ਅਮਲੋਹ, 27 ਜਨਵਰੀ (ਰਣਜੀਤ ਸਿੰਘ ਘੁੰਮਣ)- ਪਿਛਲੇ ਕੁੱਝ ਦਿਨ ਪਹਿਲਾ ਰਾਤ ਸਮੇਂ ਹੋਈ ਬਰਸਾਤ ਦੌਰਾਨ ਪਿੰਡ ਭੱਦਲਥੂਹਾ ਵਿਖੇ ਇੱਕ ਘਰ ਦੀ ਛੱਤ ਉਤੇ ਅਸਮਾਨੀ ਬਿਜਲੀ ਡਿੱਗ ਜਾਣ ਕਾਰਨ ਬਜੁਰਗ ਔਰਤ ਦੀ ਮੌਤ ਹੋ ਗਈ ਸੀ ਅਤੇ ਉਸਦਾ ਪੋਤਾ ਗੰਭੀਰ ਜਖਖੀ ਹੋ ਗਿਆ ਸੀ ਦੇ ਪੀਵਾਰ ਨੂੰ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਵੱਲੋਂ ਤੁਰੰਤ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਪ੍ਰੀਵਾਰ ਲਈ ਡਿਜਾਸਟਰ ਐਡ ਮੈਨੇਜਮੈਂਟ ਮਹਿਕਮੇ ਤੋਂ ਮਨਜੂਰੀ ਦਵਾਈ ਗਈ ਅਤੇ ਪਿੰਡ ਭੱਦਲਥੂਹਾ ਪਹੁੰਚਕੇ ਪ੍ਰੀਵਾਰ ਨਾਲ ਜਿੱਥੇ ਦੁੱਖ ਸਾਂਝਾ ਕੀਤਾ ਗਿਆ ਉਥੇ ਹੀ ਡਿੱਗੀ ਛੱਤ ਦਾ ਜਾਇਜਾ ਲਿਆ ਅਤੇ ਜਖਮੀ ਨੌਜਵਾਨ ਮਨਪ੍ਰੀਤ ਸਿੰਘ ਦਾ ਹਾਲ ਚਾਲ ਵੀ ਪੁੱਛਿਆ। ਪੱਤਰਕਾਰਾ ਨਾਲ ਗੱਲਬਾਤ ਕਰਦਿਆ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਕਿਹਾ ਕਿ ਅਸਮਾਨੀ ਬਿਜਲੀ ਨਾਲ ਬਜੁਰਗ ਔਰਤ ਦੀ ਮੌਤ ਜਾਣ ਦਾ ਪ੍ਰੀਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਇੱਕ ਨੌਜਵਾਨ ਦੇ ਵੀ ਗੰਭੀਰ ਸੱਟਾ ਲੱਗੀਆਂ ਹਨ ਅਤੇ ਘਰ ਦੀ ਛੱਤ ਵੀ ਡਿੱਗੀ ਹੈ ਜਿਸ ਕਾਰਨ ਪ੍ਰੀਵਾਰ ਦਾ ਕਾਫੀ ਨੁਕਸ਼ਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰੀਵਾਰ ਨੂੰ ਚਾਰ ਲੱਖ ਰੁਪਏ ਦੀ ਰਾਸ਼ੀ ਮਨਜੂਰ ਕਰਵਾ ਦਿੱਤੀ ਗਈ ਹੈ ਅਤੇ ਜਖਮੀ ਨੌਜਵਾਨ ਦੀ ਵੀ ਸਰਕਾਰ ਵੱਲੋਂ ਹਰ ਮੱਦਦ ਕੀਤੀ ਜਾਵੇਗੀ ਤਾਂ ਕਿ ਪ੍ਰੀਵਾਰ ਦੀ ਕੁੱਝ ਮਦਦ ਹੋ ਸਕੇ। ਇਸ ਮੌਕੇ ਤੇ ਸਰਪੰਚ ਜੋਗਾ ਸਿੰਘ, ਕਾਂਗਰਸੀ ਆਗੂ ਹੈਪੀ ਸੂਦ, ਪੀ.ਏ ਰਾਮ ਕਿਸ਼ਨ ਭੱਲਾ, ਕੁਲਵਿੰਦਰ ਨਾਭਾ ਅਤੇ ਪਿੰਡ ਵਾਸ਼ੀ ਹਾਜਰ ਸਨ।