਵਿੱਚ ਸਰੀਆ ਮੋੜਨ ਵਾਲੀ ਛੋਟੀ ਵੱਡੀ ਡਾਈ 2, ਲੋਹਾ ਰਾੜ ਚੈਨ ਵਾਲੀ ਇੱਕ, ਪਾੜ ਲਾਉਣ ਲਈ ਲੋਹੇ ਦੀ ਤਿਆਰ ਕੀਤੇ ਜੰਤਰ 2, ਹੱਥਾਂ ਦੇ ਦਸਤਾਨੇ 8, ਪੇਚਕਸ ਵੱਡਾ 1, ਹਥੌੜੀਆਂ 2 ਬਰਾਮਦ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਗਿਰੋਹ ਕੋਲੋਂ 2 ਚੋਰੀ ਦੇ ਮੋਟਰਸਾਇਕਲ ਸਮੇਤ 15 ਹਜ਼ਾਰ ਦੀ ਨਗਦੀ ਵੀ ਬਰਾਮਦ ਕਰ ਲਈ ਗਈ ਹੈ, ਪਰ ਇੰਨ੍ਹਾਂ ਦਾ ਇੱਕ ਮੁੱਖ ਸਰਗਨਾ ਦੋਸ਼ੀ ਜਸਪਾਲ ਸਿੰਘ ਉਰਫ਼ ਜੱਸੀ ਪੁੱਤਰ ਭਗਵੰਤ ਸਿੰਘ ਨਿਵਾਸੀ ਜੈਂਦ ਅਜੇ ਕਾਬੂ ਕਰਨਾ ਬਾਕੀ ਹੈ। ਜਿਸਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿੰਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਉਨ੍ਹਾ ਦੱਸਿਆ ਕਿ ਇੰਨ੍ਹਾਂ ਦੋਸ਼ੀਆਂ ਦਾ ਇਸ ਵਾਰਦਾਤ ਨੂੰ ਅੰਜਾਮ ਦੇਣ ਦਾ ਮੁੱਖ ਉਦੇਸ਼ ਆਪਣੀਆਂ ਲੁੱਟਾਂ ਨੂੰ ਅੰਜਾਮ ਦੇਣ ਲਈ ਅਸਲੇ ਦੀ ਲੋੜ ਦੱਸੀ ਜਾ ਰਹੀ ਹੈ। ਇੰਨ੍ਹਾਂ ਲੁਟੇਰਿਆਂ ਵੱਲੋਂ ਸੜਕਾਂ ਤੇ ਖੜ੍ਹ ਗੱਡੀਆਂ ਸਮੇਤ ਹੋਰ ਲੁੱਟਪਾਟ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦਾ ਇਰਾਦਾ ਸੀ। ਕਾਬੂ ਕੀਤੇ 4 ਦੋਸ਼ੀਆਂ ਨੂੰ ਕਾਬੂ ਕਰ ਮਾਣਯੋਗ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਿਲ ਕੀਤਾ ਗਿਆ ਹੈ ਤਾਂ ਜੋ ਇੰਨਾਂ ਤੋਂ ਬਾਕੀ ਦਾ ਰਹਿੰਦਾ ਅਸਲਾ ਅਤੇ ਹੋਰ ਸਮਾਨ ਬਰਾਮਦ ਕਰਨ ਵਿੱਚ ਗੰਭੀਰਤਾ ਨਾਲ ਹੋਰ ਜਾਂਚ ਕੀਤੀ ਜਾ ਸਕੇ। ਇਸ ਮੌਕੇ ਡੀ.ਐਸ.ਪੀ.ਰਾਜੇਸ਼ ਕੁਮਾਰ ਛਿੱਬਰ, ਥਾਣਾ ਤਪਾ ਦੇ ਡੀ.ਐਸ.ਪੀ.ਤੇਜਿੰਦਰ ਸਿੰਘ ਅਤੇ ਸੀ.ਆਈ.ਏ.ਸਟਾਫ਼ ਦੇ ਸਬ ਇੰਸਪੈਕਟਰ ਰਣਧੀਰ ਸਿੰਘ, ਏ.ਐਸ.ਆਈ.ਗੁਰਬਚਨ ਸਿੰਘ, ਥਾਣਾ ਧਨੌਲਾ ਦੇ ਮੁਖੀ ਜਗਜੀਤ ਸਿੰਘ, ਐਸ.ਐਸ.ਪੀ.ਰੀਡਰ ਬਾਰਾ ਸਿੰਘ, ਐਸ.ਪੀ.ਡੀ.ਰੀਡਰ ਮਲਕੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਹਾਜ਼ਰ ਸੀ।

Send this to a friend