May 12, 2026 12:46 am

ਹਰਵੀਰ ਸਿੰਘ ਢੀਂਡਸਾ ਦੇ ਸਨਮਾਨ ’ਤੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਖ਼ੁਸ਼ੀ ਦਾ ਪ੍ਰਗਟਾਵਾ

ਅਮਰਗੜ੍ਹ 29 ਜਨਵਰੀ (ਸੁਖਵਿੰਦਰ ਸਿੰਘ ਅਟਵਾਲ) ਕਾਫ਼ੀ ਲੰਮੇਂ ਸਮੇਂ ਤੋਂ ਸਮਾਜਸੇਵਾ ਦੇ ਖੇਤਰ ਨਾਲ਼ ਜੁੜੇ ਮਿੱਠ ਬੋਲੜੇ ’ਤੇ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਸਮਾਜਸੇਵੀ ਪਟਵਾਰੀ ਹਰਵੀਰ ਸਿੰਘ ਢੀਂਡਸਾ ਦੁਆਰਾ ਸਮਾਜਸੇਵਾ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ’ਤੇ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ਼ ਆਪਣੀ ਡਿਊਟੀ ਨਿਭਾਉਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਪ੍ਰਮਾਣ ਪੱਤਰ ਡਿਪਟੀ ਕਮਿਸ਼ਨਰ ਸ੍ਰੀ ਘਣਸਿਆਮ ਥੋਰੀ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਦੀ ਹਾਜ਼ਰੀ ਵਿੱਚ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸ਼ਿੰਗਲਾ ਵੱਲੋਂ ਭੇਂਟ ਕੀਤਾ ਗਿਆ।ਪਟਵਾਰੀ ਹਰਵੀਰ ਸਿੰਘ ਢੀਂਡਸਾ ਨੂੰ ਮਿਲੇ ਇਸ ਮਾਣ-ਸਨਮਾਨ ਲਈ ’ਦਾ ਰੈਵੀਨਿਉ ਪਟਵਾਰ ਯੂਨੀਅਨ’ ਦੇ ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ, ਮੀਰੀ-ਪੀਰੀ ਸਪੋਰਟਸ ਕਲੱਬ ਦੇ ਸਮੂਹ ਅਹੁਦੇਦਾਰਾਂ, ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫ਼ੇਅਰ ਅਤੇ ਸਪੋਰਟਸ ਕਲੱਬ (ਰਜਿ:) ਬਾਠਾਂ ਦੇ ਚੇਅਰਮੈਨ ਸੁਖਵਿੰਦਰ ਸਿੰਘ ਅਟਵਾਲ ਅਤੇ ਨੰਬਰਦਾਰ ਯੂਨੀਅਨ ਦੇ ਪ੍ਰੈਸ ਸਕੱਤਰ ਗੁਰਬਾਜ਼ ਸਿੰਘ ਬੈਨੀਪਾਲ ਸਮੇਤ ਇਲਾਕੇ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ. ਢੀਂਡਸਾ ਨੂੰ ਮਿਲੇ ਇਸ ਮਾਣ-ਸਨਮਾਨ ਲਈ ਜਿੱਥੇ ਅਥਾਹ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ ਉਥੇ ਹੀ ਉਨ੍ਹਾਂ ਪਟਵਾਰੀ ਹਰਵੀਰ ਸਿੰਘ ਢੀਂਡਸਾ ਵੱਲੋਂ ਕੀਤੇ ਜਾਂਦੇ ਸਮਾਜਸੇਵੀ ਕੰਮਾਂ ਦੀ ਭਰਭੂਰ ਸਲਾਘਾ ਕਰਦਿਆਂ ਉਨ੍ਹਾ ਨੂੰ ਮੁਬਾਰਕਬਾਦ ਦਿੱਤੀ ਹੈ।

Send this to a friend