Skip to content
Independent perspectives. Global stories.
BREAKING

ਮਾਮਲਾ ਰਾਏਕੇ ਕਲਾਂ ਗੁਰਦੁਆਰਾ ਸਾਹਿਬ ਦਾ ਸੰਤ ਦਾਦੂਵਾਲ ਦੇ ਵਿਰੋਧੀਆਂ ਦੀ ਅਪੀਲ ਖ਼ਾਰਜ

Share this story

ਬਠਿੰਡਾ, 17 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਪਿੰਡ ਰਾਏਕੇ ਕਲਾਂ ਗੁਰਦੁਆਰਾ ਦਾ ਵਿਵਾਦ ਸੁਲਝਦਾ ਨਜ਼ਰ ਆ ਰਿਹਾ ਹੈ ਜਿਕਰਯੋਗ ਹੈ ਕਿ ਪਿੰਡ ਰਾਏਕੇ ਕਲਾ ਦੇ ਗੁਰਦੁਆਰੇ ਦੀ ਪ੍ਰਬੰਧਕ ਸੇਵਾ ਮਈ 2011 ਵਿਚ ਗੁਰਦੁਆਰਾ ਪ੍ਰਬੰਧਕ ਕਮੇਂਟੀ ਨਗਰ ਪੰਚਾਇਤ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਨੇ ਬਕਾਇਦਾ ਲਿਖਤੀ ਰੂਪ ਵਿਚ ਸੰਗਤ ਦੇ ਭਰੇ ਇੱਕਠ ਵਿਚ ਪ੍ਰਸਿੱਧ ਸਿੱਖ ਪ੍ਰਚਾਰਿਕ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬ ਵਾਲਿਆਂ ਨੂੰ ਸੌਂਪ ਦਿੱਤੀ ਸੀ ਜਿਸ ਦੀ ਕਾਰਸੇਵਾ ਸੰਤ ਦਾਦੂ ਸਾਹਿਬ ਦੀ ਦੇਖ-ਰੇਖ ਵਿਚ ਚੱਲ ਰਹੀ ਸੀ ।
baba ji
ਜੋ ਬਹੁਤ ਚੰਗੇ ਤਰੀਕੇ ਨਾ ਲ ਚਲਾ ਰਹੇ ਸਨ ਜੋ ਗੁਰਦੁਆਰਾ ਸਾਹਿਬ ਵਿਚ ਗੁਰਮਿਤ ਨਿੱਤ ਨੇਮ ਦੇ ਨਾਲ ਨਾਲ ਮਹੀਨਾ ਵਾਰ ਗੁਰਮਤਿ ਸਮਾਗਮ ਵੀ ਕੀਤਾ ਜਾਦਾ ਸੀ ਅਤੇ ਗੁਰੂਘਰ ਦੀ ਆਮਦਨ ਅਤੇ ਗੋਲਕ ਜ਼ਮੀਨ ਦੀ ਆਮਦਨ ਗੁਰਦੁਆਰਾ ਪ੍ਰਬੰਧਾਂ ਉਪਰ ਹੀ ਖ਼ਰਚ ਕੀਤਾ ਜਾਦਾ ਸੀ ਜਿਸ ਵੇਲੇ ਤੋਂ ਸੰਤ ਦਾਦੂ ਵਾਲ ਸਾਹਿਬ ਨ ਸੇਵਾ ਸੰਭਾਲੀ ਸੀ ਉਸ ਵੇਲੇ ਤੋਂ ਹੀ ਡੇਰਾ ਵਾਦੀ ਤੇ ਪਾਖੰਡੀ ਲੋਕ ਖ਼ਾਰ ਖਾਂਦੇ ਸਨ ਦੋ ਸਾਲ ਬਾਅਦ ਮਾਰਚ 2013 ਨੂੰ ਡੇਰਾ ਸਰਸਾ ਦੇ ਲੋਕਾਂ ਨੇ ਪਿੰਡ ਦੇ ਹੀ ਕੁਝ ਬੰਦਿਆਂ ਨੂੰ ਅੱਗੇ ਲਾ ਕੇ ਸੰਤ ਦਾਦੂ ਵਾਲ ਤੋਂ ਪ੍ਰਬੰਧ ਖੋਹਣ ਲਈ ਘਾੜਤਾਂ ਘਾੜਨ ਲੱਗੇ ।