May 12, 2026 12:45 am

ਜੀ.ਐਸ.ਡੀ.ਯੂ. ਲੱਧੇਵਾਲੀ ਕੈਂਪਸ ’ਚ ਅਖ਼ਬਾਰ ਦਿਹਾੜਾ ਮਨਾਇਆ

ਜਲੰਧਰ, 29 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਜਲੰਧਰ ਵਿਖੇ ਭਾਰਤੀ ਅਖਬਾਰ ਦਿਹਾੜਾ ਮਨਾਇਆ ਗਿਆ,ਜਿਸ ਦਾ ਵਿਸ਼ਾ ‘ਪੱਤਰਕਾਰੀ ਦੇ ਸਮਾਜਿਕ ਸਰੋਕਾਰ ਰੱਖਿਆ ਗਿਆ,ਇਸ ਵਿਸ਼ੇ ਉਪਰ ਉਘੇ ਪੱਤਰਕਾਰ ਜਤਿੰਦਰ ਪੰਨੂ(ਸੰਪਾਦਕ ਨਵਾ ਜ਼ਮਾਨਾ), ਡਾ. ਲਖਵਿੰਦਰ ਸਿੰਘ ਜੋਹਲ, ਪ੍ਰਧਾਨ ਪ੍ਰੈਸ ਕਲੱਬ ਜਲੰਧਰ ਅਤੇ ਸਤਨਾਮ ਮਾਣਕ (ਕਾਰਜਕਾਰੀ ਸੰਪਾਦਕ, ਪ੍ਰਧਾਨ, ਪੰਜਾਬੀ ਜਾਗ੍ਰਿਤੀ ਮੰਚ) ਨੇ ਆਪਣੇ ਵਿਚਾਰ ਸਾਝੇ ਕੀਤੇ। ਜੌਹਲ ਨੇ ਕਿਹਾ ਸ਼ਬਦ ਇੱਕ ਮਹਾਨ ਚੀਜ਼ ਹੈ। ਇਸ ਨੂੰ ਸਹੀ ਢੰਗ ਨਾਲ ਵਰਤ ਕੇ ਦੁਨੀਆ ਬਦਲ਼ੀ ਜਾ ਸਕਦੀ ਹੈ। ਉਹਨਾ ਵਿਦਿਆਰਥੀਆ ਨੂੰ ਕਿਹਾ ਕਿ ਸਮੇ ਦਾ ਹਾਣੀ ਬਣਾਉਣ ਲਈ ਅਖਬਾਰ ਬੁਹਤ ਵੱਡਾ ਰੋਲ ਅਦਾ ਕਰਦੀ ਹੈ, ਸਤਨਾਮ ਮਾਣਕ ਨੇ ਆਪਣੇ ਵਿਚਾਰਾ ਰਾਹੀ ਵਿਦਿਆਰਥੀਆਂ ਨੁੰ ਕਿਹਾ ਜ਼ਿੰਦਗੀ ਵਿੱਚ ਹਰ ਇਨਸਾਨ ਧੰਨ ਕਮਾਉਣਾ ਚਾਹੁੰਦਾ ਹੈ ਪਰ ਸਭ ਤੋ ਮੱਹਤਪੂਰਣ ਧੰਨ ਗਿਆਨ ਹੈ ਅਤੇ ਅਖਬਾਰ ਦੇ ਆਰਟੀਕਲ, ਐਡੀਟੋਰੀਅਲ ਸਮੇਟੀ ਬੈਠੇ ਹਨ, ਜੇਕਰ ਕੋਈ ਵਿਦਿਆਰਥੀ ਇਹਨਾ ਨੂੰ ਰੋਜ਼ਾਨਾ ਪੜਦਾ ਹੈ ਤਾ ਉਹ ਚੰਗੀ ਧਾਰਨੀ ਦਾ ਮਾਲਕ ਬਣਦਾ ਹੈ। ਸ੍ਰੀ ਜਤਿੰਦਰ ਪੱਨੂੰ ਨੇ ਕਿਹਾ ਮੁਨੱਖਤਾ ਦਾ ਇਤਿਹਾਸ ਬੁਹਤ ਪੁਰਾਣਾ ਹੈ, ਜਾਣਕਾਰੀ ਜਾਨੀ ਖਬਰ ਇਸ ਦੀ ਸਭ ਤੋ ਮੱਹਤਪੂਰਣ ਕੜੀ ਹੈ, ਅੱਜ ਦਾ ਮਨੁੱਖ ਸਮਾਜ ਅਤੇ ਸਮਾਜਿਕਤਾ ਤੋ ਬੁਹੱਤ ਦੂਰ, ਇਸ ਵੱਖ-ਵੱਖ ਧਰਮਾ ਦੇ ਦੇਸ਼ ਵਿੱਚ ਇਨਸਾਨੀਅਤ ਧਰਮ ਸਭ ਤੋਂ ਪਿੱਛੇ ਰਹਿ ਗਿਆ ਇਸ ਮੌਕੇ ਡਾ. ਨਮਰਤਾ ਜੋਸ਼ੀ, ਮੁੱਖੀ, ਜਨ ਸੰਚਾਰ ਅਤੇ ਪੱਤਰਕਾਰੀ, ਗੁਰੁ ਨਾਨਕ ਦੇਵ ਯੂਨੀਵਰਸਿਟੀ ਰਿਜ਼ਨਲ ਕੈਂਪਸ, ਜਲੰਧਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੈਂਟਰਲ ਯੂਨੀਵਰਸਟੀ ਆਫ ਪੰਜਾਬ, ਬਠਿੰਡਾ ਤੋ ਸਹਾਇਕ ਪ੍ਰੋਫੈਸਰ ਰੂਬਲ ਕਨੌਜੀਆ ਵੱਲੋ ਫੇਕ ਨਿਊਜ਼ ਉਪਰ ਵਰਕਸ਼ਾਪ ਵੀ ਲਗਾਈ ਗਈ। ਪ੍ਰੌਫੈਸਰ (ਡਾ.) ਕਮਲੇਸ਼ ਸਿੰਘ ਦੁੱਗਲ ਨੇ ਇਸ ਮੌਕੇ ਅਖਬਾਰੀ ਦਿਵਸ ਦੀ ਮੱਹਤਤਾ ਦੱਸਦਿਆ ਵਿਦਿਆਰਥੀਆਂ ਨੂੰ ਰੋਜ਼ਾਨਾ ਅਖਬਾਰ ਪੜ੍ਹਨ ਦੀ ਅਪੀਲ ਕੀਤੀ। ਅੰਤ ਵਿੱਚ ਮਨਜੀਤ ਸਿੰਘ ਢੱਲ ਨੇ ਆਏ ਹੋਏ ਮਹਮਾਨਾ ਦਾ ਧੰਨਵਾਦ ਕੀਤਾ, ਇਸ ਮੌਕੇ ਡਾ. ਜਗਦੀਪ ਗੁਲਾਟੀ ,ਡਾ. ਆਸ਼ੀਸ਼ ਅਰੋੜਾ, ਡਾ. ਟੀ ਐਸ ਬੱਗਾ ਅਤੇ ਪ੍ਰੋ. ਸੀ ਕੇ ਮਹਾਜਨ ਅਤੇ ਸਾਰੇ ਸਟਾਫ ਉਚੇਚੇ ਤੌਰ ਤੇ ਹਾਜ਼ਰ ਸਨ।

Send this to a friend