May 12, 2026 12:46 am

ਪੰਜਾਬੀ ਏਕਤਾ ਪਾਰਟੀ ਹਮਖਿਆਲੀ ਪਾਰਟੀਆਂ ਨਾਲ ਲੋਕ ਸਭਾ ਚੋਣਾਂ ਲੜੇਗੀ : ਖਹਿਰਾ

ਕਰੀਬ 50 ਫੀਸਦੀ ਲੋਕ ਸਭਾ ਸੀਟਾਂ ਲਈ ਹਮਖਿਆਲੀ ਪਾਰਟੀਆਂ ਤੋ ਬਣੀ ਆਪਸੀ ਸਹਿਮਤੀ

ਸਮਾਣਾ, 29 ਜਨਵਰੀ (ਪ੍ਰੇਮ ਵਧਵਾ)- ਪੰਜਾਬ ਏਕਤਾ ਪਾਰਟੀ ਮੁੱਖ ਸੁਖਪਾਲ ਸਿੰਘ ਖਹਿਰਾ ਦੀ ਤਰ੍ਹਾਂ ਅਗਾਮੀ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਦੇ ਸਮਾਣਾ ਵਿਚ ਇਕ ਵਿਸਾਲ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਰਾਜਨਿਤੀ ਇਕ ਧੰਦਾ ਬਣ ਕੇ ਰਿਹ ਗਈ ਅਤੇ ਹਰੇਕ ਪਾਰਟੀਆਂ ਪੈਸੇਵਾਲਿਆ ਦੀ ਗੁਲਾਮ ਬਣ ਕੇ ਰਹਿ ਗਈ ਹੈ ਕਿਸੇ ਵੀ ਪਾਰਟੀ ਦੇ ਵਰਕਰ ਦੀ ਕੋਈ ਕਦਰ ਕੀਮਤ ਨਹੀ ਹੈ ਅਤੇ ਪਾਰਟੀ ਵਰਕਰ ਦਲ ਬਦਲ ਕਰਨ ਲਈ ਮਜਬੂਰ ਹੋ ਰਹੇ ਹਨ ਜਿਸਦੀ ਤਾਜਾ ਮਿਸਾਲ ਸਮਾਣਾ ਦੇ ਸਰਗਰਮ ਕਾਂਗਰਸ ਨੇਤਾ ਅਤੇ ਸਾਬਕਾ ਮੁੱਖਮੰਤਰੀ ਰਾਜਿੰਦਰ ਕੌਰ ਭੱਠਲ ਦੇ ਓ. ਐਸ. ਡੀ. ਰਹਿ ਚੁੱਕੇ ਰਛਪਾਲ ਸਿੰਘ ਜੋੜਾਮਾਜਰਾ ਤੋ ਮਿਲਦੀ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਬਿਨਾ ਕਿਸੇ ਸਵਾਰਥ ਤੇ ਕਾਂਗਰਸ ਪਾਰਟੀ ਦੀ ਸੇਵਾ ਵਿਚ ਲਗਾ ਦਿੱਤਾ ਪ੍ਰੰਤੂ ਇਸਦੇ ਬਦਲੇ ਉਨ੍ਹਾਂ ਨੂੰ ਪਾਰਟੀ ਦੁਆਰਾ ਉਨ੍ਹਾਂ ਨੂੰ ਮਾਨ ਸਨਮਾਨ ਨਹੀ ਦਿੱਤਾ ਗਿਆ ਜਿਸਦੇ ਚਲਦੇ ਰਛਪਾਲ ਸਿੰਘ ਜੋੜਾਮਾਜਰਾ ਦੁਆਰਾ ਕਾਂਗਰਸ ਨੁੰ ਅਲਵਿਦਾ ਕਰ ਪੰਜਾਬੀ ਏਕਤਾ ਪਾਰਟੀ ਦਾ ਦਾਮਨ ਥਾਮ ਲਿਆ ਉਨ੍ਹਾਂ ਨੇ ਕਿਹਾ ਪੰਜਾਬੀ ਏਕਤਾ ਪਾਰਟੀ ਵਿੱਚ ਵਰਕਰ ਨੁੰ ਪੂਰਾ ਮਾਨ ਸਨਮਾਨ ਦਿੱਤਾ ਜਾਂਦਾ ਹੈ ਖਹਿਰਾ ਨੇ ਰਛਪਾਲ ਸਿੰਘ ਜੋੜਾਮਾਜਰਾ ਨੁੰ ਪਾਰਟੀ ਦਾ ਜ਼ਿਲ੍ਹਾ ਜਰਨਲ ਸਕੱਤਰ ਨਿਯੁਕਤ ਕਰਨ ਦਾ ਏਲਾਨ ਕੀਤਾ ਵਰਕਰਾਂ ਨਾਲ ਗੱਲ ਕਰਨ ਤੇ ਅਗਾਮੀ ਲੋਕ ਸਭਾ ਚੋਣਾਂ ਸਬੰਧੀ ਚਰਚਾ ਕਰਦੇ ਹੋਏ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਦੀ ਤਰਕੀ ਲਈ ਸਾਂਸਦ ਧਰਮਵੀਰ ਗਾਂਧੀ, ਬਸਪਾ, ਬੈਸ ਬੰਧੂਆਂ, ਟਕਸਾਲੀ ਅਕਾਲੀ ਨੇਤਾ ਬ੍ਰਹਮਪੂਰਾ ਅਤੇ ਆਦਿ ਹਮਖਿਆਲੀ ਪਰਟੀਆਂ ਤੋ ਸਾਂਠ ਗਾਂਠ ਤੇ ਚੋਣਾਂ ਲੜੇਗੀ ਜਿਸ ਸਬੰਧੀ 50 ਪ੍ਰਤੀਸ਼ਤ ਲੋਕ ਸਭਾ ਸੀਟਾਂ ਨੂੰ ਆਪਸੀ ਸਹਿਮਤੀ ਬਣ ਚੁੱਕੀ ਹੈ ਅਕਾਲੀ ਦਲ ਨੂੰ ਕਰੜੇ ਹੱਥੀ ਲਿਅਦਿਆਂ ਕਿਹਾ ਕਿ ਅਕਾਲੀ ਦਲ ਨੇ ਪੰਥ ਅਤੇ ਗੰਥ ਨਾਲ ਧੌਖਾ ਕੀਤਾ ਹੈ ਬਰਗਾੜੀ, ਬਾਈਬਲ ਕਲਾਂ ਅਤੇ ਕਈ ਜਗਾਂ ਤੇ ਗੁਰੂ ਗੰਥ ਸਾਹਿਬ ਦੀ ਬੇਅਦਬੀ ਲਈ ਅਕਾਲੀ ਦਲ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਦੱਸਿਆ ਅਤੇ ਸਾਬਕਾ ਐਸ. ਐਸ. ਪੀ. ਚਰਨਜੀਤ ਸ਼ਰਮਾ ਨੂੰ ਹਿਰਾਸਤ ਵਿੱਚ ਲਿਏ ਜਾਣ ਦੀ ਪ੍ਰਸ਼ਸ਼ਾ ਵਿਚ ਕਿਹਾ ਕਿ ਜਾਂਚ ਜੰਸ਼ੀਆਂ ਦੀ ਗੰਭੀਰਤਾਂ ਨਾਲ ਜਾਂਚ ਕਰਕੇ ਇਸ ਮਾਮਲੇ ਚ ਦੋਸ਼ੀਆਂ ਨੂੰ ਆਪ ਜਨਤਾ ਦੇ ਸਾਹਮਣੇ ਲਿਆਦਾ ਜਾਵੇਂ। ਇਸ ਮੌਕੇ ਤੇ ਪਲਵਿੰਦਰ ਕੌਰ ਹਰਿਆਓ, ਯੂਥ ਪ੍ਰਧਾਨ ਦਵਿੰਦਰ ਸਿੰਘ, ਹਰਦੀਪ ਸਿੰਘ ਪਠਾਨਮਾਜਰਾ, ਹਰਪ੍ਰੀਤ ਬਾਜਵਾ ਅਤੇ ਮਿਸ਼ ਟਿਵਾਨਾ ਆਦਿ ਹਾਜ਼ਰ ਸਨ

Send this to a friend