ਜਿਸ ਦੀ ਖ਼ਬਰ ਮਿਲਦਿਆਂ ਹੀ ਸੰਤ ਦਾਦੂਵਾਲ ਨੇ ਸਟੇਟਸ਼-ਕੋ ਵਾਸਤੇ ਮਾਨਯੋਗ ਅਦਾਲਤ ਵਿਚ ਕੇਸ ਤਹਿ ਕੀਤਾ ਜਿਸ ਤੇ ਮਾਨਯੋਗ ਅਦਾਲਤ ਨੇ ਸਟਟੇਸ਼-ਕੋ ਜਾਰੀ ਕੀਤਾ ਜਿਸ ਦੇ ਬਾਵਜੂਦ ਬਠਿੰਡਾ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਡੇਰਾ ਸਮੱਰਥਕਾਂ ਅਤੇ ਸੁਆਰਥੀ ਲੋਕਾਂ ਦੇ ਕਹਿਣ ਤੇ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਜਬਰਦਸਤੀ ਗੁਰਦੁਆਰਾ ਸਾਹਿਬ ਵਿਚ ਪੁਲਿਸ ਵਾੜ ਕੇ ਸੰਤ ਦਾਦੂਵਾਲ ਦੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਕੇ ਡੇਰਾ ਸਮਰੱਥਕਾਂ ਦਾ ਕਬਜਾ ਕਰਵਾ ਦਿੱਤਾ ਜਿਹੜੇ ਅੱਜ ਵੀ ਆਪਣੇ ਗਲਾਂ ਦੇ ਵਿਚ ਡੇਰਾ ਸਰਸਾ ਦੇ ਲੌਕਟ ਪਾ ਕੇ ਗੁਰਦੁਆਰਾ ਵਿਚ ਕਾਬਜ ਹੋਏ ਜਿੰਨ੍ਹਾਂ ਨੂੰ ਪੂਰਨ ਸਰਕਾਰ ਦੀ ਸਹਿਮਤੀ ਹੈ ਅਤੇ ਡੇਰਾ ਸਮੱਰਥਕਾਂ ਅਤੇ ਕੁਝ ਪਿੰਡ ਦੇ ਬੰਦਿਆਂ ਨੇ ਅਦਾਲਤ ਵਿਚ ਅਪੀਲ ਕੀਤੀ ਕਿ ਸੰਤ ਦਾਦੂਵਾਲ ਦਾ ਗੁਰਦੁਆਰਾ ਨਾਲ ਕਦੇ ਕੋਈ ਲੈਣਾ-ਦੇਣਾ ਨਹੀ ਹੈ ਜਿਸ ‘ਤੇ ਕਈ ਤਰੀਕਾਂ ਤੋ ਬਾਅਦ ਮਾਨਯੋਗ ਅਦਾਲਤ ਨੇ ਸੁਣਵਾਈ ਕਰਦਿਆਂ ਸੰਤ ਦਾਦੂਵਾਲ ਨੂੰ ਪ੍ਰਬੰਧਕੀ ਧਿਰ ਮੰਨ ਲਿਆ ਅਤੇ ਵਿਰੋਧੀਆਂ ਦੀ ਅਪੀਲ ਖ਼ਾਰਜ਼ ਕਰ ਦਿੱਤੀ ਅਤੇ  ਤਾਰੀਕ ਅੱਗੇ ਪਾ ਦਿੱਤੀ। ਗੁਰਦੁਆਰਾ ਸਾਹਿਬ ਦੀ ਕਹਾਣੀ ਤੱਥਾਂ ਦੀ ਜਬਾਨੀ- ਇਸ ਗੁਰਦੁਆਰਾ ਸਾਹਿਬ ਬਾਰੇ ਉਘੇ ਵਕੀਲ ਜੋਪਿੰਦਰਪਾਲ ਸਿੰਘ ਬਰਾੜ ਨੇ ਪੰਜਾਬ ਟÎਾਇਮਜ਼ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦੀ ਸਾਭ-ਸੰਭਾਲ ਕਰਨ ਲਈ ਮਿਤੀ 28/12/2009 ਨੂੰ ਰਾਏਕੇ ਕਲਾਂ ਦੇ ਲੋਕਾਂ ਨੇ ਇਕਬਾਲ ਸਿੰਘ ਪ੍ਰਧਾਨ ਦੀ ਰਹਿਨਨੁਮਾਈ ਹੇਠ ਇੱਕ ਕਮੇਂਟੀ ਬਣਾਈ ਗਈ ਜਿਸ ਕਮੇਂਟੀ ਨੂੰ ਸੰਤ ਬਾਬਾ ਬਲਜੀਤ ਸਿੰਘ ਨੂੰ ਮਤਾ ਪਾਸ  ਕਰਕੇ ਇਸ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਾਉਣ ਲਈ ਬੇਨਤੀ ਕੀਤੀ ਜਿਸ ਨੂੰ ਪ੍ਰਵਾਨ ਕਰਦੇ ਹੋਏ ਸੰਤ ਬਾਬਾ ਬਲਜੀ ਤ ਸਿੰਘ ਦਾਦੂਵਾਲ ਨੇ ਮਿਤੀ 19/05/2011 ਅਤੇ 20/05/2011 ਨੂੰ ਸੰਗਤਾਂ ਦੀ ਭਾਰੀ ਗਿਣਤੀ ਵਿਚ ਦੀਵਾਨ ਸਜਾਏ ਇਸੇ ਹੀ ਦਿਨ ਕਮੇਂਟੀ ਵਲੋਂ ਇੱਕ ਹੋਰ ਮਤਾ ਪਾ ਕੇ ਸੰਤ ਬਾਬਾ ਬਲਜੀਤ ਸਿੰਘ ਨੂੰ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਦਾ ਜਿੰਮਾ ਦੇ ਦਿੱਤਾ। ਤਕਰੀਬਨ ਦੋ ਸਾਲ ਸੰਤ ਬਾਬਾ ਬਲਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਅਤੇ ਸੇਵਾ ਕੀਤੀ ਜੋ ਕੁਝ ਲੋਕਾਂ ਨੂੰ ਰਾਸ ਨਾ ਆÂਂੀ ਅਤੇ ਸਾਬਕਾ ਸ਼੍ਰੋਮਣੀ ਕਮੇਂਟੀ ਮੈਂਬਰ ਹਰਨੇਕ ਸਿੰਘ ਦੇ ਨਾਲ ਮਿਲ ਕੇ ਦਖ਼ਲ ਅੰਦਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਖ਼ਿਲਾਫ ਸੰਤ ਬਾਬਾ ਬਲਜੀਤ ਸਿੰਘ ਨੇ ਮਿਤੀ 20/03/2013 ਨੂੰ ਅਦਾਲਤ ਵਿਚ ਦਾਅਵਾ ਕਰ ਦਿੱਤਾ ਜਿਸ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਅਦਾਲਤ ਨੇ ਮਿਤੀ 21/03/13 ਨੂੰ ਸਟੇਟਸ਼-ਕੋ ਕਰ ਦਿੱਤਾ ਅਤੇ ਸੰਤਾਂ ਨੇ ਇਸ ਸਟੇਟਸ਼-ਕੋ ਦੀ ਕਾਪੀ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਦੇ ਦਿੱਤੀ ਅਤੇ ਵਿਰੋਧੀ ਲੋਕਾਂ ਦੇ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਸਾਬਕਾ ਸ਼੍ਰੋਮਣੀ ਕਮੇਂਟੀ  ਮੈਂਬਰ  ਦੀ ਸਰਕਾਰੀ ਪਹੁੰਚ ਹੋਣ ਕਾਰਨ ਇਸ ਦੇ ਖ਼ਿਲਾਫ ਕੋਈ ਕਾਰਵਾਈ ਨਾ ਹੋਈ ਜਿਸ ਤੇ ਸੰਤ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇੱਕ ਅਰਜ਼ੀ ਹਾਈਕੋਰਟ ਵਿਚ ਦਾਇਰ ਕਰ ਦਿੱਤੀ ।ਇਸ ਤੋਂ ਬਾਅਦ ਸਾਬਕਾ ਸ਼੍ਰੋਮਣੀ ਕਮੇਂਟੀ ਮੈਂਬਰ ਹਰਨੇਕ ਸਿੰਘ ਨੇ ਮਿਤੀ 11/04/13 ਨੂੰ ਬਠਿੰਡਾ ਅਦਾਲਤ ਦੇ ਵਿਚ ਮਾਨਯੋਗ ਜੱਜ ਹਰਿੰਦਰ ਕੌਰ ਸਿੱਧੂ ਦੇ  ਅਰਜ਼ੀ ਦਿੱਤੀ ਕਿ ਸੰਤ ਬਾਬਾ ਬਲਜੀਤ ਸਿੰਘ ਦਾ ਗੁਰਦੁਆਰਾ ਸਾਹਿਬ ਨਾਲ ਕੋਈ ਵਾਸਤਾ ਨਹੀ ਹੈ ਪਰ ਮਾਨਯੋਗ ਅਦਾਲਤ ਨੇ ਹਰਨੇਕ ਸਿੰਘ ਦੀ ਅਰਜ਼ੀ ਖ਼ਾਰਿਜ ਕਰ ਦਿੱਤੀ ਜਿਸ ਨਾਲ ਆਮ ਲੋਕਾਂ ਵਿਚ ਸੰਤਾਂ ਦੀ ਜਿੱਤ ਅਤੇ ਵਿਰੋਧੀਆਂ ਦੀ ਹਾਰ ਮੰਨਿਆ ਜਾ ਰਿਹਾ ਹੈ।

WRITTEN BY