ਨਵੀਂ ਦਿੱਲੀ, 7 ਅਪ੍ਰੈਲ (ਪੀ.ਟੀ.)-ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸੀਐਮ ਅਹੁੱਦੇ ਨੂੰ ਛੱਡਣ ਨੂੰ ਠੀਕ ਠਹਿਰਾਉਂਦੇ ਹੋਏ ਕਿਹਾ ਕਿ ਮੈਂ ਭ੍ਰਿਸ਼ਟਚਾਰ ਦੇ ਖਿਲਾਫ ਆਖਰੀ ਸਾਹ ਤੱਕ ਲੜਦਾ ਰਹਾਂਗਾ। ਮੈਂ ਸੀਐਮ ਅਹੁੱਦਾ ਛੱਡਿਆ ਹੈ, ਕਿਸੇ ਦੀ ਲੜਕੀ ਨੂੰ ਨਹੀਂ ਭਜਾਇਆ ਹੈ। ਕੇਜਰੀਵਾਲ ਚਾਂਦਨੀ ਚੌਕ ‘ਚ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਚਾਂਦਨੀ ਚੌਕ ਸੰਸਦੀ ਖੇਤਰ ਤੋਂ ਪਾਰਟੀ ਉਮੀਦਵਾਰ ਆਸ਼ੂਤੋਸ਼ ਲਈ ਜਨਤਾ ਤੋਂ ਸਮਰਥਨ ਮੰਗਦੇ ਹੋਏ ਉਨ੍ਹਾਂ ਨੇ ਕਿਹਾ ਕਿ 49 ਦਿਨਾਂ ਦੀ ਸਾਡੀ ਸਰਕਾਰ ਨੇ ਘੱਟ ਸਮੇਂ ‘ਚ ਜੋ ਕੰਮ ਕੀਤੇ ਹਨ, ਉਹ ਕੰਮ ਆਜ਼ਾਦੀ ਤੋਂ ਬਾਅਦ ਹੁਣ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਕਹਿੰਦੇ ਹਨ ਕਿ ਕਿ ਮੈਂ ਭੱਜ ਗਿਆ ਪਰ ਮੈਂ ਤਾਂ ਇੱਥੇ ਹਾਂ। ਮੈਂ ਕਿਸੇ ਦੀ ਲੜਕੀ ਲੈ ਕੇ ਤਾਂ ਨਹੀਂ ਭੱਜਿਆ।