ਜੈਸਲਮੇਰ, 7 ਅਪ੍ਰੈਲ (ਪੀ.ਟੀ.) – ਫੌਜ ਨੇ ਅੱਜ ਆਪਣੇ ਅਭਿਆਸ ਵਜੋਂ ਪੋਖਰਨ ਪਰਖ ਰੇਂਜ ਵਿਖੇ 290 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਆਧੁਨਿਕ ਸੁਪਰਸੋਨਿਕ ਕਰੂਜ ਮਿਜਾਈਲ ਬ੍ਰਹਮੋਸ ਦਾ ਸਫਲ ਤਜ਼ਰਬਾ ਕੀਤਾ। ਰੱਖਿਆ ਵਿਭਾਗ ਦੇ ਬੁਲਾਰੇ ਕਰਨਲ ਐਸ.ਡੀ ਗੋਸਵਾਮੀ ਨੇ ਦੱਸਿਆ ਕਿ ਤਜ਼ਰਬਾ ਪੂਰੀ ਤਰਾਂ ਸਫਲ ਰਿਹਾ ਤੇ ਮਿਜ਼ਾਈਲ ਨੇ ਆਪਣਾ ਮਿਥਿਆ ਨਿਸ਼ਾਨਾ ਫੁੰਡਿਆ। ਇਸ ਮੌਕੇ ਫੌਜ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ ਜਿਨ੍ਹਾਂ ਨੇ ਸਫਲਤਾ ਪੂਰਬਕ ਪਰਖ ਲਈ ਟੀਮ ਨੂੰ ਵਧਾਈ ਦਿੱਤੀ।