ਨਾਭਾ, 28 ਜਨਵਰੀ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਪੰਜਾਬ ਵਿਚ ਅਵਾਰਾ ਕੁਤਿਆ ਦੇ ਨੋਚਣ ਨਾਲ ਅਨੇਕਾ ਹੀ ਕੀਮਤੀ ਜਾਨਾ ਜਾ ਰਹੀਆ ਹਨ ਪਰ ਪ੍ਰਸਾਸਨ ਕੁੰਭਕਰਨੀ ਨੀਦ ਸੁਤਾ ਪਿਆ ਹੈ। ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਦਿਲ ਦਹਿਲਾਉਣ ਵਾਲੀ ਘਟਨਾ ਨੇ ਸਾਰਿਆ ਦੇ ਲੂਹ ਕੰਢੇ ਖੜੇ ਕਰ ਦਿਤੇ ਹਨ ਜਿਥੇ 10 ਸਾਲਾ ਬਚੇ ਧੀਰਜ ਕੁਮਾਰ ਨੂੰ ਅਵਾਰਾ 12 ਦੇ ਕਰੀਬ ਕੁਤਿਆ ਨੇ ਨੋਚ ਨੋਚ ਕੇ ਮਾਰ ਦਿਤਾ, ਮਾਸੂਮ ਬਚੇ ਦਾ ਕਸੂਰ ਐਨਾ ਸੀ ਉਹ ਪਤੰਗ ਲੁਟਣ ਲਈ ਪਤੰਗ ਦੇ ਪਿਛੇ ਪਿਛੇ ਜਾ ਰਿਹਾ ਸੀ ਤਾ ਉਹ ਕੁਤਿਆ ਦੇ ਚੁਗਲ ਵਿਚ ਪਹੁੰਚ ਗਿਆ ਅਤੇ ਕੁਤਿਆ ਨੇ ਉਸ ਨੂੰ ਮਾਰ ਮੁਕਾਇਆ। ਇਹ ਮਾਸੂਮ ਪ੍ਰਵਾਸੀ ਮਜਦੂਰ ਦਾ ਬੇਟਾ ਸੀ ਅਤੇ ਤੀਸਰੀ ਕਲਾਸ ਵਿਚ ਪੜਦਾ ਸੀ ਅਤੇ ਇਹ ਪ੍ਰਵਾਸੀ ਮਜਦੂਰ ਕਈ ਸਾਲਾ ਤੋ ਇਥੇ ਹੀ ਅਪਣੀ ਰੋਜੀ ਕਮਾ ਕੇ ਅਪਣੇ ਬਚਿਆ ਦਾ ਪਾਲਣ ਪੋਸਣ ਕਰ ਰਹੇ ਹਨ। ਪੀੜਤ ਦੇ ਪਰਿਵਾਰਕ ਮੈਬਰਾ ਨੇ ਮੰਗ ਕੀਤੀ ਕੀ ਇਹ ਉਹਨਾ ਦੇ ਬਚਿਆ ਨਾਲ ਦੂਸਰੀ ਘਟਨਾ ਵਾਪਰੀ ਹੈ ਅਤੇ ਪ੍ਰਸਾਸਨ ਕੁੰਭਕਰਨੀ ਨੀਦ ਸੁਤਾ ਪਿਆ ਹੈ।ਨਾਭਾ ਬਲਾਕ ਦੇ ਪਿੰਡ ਮੈਹਸ ਵਿਖੇ ਭਠਾ ਮਜਦੂਰ ਦਾ ਲੜਕਾ ਧੀਰਜ ਕੁਮਾਰ ਇਕ ਪਤੰਗ ਨੇ ਮਾਸੂਮ ਬਚੇ ਨੂੰ ਮੌਤ ਦੇ ਮੂੰਹ ਵਿਚ ਲੈ ਲਿਆ। ਧੀਰਜ ਕੁਮਾਰ ਅਪਣੇ 4 ਦੋਸਤਾ ਨਾਲ ਪੰਤਗ ਦੇ ਪਿਛੇ ਪਿਛੇ ਖੇਤਾ ਵਿਚ ਪਹੁੰਚ ਗਿਆ ਤਾ ਉਥੇ ਹਡਾ ਰੋੜੀ ਦੇ ਅਵਾਰਾ ਖੁੰਖਾਰ ਕੁਤਿਆ ਨੇ ਮਾਸੂਮ ਧੀਰਜ ਕੁਮਾਰ ਨੂੰ ਅਪਣਾ ਸਿਕਾਰ ਬਣਾ ਲਿਆ ਅਤੇ ਬਾਕੀ ਦੇ 3 ਬਚੇ ਉਥੋ ਭਜ ਨਿਕਲੇ ਅਤੇ ਸਾਰੀ ਘਟਨਾ ਅਪਣੇ ਘਰ ਦਸੀ ਜਦੋ ਤਕ ਧੀਰਜ ਦੇ ਪਰਿਵਾਰਕ ਮੈਬਰ ਅਤੇ ਹੋਰ ਲੋਕ ਉਥੇ ਪਹੁੰਚਦੇ ਉਦੋ ਤਕ ਅਵਾਰਾ ਕੁਤਿਆ ਨੇ ਧੀਰਜ ਕੁਮਾਰ ਦਾ ਗਲੇ ਤੇ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ ਸੀ। ਇਸ ਭਠੇ ਤੇ ਇਹ ਪਹਿਲੀ ਘਟਨਾ ਨਹੀ ਹੈ ਬੀਤੇ ਸਾਲ ਵੀ ਇਸ ਭਠਾ ਮਜਦੂਰ ਲੜਕੇ ਦੇ 8 ਸਾਲਾ ਮਾਸੂਮ ਬਚਾ ਅੰਬ ਦੇ ਦਰਖਤ ਤੇ ਅੰਬ ਚੁਕਣ ਗਿਆ ਸੀ ਅਤੇ ਉਸ ਵਕਤ ਵੀ ਮਾਸੂਮ ਬਚੇ ਨੂੰ ਅਵਾਰਾ ਕੁਤਿਆ ਨੇ ਮੌਤ ਦੇ ਘਾਟ ਉਤਾਰ ਦਿਤਾ ਸੀ ਅਤੇ ਦੋ ਸਾਲਾ ਵਿਚ ਇਹ ਦੂਸਰੀ ਘਟਨਾ ਵਾਪਰੀ ਹੈ ਪਰ ਪ੍ਰਸਾਸਨ ਕੁੰਭਕਰਨੀ ਨੀਦ ਸੁਤਾ ਪਿਆ ਹੈ। ਇਸ ਘਟਨਾ ਤੋ ਬਾਅਦ ਮ੍ਰਿਤਕ ਬਚੇ ਦੇ ਮਾਤਾ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਅਤੇ ਉਹਨਾ ਨੂੰ ਬਿਲਕੁਲ ਅੰਦਾਜਾ ਨਹੀ ਸੀ ਕਿ ਜਿਸ ਬਚੇ ਨੂੰ ਅਪਣੀਆ ਉਗਲਾ ਨਾਲ ਤੁਰਨਾ ਫਿਰਨਾ ਸਿਖਾ ਦਿਤਾ ਹੈ ਉਹ ਬਚਾ ਅਜ ਉਹਨਾ ਤੋ ਉਗਲੀ ਛੁਡਵਾ ਕੇ ਸਦਾ ਲਈ ਮੋਤ ਦੀ ਨੀਦ ਸੋ ਗਿਆ ਹੈ।ਇਸ ਮੋਕੇ ਤੇ ਪੀੜਤ ਦੇ ਪਰਿਵਾਰਕ ਮੈਬਰਾ ਨੇ ਕਿਹਾ ਕਿ ਇਹ ਬਚਾ ਪੰਤਗ ਦੇ ਪਿਛੇ ਪਿਛੇ ਚਲਾ ਗਿਆ ਅਤੇ ਕੁਤਿਆ ਨੇ ਉਸ ਨੂੰ ਨੋਚ ਨੋਚ ਖਾ ਲਿਆ ਅਤੇ ਮੋਤ ਦੋ ਘਾਟ ਉਤਾਰ ਦਿਤਾ ਅਤੇ ਇਹ ਸਾਡੇ ਏਰੀਏ ਵਿਚ ਦੂਸਰੀ ਘਟਨਾ ਹੈ ਪਰ ਪ੍ਰਸਾਸਨ ਵਲੋ ਕੋਈ ਐਕਸਨ ਨਹੀ ਲਿਆ ਗਿਆ।ਇਸ ਮੋਕੇ ਤੇ ਮ੍ਰਿਤਕ ਧੀਰਜ ਕੁਮਾਰ ਦੇ ਸਾਥੀ ਬਚੇ ਨੇ ਦਸਿਆ ਕਿ ਅਸੀ ਪਤੰਗ ਦੇ ਪਿਛੇ ਪਿਛੇ ਚਲੇ ਗਏ ਅਤੇ ਉਥੇ ਧੀਰਜ ਨੂੰ ਕਈ ਕੁਤਿਆ ਨੇ ਢਾਹ ਲਿਆ ਅਸੀ ਉਥੋ ਭਜ ਕੇ ਘਰ ਦਸਿਆਲ ਇਸ ਮੋਕੇ ਤੇ ਪਿੰਡ ਦੇ ਸਰਪੰਚ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਤਰਾ ਦੀ ਘਟਨਾ ਪਹਿਲਾ ਵੀ ਵਾਪਰੀ ਸੀ ਉਸ ਵਕਤ ਵੀ ਪ੍ਰਵਾਸੀ ਮਜਦੂਰ ਦੇ ਬਚੇ ਨੂੰ ਕੁਤਿਆ ਨੇ ਨੋਚ ਨੋਚ ਕੇ ਮਾਰ ਦਿਤਾ ਸੀ ਅਤੇ ਅਜ ਫਿਰ ਸਾਲ ਬਾਅਦ ਦੁਬਾਰਾ ਪ੍ਰਵਾਸੀ ਮਜਦੂਰ ਦੇ ਬਚੇ ਨੂੰ ਕੁਤਿਆ ਨੇ ਫਿਰ ਮਾਰ ਮੁਕਾਇਆ ਪਰ ਪ੍ਰਸਾਸਨ ਕੁੰਭਕਰਨੀ ਨੀਦ ਸੁਤਾ ਪਿਆ ਹੈ।